ਬਠਿੰਡਾ, 24 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਵਿੰਦਰ ਸਿੰਘ ਸਰਾਂ ਜੋ ਕਿ ਖਾਲਸਾ ਸਕੂਲ `ਚ ਆਪਣੀ ਮੁੱਢਲੀ ਪੜਾਈ ਪੂਰੀ ਕਰਕੇ ਚੰਗੇ (ਞਡੀ.ਟੀ.ਓ ਦੇ ਅਹੁੱਦੇ ’ਤੇ ਬਿਰਜਮਾਨ ਹਨ, ਨੇ ਸਕੂਲ਼ ਆ ਕੇ ਹੁਣ ਆਪਣੀ ਜਿੰਦਗੀ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਦੋ ਲੱਖ ਰੁਪਏ ਦੀ ਮਾਲੀ ਸਹਾਇਤਾ ਕੀਤੀ।ਸਕੂਲ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਅਤੇ ਹਰਮੰਦਰ ਸਿੰਘ ਮਾਸਟਰ ਵੱਲੋਂ ਉਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ।ਪਿ੍ਰੰਸੀਪਲ ਦਿਲਬਾਗ ਸਿੰਘ ਤਲਵਾੜ ਵਲੋਂ ਦਵਿੰਦਰ ਸਿੰਘ ਸਰਾਂ ਵਲੋਂ ਕੀਤੇ ਨੇਕ ਕੰਮ ਲਈ ਸ਼ਲਾਘਾ ਕਰਦਿਆਂੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਨੇਕੀ ਦੇ ਕੰਮ ਕਰਦੇ ਰਹਿਣ ਦੀ ਆਸ ਵੀ ਪ੍ਰਗਟਾਈ ਗਈ। ਇਸ ਸਮੇਂ ਸ਼ਹਿਰ ਪਤਵੰਤੇ ਸੱਜਣਾਂ ਵਲੋਂ ਦਵਿੰਦਰ ਸਿੰਘ ਸਰਾਂ ਦਾ ਸਨਮਾਨ ਚਿੰਨ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਕੌਂਸਲਰ ਨਿਰਮਲ ਸਿੰਘ ਸਿੱਧੂ, ਰਾਜਬਿੰਦਰ ਸਿੰਘ ਸਿੱਧੂ, ਮਨੋਹਰਜੀਤਪੁਰੀ ਸਿੰਘ, ਰਜਿੰਦਰ ਸਿੰਘ ਮਾਨ, ਦਰਸ਼ਨ ਸਿੰਘ ਖਾਲਸਾ, ਜਗਤਾਰ ਸਿੰਘ (ਕ੍ਰੰਟਰੋਲਰ ਪ੍ਰੀਖਿਆਵਾਂ), ਦਵਿੰਦਰ ਕੌਰ ਸਾਬਕਾ ਮੈਂਬਰ ਐਸ.ਜੀ.ਪੀ.ਸੀ, ਕੱਕੂ, ਅਵਤਾਰ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸੁਰਿੰਦਰ ਸਿੰਘ ਮਾਨ ਮੈਨੇਜਰ, ਮਾਨ ਸਿੰਘ, ਮੈਡਮ ਕਮਲੇਸ਼ ਕੁਮਾਰੀ, ਕੁਲਵਿੰਦਰ ਕੌਰ, ਸਿਮਰਜੀਤ ਕੌਰ ਚੋਟੀਆਂ, ਸਤਵੰਤ ਕੌਰ ਆਦਿ ਸਮੂਹ ਸਟਾਫ ਹਾਜਰ ਸੀ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media