ਚੌਕ ਮਹਿਤਾ, 23 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) ਸਥਾਨਕ ਟ੍ਰੈਫਿਕ ਐਜ਼ੂਕੇਸ਼ਨਲ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ, ਜੇ.ਸੀ ਮੋਟਰ ਮਾਰੂਤੀ ਡਰਾਈਵਿੰਗ ਸਕੂਲ ਦੇ ਮੈਨੇਜਰ ਮੈਡਮ ਸ਼ੀਤਲ, ਹੌਲਦਾਰ ਇੰਦਰਮੋਹਣ ਸਿੰਘ ਅਤੇ ਗੁਰਸੇਵਕ ਸਿੰਘ ਨੇ ਅੱਜ ਦਸ਼ਮੇਸ਼ ਕਾਲਜ ਵੁਮੈਨ ਅਤੇ ਦਸ਼ਮੇਸ਼ ਪਬਲਿਕ ਸੀਨੀ. ਸੈਕੰ. ਸਕੂਲ ਵਿਖੇ ਸਾਂਝੇ ਤੌਰ `ਤੇ ਟਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ।ਜਿਸ ਵਿੱਚ ਉਹਨਾਂ ਨੇ ਟ੍ਰੈਫਿਕ ਨਿਯਮਾਂ, ਨਸਿਆਂ ਖਿਲਾਫ਼, ਮੁੱਢਲੀ ਸਹਾਇਤਾ, ਜਿਨਸੀ ਜੁਰਮਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ 2012 ਅਤੇ ਕੁਦਰਤੀ ਆਫਤਾਂ ਬਾਰੇ ਸਕੂਲ/ਕਾਲਜ ਦੇ ਸਟਾਫ਼, ਡਰਾਈਵਰਾਂ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਜਾਣਕਾਰੀ ਭਰਪੂਰ ਇਸ਼ਤਿਹਾਰ ਵੀ ਵੰਡੇ।
ਇਸ ਮੌਕੇ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਕੁਲਵਿੰਦਰ ਸਿੰਘ, ਟਰਾਂਸਪੋਰਟ ਇੰਚਾਰਜ ਸੋਮ ਲਾਲ ਅਤੇ ਮੈਡਮ ਬਲਵਿੰਦਰ ਕੌਰ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ।ਪ੍ਰਿੰਸੀਪਲ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਇੱਕ-ਇੱਕ ਸ਼ਬਦ ਪੱਲੇ ਬੰਨ੍ਹਣ ਦੀ ਪ੍ਰੇਰਨਾ ਦਿੱਤੀ।ਤਕਰੀਬਨ ਦੋ ਘੰਟੇ ਚੱਲੇ ਇਸ ਸੈਮੀਨਾਰ ਦਾ ਡਰਾਈਵਰਾਂ, ਸਟਾਫ਼ ਮੈਬਰਾਂ ਅਤੇ ਵਿਦਿਆਰਥੀਆਂ ਨੇ ਪੂਰਾ ਪੂਰਾ ਲਾਭ ਉਠਾਇਆ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media