Friday, March 27, 2026

ਜੀ.ਐਨ.ਡੀ.ਯੂ ਸ਼ੋਸ਼ਲ ਸਰਵਿਸ ਕਲੱਬ ਨੇ ਗਰੀਬ ਪਰਿਵਾਰਾਂ ਨੂੰ ਵੰਡੇ ਗਰਮ ਕੱਪੜੇ

ਵੀ.ਸੀ ਸੰਧੂ ਦੇ ਦਿਸ਼ਾ ਨਿਰਦੇਸ਼ਾਂ `ਤੇ ਹੋ ਰਹੀ ਹੈ ਸਮਾਜ ਸੇਵਾ- ਪ੍ਰੋਫੈਸਰ ਡਾ. ਦਿਓਲ

PPN2311201715ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼ੋਸ਼ਲ ਸਰਵਿਸ ਕਲੱਬ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਸਾਂਝੇ ਯਤਨਾਂ ਸਦਕਾ ਵਿਦਿਆਰਥੀਆਂ ਵੱਲੋਂ ਲੋੜਵੰਦ ਤੇ ਗਰੀਬ ਮਹਿਲਾ-ਪੁਰਸ਼ਾਂ, ਬਜ਼ੁਰਗਾਂ ਤੇ ਬੱਚਿਆਂ ਲਈ ਇਕੱਠੇ ਕੀਤੇ ਗਏ ਗਰਮ ਕੱਪੜੇ ਅੰਮ੍ਰਿਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੀਆਂ ਗਰੀਬ ਬਸਤੀਆਂ ਵਿੱਚ ਵੰਡੇ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਡਾ. ਸਤਨਾਮ ਸਿੰਘ ਨੇ ਕਿਹਾ ਕਿ ਇਹ ਸਿਲਸਿਲਾ ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੀ ਦੂਰਅੰਦੇਸ਼ੀ ਤੇ ਸਾਰਥਿਕ ਸੋਚ ਦੀ ਜਿਊਂਦੀ ਜਾਗਦੀ ਮਿਸਾਲ ਹੈ।ਉਨ੍ਹਾਂ ਦੱਸਿਆ ਕਿ ਵੀ.ਸੀ ਦੇ ਦਿਸ਼ਾ ਨਿਰਦੇਸ਼ਾਂ `ਤੇ ਹੀ ਇਸ ਸਮਾਜ-ਸੇਵੀ ਕਲੱਬ ਦਾ ਗੱਠਨ ਕੀਤਾ ਗਿਆ ਹੈ।ਇਸ ਵਿੱਚ ਵੱਖ-ਵੱਖ ਵਿਭਾਗਾਂ ਦੇ ਮਹਿਲਾ-ਪੁਰਸ਼ ਵਿਦਿਆਰਥੀਆਂ ਨੂੰ ਅਹੁੱਦੇਦਾਰੀਆਂ ਤੇ ਮੈਂਬਰਸ਼ਿਪ ਦਿੱਤੀ ਗਈ ਹੈ।ਵਿਦਿਆਰਥੀ ਪਿੱਛਲੇ ਕਈ ਮਹੀਨਿਆਂ ਤੋਂ ਇਕੱਠੇ ਹੋ ਕੇ ਸਮਾਜ-ਸੇਵਾ ਨੂੰ ਸਮਰਪਿਤ ਕਈ ਕਲਿਆਣਕਾਰੀ ਯੋਜਨਾਵਾ ਨੂੰ ਅਮਲੀ ਜਾਮਾ ਪਹਿਨਾ ਚੁੱਕੇ ਹਨ ਤੇ ਭਵਿੱਖ ਵਿੱਚ ਵੀ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ।ਇਸ ਮੌਕੇ ਪੀ.ਆਰ.ਓ ਜੀ.ਐਸ. ਸੰਧੂ, ਭਗਵੰਤ ਸਿੰਘ, ਏਕਤਾ ਪਵਨ, ਰਘੂ, ਕਿਰਨ, ਨਵਨੀਤ, ਅਨੂੰ, ਸਾਹਿਲ, ਮਹਿੰਦਰ, ਅਰਪਣਪ੍ਰੀਤ, ਜੋਬਨਪ੍ਰੀਤ, ਤਰਾਸ਼ੀ, ਗੌਰੀ, ਕਸਕ, ਨਵਜੋਤ, ਸ਼ਾਲਨੀ, ਸਮੀਕਸ਼ਾ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply