Friday, March 27, 2026

ਸ਼ਹੀਦ ਗਹਿਲ ਸਿੰਘ ਮੇਲੇ `ਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਨੇ ਮਾਰੀਆਂ ਮੱਲ੍ਹਾਂ

PPN2311201714ਜੰਡਿਆਲਾ ਗੁਰੂ, (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸ਼ਹੀਦ ਗਹਿਲ ਸਿੰਘ ਮੇਲਾ ਪਿੰਡ ਛੱਜਲਵੱਡੀ ਦੀ ਗਰਾਉਂਡ ਵਿੱਚ ਮਨਾਇਆ ਗਿਆ।ਜਿਸ ਵਿੱਚ ਸੇਂਟ ਸੋਲਜ਼ਰ ਇਲ਼ੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਦੇ ਬੱਚਿਆਂ ਵੱਲੋਂ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ।ਇਸ ਮੇਲੇ ਵਿੱਚ ਸ਼ਹੀਦ ਗਹਿਲ ਸਿੰਘ ਯਾਦਗਾਰੀ ਟਰੱਸਟ ਵੱਲੋਂ ਬੱਚਿਆਂ ਦੇ ਭਾਸ਼ਨ, ਗੀਤ, ਕਵਿਤਾ, ਡਰਾਇੰਗ ਅਤੇ ਕੋਰਿਓਗਰਾਫੀ ਦੇ ਮੁਕਾਬਲੇ ਕਰਵਾਏ ਗਏ।ਸਕੂਲ ਦੇ ਬੱਚਿਆਂ ਵੱਲੋਂ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਦਿਆਂ ਹੋਇਆਂ ਜੂਨੀਅਰ ਭਾਸ਼ਨ ਵਿੱਚ ਸਮਰੀਤ ਕੌਰ 7ਵੀਂ ਕਲਾਸ ਨੇ ਦੂਸਰੀ ਪੁਜੀਸ਼ਨ, ਸੀਨੀਅਰ ਭਾਸ਼ਨ ਵਿੱਚ ਨਵਨੀਤ ਕੌਰ 10ਵੀਂ ਕਲਾਸ ਨੇ ਦੂਸਰੀ ਪੁਜੀਸ਼ਨ।ਜੂਨੀਅਰ ਇਨਕਲਾਬੀ ਗੀਤ ਵਿੱਚ ਪਰਨੀਤ ਕੌਰ 6ਵੀਂ ਕਲਾਸ ਨੇ ਦੂਸਰੀ ਪੁਜੀਸ਼ਨ ਇਸੇ ਤਰ੍ਹਾਂ ਸੀਨੀਅਰ ਇਨਕਲਾਬੀ ਗੀਤ ਵਿੱਚ ਅੰਕੁਸ਼ਦੀਪ ਸਿੰਘ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ।ਇਸ ਤੋਂ ਇਲਾਵਾ ਡਰਾਇੰਗ ਵਿੱਚ ਸਬ-ਜੁਨੀਅਰ ਵਿੱਚ ਅਕਾਸ਼ਦੀਪ ਸਿੰਘ ਨੇ ਦੂਸਰੀ ਪੁਜੀਸ਼ਨ, ਜੂਨੀਅਰ ਡਰਾਇੰਗ ਵਿੱਚ ਨਵਨੀਤ ਕੌਰ ਦੂਸਰੀ ਪੁਜੀਸ਼ਨ ਅਤੇ ਸੀਨੀਅਰ ਕੈਟੇਗਰੀ ਡਰਾਇੰਗ ਵਿੱਚ ਜਰਮਨਪਾਲ ਸਿੰਘ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ।ਇਸੇ ਤਰ੍ਹਾਂ ਕਵਿਤਾ ਮੁਕਾਬਲੇ ਵਿੱਚ ਮੁਸਕਾਨਪ੍ਰੀਤ ਕੌਰ 10ਵੀ ਕਲਾਸ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ।ਸਕੂਲ ਪਹੁੰਚਣ `ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪਿ੍ਰੰਸੀਪਲ ਅਮਰਪ੍ਰੀਤ ਕੌਰ, ਕੁਆਰਡੀਨੇਟਰ ਵਰਿਤੀ ਧੁੱਗਾ, ਸ਼ਿਲਪਾ ਸ਼ਰਮਾ, ਸਿਮਰਨਜੀਤ ਕੌਰ ਨੇ ਬੱਚਿਆਂ ਨੂੰ ਇਨਾਮ ਦਿੱਤੇ ਅਤੇ ਸੰਬੰਧਤ ਅਧਿਆਪਕਾਂ ਗੁਰਮਿੰਦਰ ਕੌਰ, ਜਸਬੀਰ ਸਿੰਘ ਕਲਚਰਲ ਐਕਟਿਵਿਟੀ ਇੰਚਾਰਜ, ਅਜੈ ਕੁਮਾਰ ਢੋਲਕੀ ਮਾਸਟਰ, ਹਰਪ੍ਰਿਆ ਕੌਰ ਮਿਊਜ਼ਿਕ ਟੀਚਰ, ਜਗਰੂਪ ਕੌਰ ਡਰਾਇੰਗ ਟੀਚਰ, ਰਮਨਦੀਪ ਕੌਰ ਡਰਾਇੰਗ ਟੀਚਰ ਨੂੰ ਇਸ ਕਾਮਯਾਬੀ `ਤੇ ਵਧਾਈ ਦਿੱਤੀ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply