Saturday, March 28, 2026

`ਗੁਰੂ ਨਾਨਕ ਬਾਣੀ ਦਾ ਜੀਵਨ ਦਰਸ਼ਨ: ਵਰਤਮਾਨ ਪਰਿਪੇਖ` ਵਿਸ਼ੇ ‘ਤੇ ਦੋ-ਰੋਜ਼ਾ ਸੈਮੀਨਾਰ ਆਰੰਭ

PPN2211201714 ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵਿਖੇ `ਗੁਰੂ ਨਾਨਕ ਬਾਣੀ ਦਾ ਜੀਵਨ ਦਰਸ਼ਨ: ਵਰਤਮਾਨ ਪਰਿਪੇਖ` ਵਿਸ਼ੇ ਉਪਰ ਦੋ-ਰੋਜ਼ਾ ਸੈਮੀਨਾਰ ਆਰੰਭ ਹੋਇਆ। ਇਸ ਸੈਮੀਨਾਰ ਦਾ ਉਦਘਾਟਨ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਕਮਲਜੀਤ ਸਿੰਘ ਨੇ ਕੀਤਾ। ਉਨ੍ਹਾਂ ਆਪਣੇ ਉਦਘਾਟਨੀ ਸੰਬੋਧਨ ਵਿਚ ਅਜੋਕੇ ਦੌਰ ਵਿਚ ਗੁਰੂ ਨਾਨਕ ਬਾਣੀ ਤੋਂ ਸੇਧ ਲੈਣ ਦੀ ਪ੍ਰੇਰਣਾ ਦਿਤੀ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।  ਪ੍ਰੋ. ਹਰਪਾਲ ਸਿੰਘ ਪੰਨੂ ਨੇ ਆਪਣੇ ਮੁੱਖ ਭਾਸ਼ਣ ਵਿਚ ਦਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਸਿੱਖਿਆਵਾਂ ਵਿਵਹਾਰ ਅਤੇ ਆਦਰਸ਼ ਦਾ ਸੁਮੇਲ ਹਨ। ਗੁਰੂ ਨਾਨਕ ਦੇਵ ਜੀ ਸਮੁਚੀ ਧਰਤੀ ਨੂੰ ਪਵਿੱਤਰ ਦਰਸਾਉਂਦੇ ਹੋਏ ਅਤੇ ਸਭ ਨੂੰ ਰਲ ਮਿਲ ਰਹਿਣ, ਵੰਡ ਛਕਣ ਅਤੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ। ਪ੍ਰੋ. ਜਗਬੀਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਇਸ ਗੱਲ `ਤੇ ਜ਼ੋਰ ਦਿਤਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਨੂੰ ਸਮੁੱਚੇ ਰੂਪ ਵਿਚ ਵੇਖਿਆ।ਉਨ੍ਹਾਂ ਜੀਵਨ ਦੀ ਨਾਸ਼ਮਾਨਤਾ ਨੂੰ ਨਿਰਾਸ਼ਮਾਨਤਾ ਨਾਲੋਂ ਵਖਰਾ ਕਰਕੇ ਵੇਖਣ ਨੂੰ ਗੁਰੂ ਨਾਨਕ ਦੇਵ ਦੇ ਜੀਵਨ-ਦਰਸ਼ਨ ਦਾ ਮੂਲ ਮੁੱਦਾ ਬਿਆਨ ਕੀਤਾ। ਵਿਭਾਗ ਦੇ ਮੁਖੀ ਪ੍ਰੋ. ਅਮਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਵਿਭਾਗ ਦੀ ਕਾਰਗੁਜ਼ਾਰੀ ਅਤੇ ਸੈਮੀਨਾਰ ਦੇ ਮੁਖ ਵਿਸ਼ੇ ਦੀ ਮਹੱਤਾ ਅਤੇ ਰੂਪ-ਰੇਖਾ ਬਾਰੇ ਜਾਣਕਾਰੀ ਦਿਤੀ।ਸੈਮੀਨਾਰ ਦੇ ਕੋਆਰਡੀਨੇਟਰ ਡਾ. ਮਨਵਿੰਦਰ ਸਿੰਘ ਨੇ ਮੰਚ ਸੰਚਾਲਣ ਕਰਦੇ ਹੋਏ ਸੈਮੀਨਾਰ ਵਿਚ ਪ੍ਰਾਪਤ ਹੋਏ ਪਰਚਿਆਂ ਦੇ ਵਿਸ਼ਿਆਂ ਸੰਬੰਧੀ ਜਾਣਕਾਰੀ ਦਿੱਤੀ। ਡਾ. ਭਾਰਤਬੀਰ ਕੌਰ ਸੰਧੂ ਨੇ ਆਏ ਹੋਏ ਵਿਦਵਾਨਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। PPN2211201715 ਇਸ ਸੈਮੀਨਾਰ ਵਿਚ ਲਗਭਗ 70 ਪਰਚੇ ਸ਼ਾਮਿਲ ਹੋਏ ਹਨ।ਸੈਮੀਨਾਰ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਅਤੇ ਵਖ-ਵਖ ਵਿਦਿਅਕ ਸੰਸਥਾਵਾਂ ਸ਼ਹੀਦ ਮਿਸ਼ਨਰੀ ਕਾਲਜ, ਅੰਮ੍ਰਿਤਸਰ, ਨਿਸ਼ਾਨੇ ਸਿਖੀ ਖਡੂਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਆਦਿਕ ਸੰਸਥਾਵਾਂ ਤੋਂ ਖੋਜਾਰਥੀਆਂ, ਵਿਦਿਆਰਥੀਆਂ, ਵਿਦਵਾਨਾਂ ਨੇ ਭਾਗ ਲਿਆ।ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਥੀਆਂ ਨੇ ਵੀ ਸੈਮੀਨਾਰ ਵਿਚ ਹਾਜ਼ਰੀ ਭਰੀ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply