Wednesday, September 30, 2026

ਸਿੱਖ ਭਾਈਚਾਰਾ ਫਿਰਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਪ੍ਰਤੀ ਸੁਚੇਤ ਹੋਵੇੇ- ਵੀਰ ਮਨਪ੍ਰੀਤ ਸਿੰਘ

ਸੰਦੌੜ, 22 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –  ਕੁੱਝ ਲੋਕ ਫੁੱਟ ਪਾਊ ਫਿਰਕਾਪ੍ਰਸਤੀ ਸੋਚ ਤਹਿਤ ਭਾਈਚਾਰਕ ਸਾਂਝ ਨੂੰ ਲਾਂਬੂ ਲਾ ਕੇ ਕੌਮ ਦਾ Manpreet S Alipurਨੁਕਸਾਨ ਕਰਨ ‘ਚ ਲੱਗੇ ਹਨ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲਿਆਂ ਨੇ ਇਕ ਸੰਖੇਪ ਸਮਾਗਮ ਦੌਰਾਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਯੋਧਿਆਂ ਦੀਆਂ ਦੇਸ਼ ਕੌਮ ਪ੍ਰਤੀ ਸੇਵਾਵਾਂ ਤੇ ਕੁਰਬਾਨੀਆਂ ਭੁਲਾਈਆਂ ਨਹੀਂ ਜਾ ਸਕਦੀਆਂ।ਸਿੱਖ ਕੌਮ ਵਿਚ ਵਧ ਰਹੀ ਆਪਸੀ ਜੰਗ ਕਾਰਨ ਸਿੱਖ ਸੰਗਤਾਂ ਦੇ ਵਿਚ ਪੈ ਰਹੇ ਦੁਫੇੜੇ `ਤੇ ਚਿੰਤਾ ਪ੍ਰਗਟ ਕਰਦਿਆਂ ਉਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਕਿਸੇ ਵੀ ਧਿਰ ਵਲੋਂ ਆਪਸੀ ਰੰਜ਼ਿਸ਼ ਨੂੰ ਛੁਪਾਉਣ ਲਈ ਧਰਮ ਦੀ ਆੜ ਵਿਚ ਕੀਤੀ ਜਾ ਰਹੀ ਬਹਿਸ਼ੀ ਲੜਾਈ ਦੇ ਦੌਰਾਨ ਨਾਨਕ ਲੇਵਾ ਸੰਗਤ ਵਿੱਚ ਰੋਸ ਦੀ ਲਹਿਰ ਵਧਦੀ ਜਾ ਰਹੀ ਹੈ।ਸਿੱਖ ਸੰਗਤ ਇਹ ਤੈਅ ਕਰਨ ਵਿਚ ਅਸਫਲ ਹੋ ਰਹੀ ਹੈ ਕਿ ਪ੍ਰਮਾਰਥਕ ਗਿਆਨ ਰਾਹੀ ਪ੍ਰਭੂ ਪ੍ਰਾਪਤੀ ਅਤੇ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਉਣ ਲਈ ਪ੍ਰੇਰਿਤ ਕਰਨ ਵਾਲੀਆਂ ਸਖਸੀਅਤਾਂ ਹੀ ਗੁਰਬਾਣੀ ਤੋਂ ਪਾਸਾ ਵੱਟ ਕੇ ਹਿੰਸਾ `ਤੇ ਉਤਰ ਕੇ ਕੁਦਰਤ ਦਾ ਘਾਣ ਕਰਨ ਵਿਚ ਪਿੱਛੇ ਨਹੀਂ ਹੋ ਰਹੀਆਂ ਹਨ।ਆਪਣਾ ਪੱਖ ਸੁਚੱਜਾ ਕਰਨ ਦਾ ਖੋਟਾ ਯਤਨ ਕਰ ਕੇ ਕੌਮ ਨੂੰ ਦਿਸ਼ਾਹੀਣ ਕਰਦੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਨਹੀਂ ਕਰਨਾ ਚਾਹੀਦਾ, ਜਿਸ ਨਾਲ ਇਤਿਹਾਸਕ ਵਿਰਾਸਤ ਦਾ ਖ਼ਾਤਮਾ ਹੁੰਦਾ ਹੋਵੇ।ਉਹਨਾਂ ਸਿੱਖ ਭਾਈਚਾਰੇ ਨੂੰ ਫਿਰਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਪ੍ਰਤੀ ਖ਼ਬਰਦਾਰ ਕਰਦਿਆਂ ਇਕੋ ਨਿਸ਼ਾਨ ਸਾਹਿਬ ਹੇਠ ਇਕੱਠਿਆਂ ਹੋਣਅਤੇ ਸੁਚੇਤ ਹੋਣ ਦੀ ਅਪੀਲ ਕੀਤੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply