ਚੌਕ ਮਹਿਤਾ, 23 ਨਵੰਬਰ (ਪੰਝਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਨੇੜਲੇ ਪਿੰਡ ਬੁੱਟਰ ਸਿਵੀਆਂ ਸਥਿਤ ਰਾਣਾ ਸ਼ੂਗਰ ਮਿਲ ਵਿਖੇ ਗੰਨੇ ਦੀ 2017-18 ਪਿੜਾਈ ਦਾ ਸੀਜ਼ਨ ਦਾ ਅਜ ਸ਼ੁਭ ਆਰੰਭ ਹੋ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਦੇ ਜਥੇ ਨੇ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦਾ ਗਾਇਣ ਕੀਤਾ ਅਤੇ ਭਾਈ ਕੁਲਵਿੰਦਰ ਸਿੰਘ ਨੇ ਸ਼ੂਗਰ ਮਿਲ ਅਤੇ ਸਮੂਹ ਵਰਕਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ।ਮਿਲ ਦੇ ਮੁੱਖ ਸੰਚਾਲਕ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਮਿਲ ਦੇ ਸਮੂਹ ਕਰਮਚਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।ਜਿਨ੍ਹਾਂ ਨੇ ਭਰਵਾਂ ਸਹਿਯੋਗ ਦੇ ਕੇ ਇਸ ਮਿਲ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ।
ਸ਼ੂਗਰ ਮਿਲ ਦੇ ਮੇਨ ਗੇਟ `ਤੇ ਰਾਣਾ ਪਰਿਵਾਰ ਦੇ ਮੈਂਬਰਾਂ ਰਾਣਾ ਗੁਰਜੀਤ ਸਿੰਘ, ਰਾਣਾ ਰਣਜੀਤ ਸਿੰਘ, ਰਾਣਾ ਵੀਰ ਪ੍ਰਤਾਪ ਸਿੰਘ, ਮੈਡਮ ਸੁੱਖੀ ਰਾਣਾ, ਮਿਲ ਦੇ ਮੁੱਖ ਅਫਸਰ ਅਮਰੀਕ ਸਿੰਘ ਬੁੱਟਰ, ਸੰਤੋਖ ਸਿੰਘ ਵੀ.ਪੀ ਆਦਿ ਦੀ ਮੌਜ਼ੂਦਗੀ ਵਿੱਚ ਮੈਡਮ ਰਾਜਬੰਸ ਕੌਰ ਨੇ ਰਿਬਨ ਕੱਟ ਕੇ ਗੰਨੇ ਦੀਆਂ ਟਰਾਲੀਆਂ ਨੂੰ ਅੰਦਰ ਲਿਆਉਣ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ।ਪਹਿਲੀਆਂ ਪੰਜ ਟਰਾਲੀਆਂ ਦੇ ਮਾਲਕਾਂ ਬਾਬਾ ਮੱਖਣ ਸਿੰਘ ਬਾਬਾ ਬਕਾਲਾ, ਹਰਦੇਵ ਸਿੰਘ ਖੱਬੇ ਰਾਜਪੂਤਾਂ, ਧਰਮ ਸਿੰਘ, ਨਰਿੰਦਰ ਸਿੰਘ ਦਿਆਲ ਗੜ੍ਹ, ਗੁਰਪ੍ਰੀਤ ਸਿੰਘ ਚੀਮਾ ਖੁਡੀ ਅਤੇ ਮਨਜੀਤ ਸਿੰਘ ਕਿਸ਼ਨ ਗੜ੍ਹ ਨੂੰ ਦਸਤਾਰਾਂ ਅਤੇ ਕੰਬਲ ਦੇ ਕੇ ਉਨਾਂ ਦਾ ਮਾਣ ਸਤਿਕਾਰ ਕੀਤਾ ਗਿਆ।
ਇਸ ਮੌਕੇ ਸਰਦੂਲ ਸਿੰਘ ਸ਼ੁਕਾਲਾ, ਇਕਬਾਲ ਸਿੰਘ ਸ਼ਾਹ ਸਰਪੰਚ ਮਹਿਤਾ, ਤਰਲੋਕ ਸਿੰਘ ਬਾਠ ਸਾਬਕਾ ਚੇਅਰਮੈਨ, ਰਾਜਬੀਰ ਸਿੰਘ ਉਦੋ ਨੰਗਲ, ਪ੍ਰਕਾਸ਼ ਸਿੰਘ ਕੁਹਾਟ ਵਿੰਡ, ਬਾਬਾ ਊਧਮ ਸਿੰਘ ਗੰਡੇ ਕੇ, ਅਮਰਜੀਤ ਸਿੰਘ ਬੁੱਟਰ, ਮੋਹਣ ਸਿੰਘ ਨਿੱਬਰਵਿੰਡ, ਕੈਪਟਨ ਬਲਜੀਤ ਸਿੰਘ ਬਾਜਵਾ, ਮੀਡੀਆ ਇੰਚਾਰਜ ਮੜੀਆ ਸਾਹਿਬ, ਹਰਜਿੰਦਰ ਸਿੰਘ ਭੰਡਾਲ, ੇਅਰਮੈਨ ਕੁਲਦੀਪ ਰਾਏ ਬੁੱਟਰ, ਗੁਰਮੇਜ਼ ਸਿੰਘ ਬੁੱਟਰ, ਪ੍ਰਧਾਨ ਬਲਵਿੰਦਰ ਸਿੰਘ ਖੱਬੇ, ਹਰਨੇਕ ਸਿੰਘ ਔਜਲਾ, ਸੁਰਿੰਦਰ ਸਿੰਘ ਆਦਿ ਵੀ ਮੌਜੂਦ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media