Friday, September 25, 2026

ਨਸਬੰਦੀ ਪੰਦਰਵਾੜੇ ਅਧੀਨ ਸਿਵਲ ਸਰਜਨ ਵਲੋਂ ਵਿਸ਼ੇਸ਼ ਮੀਟਿੰਗ

PPN2511201706 ਪਠਾਨਕੋਟ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਡਾ. ਨਰੇਸ਼ ਕਾਂਸਰਾ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿਖੇ ਨਸਬੰਦੀ ਪੰਦਰਵਾੜੇ ਅਧੀਨ ਇੱਕ ਵਿਸ਼ੇਸ਼ ਮੀਟਿੰਗ ਐਲ.ਐਚ.ਵੀ, ਏ.ਐਨ.ਐਮ ਅਤੇ ਆਸ਼ਾ ਵਰਕਰਾਂ ਨਾਲ ਕੀਤੀ ਗਈ।ਜਿਸ ਵਿੱਚ ਡਾ. ਭੁਪਿੰਦਰ ਐਸ.ਐਮ.ਓ ਵੀ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਡਾ. ਕਾਂਸਰਾ ਨੇ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸਬੰਦੀ ਪੰਦਰਵਾੜੇ ਦੀ ਸ਼ੁਰੂਆਤ 21 ਨਵਬੰਰ ਤੋ ਜ਼ਿਲ੍ਹੇ ਵਿੱਚ ਹੋ ਚੁੱਕੀ ਹੈ ਜ਼ੋ ਕਿ ਮਿਤੀ 4 ਦਸੰਬਰ ਤੱਕ ਚਲੇਗੀ। ਇਸ ਦੌਰਾਨ ਉਨ੍ਹਾਂ ਨੇ ਛੋਟਾ ਪਰਿਵਾਰ ਸੁੱਖੀ ਪਰਿਵਾਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖੁਸ਼ਹਾਲ ਅਤੇ ਵਧੀਆ ਜੀਵਲ ਸ਼ੈਲੀ ਲਈ ਵੱਧ ਰਹੀ ਆਬਾਦੀ ‘ਤੇ ਕੰਟਰੋਲ ਕਰਨਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਜਨਸੰਖਿਆ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਅਪ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ 1100/-ਰੁਪਏ ਅਤੇ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ 200/-ਰੁਪਏ ਦੀ ਵਿੱਤੀ ਮਦਦ ਵੀ ਦਿੱਤੀ ਜਾਂਦੀ ਹੈ।ਉਨਾਂ ਨੇ ਏ.ਐਨ.ਐਮ ਅਤੇ ਆਸ਼ਾ ਵਰਕਰਾ ਨੂੰ ਕਿਹਾ ਕਿ ਉਹ ਘਰ-ਘਰ ਜਾ ਕੇ ਮਰਦਾਂ ਨੂੰ ਚੀਰਾ ਰਹਿਤ ਨਸਬੰਦੀ ਲਈ ਪ੍ਰੇਰਿਤ ਕਰਨ ਤਾਂ ਜ਼ੋ ਵੱਧ ਰਹੀ ਅਬਾਦੀ ਤੇ ਕੰਟਰੋਲ ਕੀਤਾ ਜਾ ਸਕੇ।PPN2511201707
ਇਸ ਦੌਰਾਨ ਡਾ. ਭੁਪਿੰਦਰ ਨੇ ਕਿਹਾ ਕਿ ਭਾਰਤ ਦੀ ਕੁੱਲ ਅਬਾਦੀ ਵਿਚੋਂ 40 ਕਰੋੜ ਤੋ ਵੱਧ ਲੋਕ ਗਰੀਬੀ ਰੇਖਾਂ ਦੇ ਹੇਠਾ ਆਪਣਾ ਜੀਵਨ ਬਤੀਤ ਕਰ ਰਹੇ ਹਨ।ਆਬਾਦੀ ਦੇ ਲਗਾਤਾਰ ਵਾਧੇ ਨਾਲ ਦੇਸ਼ ਵਿੱਚ ਗਰੀਬੀ, ਅਨਪੜਤਾ ਅਤੇ ਬੇਰੁਜਗਾਰੀ ਵੱਧ ਰਹੀ ਹੈ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਨੂੰ ਪਰਿਵਾਰ ਨਿਯੋਜਨ ਦੇ ਤਰੀਕੇ ਅਪਨਾ ਕੇ ਖੁਸ਼ਹਾਲ ਜੀਵਨ ਦੀ ਨੀਵ ਰੱਖਣੀ ਚਾਹੀਦੀ ਹੈ।ਡਾ. ਭੁਪਿੰਦਰ ਨੇ ਆਸ਼ਾ ਵਰਕਰਾ ਅਤੇ ਏ.ਐਨ.ਐਮ. ਨੂੰ ਲੋਕਾਂ ਨੂੰ ਨਸਬੰਦੀ ਪ੍ਰਤੀ ਜਾਗਰੂਕ ਕਰਨ ਦੀ ਹਦਾਇਤ ਕੀਤੀ।ਇਸ ਮੋਕੇ ਤੇ ਰਿੰਪੀ ਮਾਸ ਮੀਡੀਆ ਇੰਚਾਰਜ, ਗੁਰਿੰਦਰ ਕੋਰ, ਚੰਪਾ ਐਲ.ਐਚ.ਵੀ, ਆਦਿ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply