ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅੰਮ੍ਰਿਤਸਰ ਸਥਿਤ ਕੇੇਂਦਰੀ ਪ੍ਰਚਾਰ ਇਕਾਈ ਵੱਲੋਂ ਕੌਮੀ ਏਕਤਾ ਸਪਤਾਹ ਦੇ ਸੰਦਰਭ ਵਿੱਚ ਇੱਕ ਵਿਸ਼ੇਸ ਪ੍ਰੋਗਰਾਮ ਕਰਵਾਇਆ ਗਿਆ।ਇਸ ਸੰਬੰਧ ਵਿੱਚ 23.11.17 ਨੂੰ ਕੌਮੀ ਏਕਤਾ ਨਾਲ ਸੰਬੰਧਿਤ ਸਭਿਆਚਾਰਕ ਏਕਤਾ ਦਿਵਸ ਮਨਾਇਆ ਗਿਆ।ਕੌਮੀ ਏਕਤਾ ਅਤੇ ਮਹਿਲਾ ਸਸ਼ਕਤੀਕਰਣ ਵਿਸ਼ੇ ਨਾਲ ਸੰਬੰਧਿਤ ਚਿੱਤਰਕਾਰੀ ਮੁਕਾਬਲਾ ਕਰਵਾਇਆ ਗਿਆ ਅਤੇ ਬੱਚਿਆਂ ਨੂੰ ਇਕਜੁਟ ਹੋ ਕੇ ਰਹਿਣ ਦੀ ਸਹੁੰ ਚੁਕਾਈ ਗਈ।
ਇਸੇ ਸੰਗਠਨ ਵਲੋਂ ਮਨਾਏ ਜਾ ਰਹੇ ਮਹਿਲਾ ਦਿਵਸ ਦੇ ਸੰਬੰਧ ਵਿੱੱਚ ਸਕੂਲ ਦੀ ਪ੍ਰਾਇਮਰੀ ਵਿੰਗ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਰਵਿੰਦਰ ਕੌਰ ਨਰੂਲਾ ਨੇ ਆਪਣੇ ਵਿਚਾਰ ਕਰਦਿਆਂ ਪੁਰਾਤਨ ਤੇ ਅਜੌਕੇ ਸਮਾਜ ਵਿੱਚ ਔਰਤ ਦੇ ਸਥਾਨ ਅਤੇ ਉਸ ਵਲੋਂ ਰਾਸ਼ਟਰ ਨਿਰਮਾਣ ਵਿਚ ਪਾਏ ਜਾਣ ਵਾਲੇ ਯੋਗਦਾਨ ਸੰਬੰਧੀ ਚਰਚਾ ਕੀਤੀ।ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਖੇਤਰੀ ਪ੍ਰਚਾਰ ਅਧਿਕਾਰੀ ਰਜੇਸ਼ ਬਾਲੀ ਦਾ ਸੁਆਗਤ ਕੀਤਾ ।ਖੇਤਰੀ ਪ੍ਰਚਾਰ ਅਧਿਕਾਰੀ ਰਜੇਸ਼ ਬਾਲੀ ਨੇ ਸਾਰਿਆਂ ਨੂੰ ਕੌਮੀ ਏਕਤਾ ਦੀ ਸਹੁੰ ਚੁਕਾਈ।ਉਨਾਂ ਨੇ ਬੱਚਿਆਂ ਨੂੰ ਦੇਸ਼ ਦੀ ਤਰੱਕੀ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ।ਉਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਕੇਂਦਰੀ ਵਿਭਾਗ ਵਲੋਂ ਸਰਟੀਫਿਕੇਟ ਪ੍ਰਦਾਨ ਕੀਤੇ। ਪ੍ਰੋਗਰਾਮ ਦੌਰਾਨ ਸਕੂਲ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜਰ ਸਨ ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media