ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਗਣਿਤ ਵਿਸ਼ੇ ਨਾਲ ਸੰਬੰਧਿਤ ‘ਇੱਕ ਗਣਿਤ ਕਾਰਜਸ਼ਾਲਾ’ ਆਯੋਜਿਤ ਕੀਤੀ ਗਈ।ਜਿਸ ਵਿੱਚ ਚੀਫ ਖਾਲਸਾ ਦੀਵਾਨ ਦੇ ਅਧੀਨ ਚੱਲ ਰਹੇ 15 ਸਕੂਲਾਂ ਵਿੱਚੋਂ 30 ਤੋਂ ਵੱਧ ਅਧਿਆਪਕਾਂ ਨੇ ਸ਼ਿਰਕਤ ਕੀਤੀ।
ਇਸ ਕਾਰਜਸ਼ਾਲਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨਾ ਸੀ।ਕਾਰਜਸ਼ਾਲਾ ਦੇ ਸਰੋਤ ਵਿਅਕਤੀ ਡਾ. ਗੁਰਚਰਨ ਸਿੰਘ ਭੱਲਾ (ਬਾਵਾ) ਸਾਬਕਾ ਪ੍ਰਿੰਸੀਪਲ ਪੁਰਾਣਾ ਕਿਲਾ ਦਿੱਲੀ ਸਨ। ਇਸ ਮੌਕੇ ਤੇ ਸ੍ਰੀਮਤੀ ਦਪਿੰਦਰ ਕੌਰ ਸਕੂਲ ਦੇ ਪ੍ਰਿੰਸੀਪਲ ਨੇ ਆਏ ਹੋਏ ਮੁੱਖ ਮਹਿਮਾਨ, ਸਕੂਲ ਦੇ ਮੈਂਬਰ ਇੰਚਾਰਜ ਨਿਰਮਲ ਸਿੰਘ, ਰਾਜਮੋਹਿੰਦਰ ਸਿੰਘ ਮਜੀਠਾ ਅਤੇ ਗੁਰਿੰਦਰ ਸਿੰਘ ਚਾਵਲਾ ਅਤੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ।
ਇਸ ਕਾਰਜਸ਼ਾਲਾ ਵਿੱਚ ਗਣਿਤ ਵਿਸ਼ੇ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਉਜਾਗਰ ਕਰਕੇ ਉਸ ਉਸ ਦੇ ਹੱਲ ਅਤੇ ਅਮਰੀਕਾ ਦੇ ਸਕੂਲਾਂ ਵਿੱਚ ਗਣਿਤ ਵਿਸ਼ੇ ਨੂੰ ਦਿਲਚਸਪ ਅਤੇ ਰੋਚਕ ਢੰਗ ਨਾਲ ਪੜਾਉਣ ਸੰਬੰਧੀ ਨੀਤੀਆਂ ਬਾਰੇ ਵਿਚਾਰ ਵਟਾਦਰਾ ਕੀਤਾ।ਕਾਰਜਸ਼ਾਲਾ ਨੂੰ ਰੁਮਾਂਚਕਾਰੀ ਬਨਾਉਣ ਲਈ ਕਈ ਹੋਰ ਗਤੀਵਿਧੀਆ ਕਰਵਾਈਆਂ ਗਈਆ।ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਦੁਸ਼ਾਲੇ ਅਤੇ ਪੇਟਿੰਗਾਂ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media