Friday, March 27, 2026

ਸ਼ਹੀਦੀ ਦਿਹਾੜਾ ਅੱਜ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

PPN2311201718ਬਠਿੰਡਾ, 23 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਵਿਖੇ ਖਾਲਸਾ ਦੀਵਾਨ ਸੇਵਕ ਦਲ ਵਲੋਂ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪਦੇ ਭੋਗ ਪੈਣ ਉਪਰੰਤ ਕਥਾ ਵਾਚਕ ਭਾਈ ਗੁਰਇੰਦਰਦੀਪ ਸਿੰਘ ਵਲੋਂ ਸਿੱਖ ਇਤਿਹਾਸ ਅਤੇ ਸ਼ਹੀਦੀ ਦਿਹਾੜੇ ’ਤੇ ਵਿਸੇਸ਼ ਵਿਚਾਰਾਂ ਸਾਂਝੀਆਂ ਕੀਤੀਆਂ ਗਈਆ।ਮੁੱਖ ਗ੍ਰੰਥੀ ਭਾਈ ਗੁਰਇੰਦਰਦੀਪ ਸਿੰਘ ਵਲੋਂ ਸ਼ਹੀਦੀ ਸਮਾਗਮ ਦੀ ਅਰਦਾਸ ਕੀਤੀ ਗਈ ਅੰਤ ਵਿੱਚ ਭਾਈ ਰਜਿੰਦਰ ਸਿੰਘ ਸਿੱਧ ਵੱਲੋਂ ਸਮਾਗਮ ਵਿੱਚ ਤਨ, ਮਨ ਤੇ ਧਨ ਨਾਲ ਪੂਰਨ ਸਹਿਯੋਗ ਦੇਣ ’ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਸਥਾਨਕ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਵਿਖੇ ਇਸਤਰੀ ਸਤਿ ਸੰਗਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸਮੂਹ ਸਾਧ ਸੰਗਤ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰਾਂ ਸ਼ਰਧਾ ਸਹਿਤ ਮਨਾਇਆ ।ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਗੁਰੂ ਨਾਨਕ ਦੇਵ ਜੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸਬਦ ਕੀਰਤਨ ਨਾਲ ਸਮਾਗਮ ਦੀ ਅਰੰਭਤਾ ਕੀਤੀ ਅਤੇ ਹਜ਼ੂਰੀ ਰਾਗੀ ਭਾਈ ਰਜਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ ਸੀਤਲ ਬੁਢਲਾਡੇ ਵਾਲਿਆਂ ਵਲੋਂ ਸੰਗਤਾਂ ਨੂੰ ਸਬਦ ਕੀਰਤਨ ਨਾਲ ਨਿਹਾਲ ਕਰਨ ਉਪਰੰਤ ਭਾਈ ਹਰਪ੍ਰੀਤ ਸਿੰਘ ਮਖੂ ਵਾਲੇ ਸਬਦ ਕੀਰਤਨ ਦੀ ਕਥਾ ਅਤੇ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਹਿੰਦ ਦੀ ਚਾਦਰ, ਨੌਂਵੇ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਪ੍ਰਕਾਸ਼ ਕਰਕੇ ਅੱਜ ਭੋਗ ਪਾਏ ਗਏ।ਉਪਰੰਤ ਗਿਆਨੀ ਭਗਵਾਨ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨਾਲ ਸਬੰਧਤ ਸਿੱਖ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਬਾਬਾ ਹਜੂਰਾ ਸਿੰਘ ਜੀ ਖਿਆਲੀ ਵਾਲਿਆਂ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ।ਹੈਡ ਗ੍ਰੰਥੀ ਭਾਈ ਜਗਦੀਸ਼ ਸਿੰਘ ਦੁਆਰਾ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਭਾਈ ਅਮਰਜੀਤ ਸਿੰਘ, ਭਾਈ ਬਰਮਾ ਸਿੰਘ, ਲਖਵੀਰ ਸਿੰਘ ਅਤੇ ਬੀਬੀਆਂ ਦੁਆਰਾ ਲੰਗਰ ਬਨਾਉਣ ਅਤੇ ਵਰਤਾਉਣ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਈ।ਅੰਤ ਵਿੱਚ ਮੁੱਖ ਸੇਵਾਦਾਰ ਹਰਮੰਦਰ ਸਿੰਘ ਸਮਾਘ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply