Wednesday, April 15, 2026

63ਵੀਆਂ ਨੈਟਬਾਲ ਖੇਡਾਂ ਲਈ ਨੈਟਬਾਲ ਖਿਡਾਰਣ ਅਨਮੋਲਪ੍ਰੀਤ ਕੌਰ ਸਿੱਧੂ ਨੂੰ ਛੱਤੀਸਗੜ੍ਹ ਕੀਤਾ ਰਵਾਨਾ

ਭਾਰਤ ਦੇ 29 ਸੂਬਿਆਂ ਦੇ ਲੜਕੇ-ਲੜਕੀਆਂ ਖੇਡ ਕੈਂਪ `ਚ ਲੈਣਗੇ ਭਾਗ
ਬਠਿੰਡਾ, 22 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ.ਸ.ਸ ਸਕੂਲ ਪਿੰਡ ਜੰਗੀਰਾਣਾ ਦੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ ਤੇ PPN2211201705ਸਮੂਹ ਸਟਾਫ਼ ਵਲੋਂ `‘ਬੇਟੀ ਬਚਾਓ, ਬੇਟੀ ਪੜਾਓ ਤੇ ਬੇਟੀ ਖਿਡਾਓ` ਮੁਹਿੰਮ ਦਾ ਸਵਾਗਤ ਕਰਦਿਆਂ ਸਕੂਲ ਦੀ ਖਿਡਾਰਣ ਅਨਮੋਲਪ੍ਰੀਤ ਕੌਰ ਸਿੱਧੂ ਪੁੱਤਰੀ ਬਲਵੀਰ ਸਿੰਘ ਕਮਾਂਡੋ ਦਾ ਸਨਮਾਨ ਕਰਕੇ ਛੱਤੀਸਗੜ੍ਹ ਰਾਜ ਦੇ ਜਿਲ੍ਹਾ ਬਾਲੋਦੋ ਬਜ਼ਾਰ ਸ਼ਹਿਰ ਭੱਟਪਾਰਾ ਵਿਖੇ 24 ਨਵੰਬਰ ਤੋਂ 28 ਨਵੰਬਰ ਤੱਕ ਹੋ ਰਹੀਆਂ ਭਾਰਤ ਦੇ 29 ਸੂਬਿਆਂ ਦੀਆਂ 63ਵੀਆਂ ਨੈਟਬਾਲ ਅੰਡਰ-17 ਲੜਕੇ-ਲੜਕੀਆਂ ਦੀਆਂ ਖੇਡਾਂ ਵਿੱਚ ਭਾਗ ਲੈਣ ਲਈ ਰਵਾਨਾ ਕੀਤਾ ਗਿਆ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ 63ਵੀਂਆਂ ਪੰਜਾਬ ਰਾਜ ਨੈਟਬਾਲ ਖੇਡਾਂ ਵਿੱਚ ਬਠਿੰਡਾ ਜਿਲਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਸਿੱਧੂ ਦੀ ਰਹਿਣਮਈ ਹੇਠ ਜਿਲ੍ਹਾ ਤਰਨਤਾਰਨ ਵਿਖੇ ਬਠਿੰਡਾ ਨੈਟਬਾਲ ਦੀ ਟੀਮ ਵੱਲੋਂ ਡੀ.ਪੀ.ਈ ਬਲਰਾਜ ਸਿੰਘ ਕੰਗ ਜੰਗੀਰਾਣਾ ਤੇ ਮੈਡਮ ਰਾਜਪ੍ਰੀਤ ਕੌਰ ਡੀ.ਪੀ.ਈ ਸੇਂਟ ਜ਼ੇਵੀਅਰ ਅਤੇ ਮਨਦੀਪ ਸਿੰਘ ਡੀ.ਪੀ.ਈ ਜੱਸੀ ਪੌ ਵਾਲੀ ਦੀ ਅਗਵਾਈ ਵਿੱਚ ਲੜਕੇ-ਲੜਕੀਆਂ ਬਠਿੰਡਾ ਜਿਲ੍ਹਾ ਟੀਮ ਨੈਟਬਾਲ ਅੰਡਰ-17 ਟੀਮ ਵੱਜੋਂ ਸ਼ਮੂਲੀਅਤ ਕੀਤੀ।ਇਹਨਾਂ ਖੇਡ ਟੂਰਨਾਮੈਂਟਾਂ ਦੌਰਾਨ ਬਠਿੰਡਾ ਜਿਲੇ ਦੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਨੈਟਬਾਲ ਖਿਡਾਰੀ ਬਿਪਜੀਤ ਸਿੰਘ ਪੁੱਤਰ ਬਲਰਾਜ ਸਿੰਘ ਬਾਜਕ, ਮਨਦੀਪ ਸਿੰਘ ਸੇਂਟ ਜੇਵੀਅਰ ਬਠਿੰਡਾ ਅਤੇ ਅੰਡਰ-17 ਨੈਟਬਾਲ ਅਨਮੋਲਪ੍ਰੀਤ ਕੌਰ ਸਿੱਧੂ ਸ.ਸ.ਸ ਸਕੂਲ ਜੰਗੀਰਾਣਾ ਅਤੇ ਚਾਹਤਦੀਪ ਕੌਰ ਤੇ ਅਰਸ਼ਦੀਪ ਕੌਰ ਸੇਂਟ ਜੇਵੀਅਰ ਬਠਿੰਡਾ ਦੀ ਚੰਗੀ ਕਾਰਗੁਜ਼ਾਰੀ ਦਿਖਾਉਣ ਕਰਕੇ ਨੈਸ਼ਨਲ ਸਕੂਲਜ਼ ਟੀਮ ਦੇ ਕੈਂਪ ਲਈ ਚੋਣ ਕੀਤੀ ਗਈ।ਇਸ ਕੈਂਪ ਵਿੱਚ ਨੈਸ਼ਨਲ ਸਕੂਲਜ਼ ਟੀਮ ਦੇ ਅੰਤਿਮ ਚੋਣ ਦੌਰਾਨ ਬਠਿੰਡਾ ਦੀ ਅਨਮੋਲਪ੍ਰੀਤ ਕੌਰ ਸਿੱਧੂ, ਬਿਪਜੀਤ ਸਿੰਘ ਤੇ ਮਨਦੀਪ ਸਿੰਘ ਸੇਂਟ ਜੇਵੀਅਰ ਬਠਿੰਡਾ ਵੱਜੋਂ ਨੈਸ਼ਨਲ ਟੀਮ ਲਈ ਚੋਣ ਹੋਈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply