Thursday, March 12, 2026

ਸੱਤਿਆਜੀਤ ਮਜੀਠੀਆ ਨੇ ਕਾਮਰਸ ਬਲਾਕ ਦਾ ਕੀਤਾ ਉਦਘਾਟਨ

ਮਾਰਸ਼ਲ ਅਰੁਜਨ ਸਿੰਘ ਦੀ ਸਥਾਪਿਤ ਕੀਤੀ ਤਸਵੀਰ ਤੋਂ ਹਟਾਇਆ ਪਰਦਾ

PPN2511201715
ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਦੇਸ਼ ਲਈ ਕੁਝ ਕਰ ਗੁਜ਼ਰਣ ਦਾ ਜਜ਼ਬਾ ਰੱਖਣ ਵਾਲਾ ਅਤੇ ਇਤਿਹਾਸ ਦੇ ਸੁਨਹਿਰੀ ਪੰਨ੍ਹੇ ’ਚ ਆਪਣਾ ਨਾਮ ਦਰਜ ਕਰਵਾਉਣ ਦਾ ਜਨੂੰਨ ਰੱਖਣ ਵਾਲਾ ਇਨਸਾਨ ਹੀ ਇਕ ‘ਯੋਧਾ’ ਅਖਵਾਉਂਦਾ ਹੈ।ਜਿਸ ਲਈ ਅੱਜ ਵਿਦਿਆਰਥੀਆਂ ਨੂੰ ਲੋੜ ਹੈ ਅਜਿਹੇ ਮਹਾਨਾਇਕ ਜਿਨ੍ਹਾਂ ਨੇ ਭਾਰਤ-ਪਾਕਿ ਦੀ ਸੰਨ 1965 ਦੀ ਜੰਗ ’ਚ
ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕਰਦਿਆਂ ਦੁਸ਼ਮਣਾਂ ਨੂੰ ਨਿਸਤੋ-ਨਾਬੂਤ ਕੀਤਾ ਸੀ, ਦੇ ਜੀਵਨ ਤੋਂ ਸੇਧ ਲੈਣ ਦੀ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਇਹ ਵਿਚਾਰ ਸਿੱਖ ਇਤਿਹਾਸ ਅਤੇ ਖੋਜ਼ ਵਿਭਾਗ ਵਿਖੇ ਮਾਰਸ਼ਲ ਅਰਜਨ ਸਿੰਘ ਦੀ ਤਸਵੀਰ ਨੂੰ ਸਥਾਪਿਤ ਕਰਨ ਅਤੇ ਵਿਦਿਆਰਥੀਆਂ ਲਈ ਨਵੀਂ ਤਿਆਰ ਕੀਤੀ ਗਈ ਕਾਮਰਸ ਬਲਾਕ ਦੀ ਇਮਾਰਤ ਦੇ ਉਦਘਾਟਨ ਮੌਕੇ ਜਾਹਿਰ ਕੀਤੇ। ਇਸ ਮੌਕੇ ਉਨ੍ਹਾਂ ਨਾਲ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਮੀਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਹੋਰ ਸਖਸ਼ੀਅਤਾਂ ਮੌਜ਼ੂਦ ਸਨ।
ਅੱਜ ਕਾਲਜ ਕੈਂਪਸ ਵਿਖੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਮਜੀਠੀਆ ਨੇ ਪਹਿਲਾਂ ਨਵੇਂ ਕਾਮਰਸ ਬਲਾਕ ਦਾ ਉਦਘਾਟਨ ਕਰਨ ਉਪਰੰਤ ਇਮਾਰਤ ਦਾ ਦੌਰਾ ਕੀਤਾ।ਇਸ ਸਮੇਂ ਉਨ੍ਹਾਂ ਨਾਲ ਮੌਜ਼ੂਦ ਸ: ਛੀਨਾ ਨੇ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਦੇ ਮੱਦੇਨਜ਼ਰ ਤਿਆਰ ਕਰਵਾਈ ਇਹ 6 ਮੰਜ਼ਿਲਾ ਇਮਾਰਤ ਜਿਸ ’ਚ ਇਕ ਬੇਸਮੈਂਟ ਹੈ, ’ਚ ਕਰੀਬ 60 ਖੁੱਲ੍ਹੇ ਹਵਾਦਾਰ ਕਮਰੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਇਮਾਰਤ ’ਚ ਸਮਾਰੋਹ ਦੇ ਆਯੋਜਨ ਆਦਿ ਸਬੰਧੀ ਇਕ ਆਡੀਟੋਰੀਅਮ ਵੀ ਤਿਆਰ ਕਰਵਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਦਾ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦਾ ਲਕਸ਼ ਹੈ। ਇਸ ਲਈ ਸਮੇਂ-ਸਮੇਂ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਮੀਟਿੰਗਾਂ ਦੌਰਾਨ ਵਿਚਾਰ-ਵਟਾਂਦਰੇ ਰਾਹੀਂ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਵਿੱਦਿਅਕ ਸੰਸਥਾਵਾਂ ਦੀਆਂ ਹਰ ਤਰ੍ਹਾਂ ਦੀਆਂ ਸਹੁਲਤਾਂ ਦਾ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਸਟਾਫ਼, ਵਿਦਿਆਰਥੀਆਂ ਜਾਂ ਬਾਹਰੋਂ ਕਿਸੇ ਇਨਸਾਨ ਨੂੰ ਕੋਈ ਖੱਜਲ-ਖੁਆਰੀ ਨਾ ਹੋ ਸਕੇ।
ਮਜੀਠੀਆ ਨੇ ਜਿੱਥੇ ਮਹਾਨਾਇਕ ਅਰਜਨ ਸਿੰਘ ਦੇ ਜੀਵਨ ਦੀਆਂ ਪ੍ਰਾਪਤੀਆਂ ਅਤੇ ਦੇਸ਼ ਦੀ ਰਾਖੀ ਲਈ ਦਿੱਤੇ ਯੋਗਦਾਨ ਬਾਰੇ ਚਾਨਣਾ ਪਾਇਆ, ਉੱਥੇ ਉਨ੍ਹਾਂ ਕਿਹਾ ਕਿ ਟੈਕਨਾਲੋਜੀ ਦੇ ਅਜੋਕੇ ’ਚ ਇਸ ਯੁੱਗ ’ਚ ਮੈਨੇਜ਼ਮੈਂਟ ਸਮੇਂ-ਸਮੇਂ ’ਤੇ ਵਿਦਿਆਰਥੀਆਂ ਨੂੰ ਯੋਗ ਸੁਵਿਧਾ ਮੁਹੱਈਆ ਕਰਦਾ ਰਹੇਗਾ ਅਤੇ ਵਿੱਦਿਅਕ ਢਾਂਚੇ ਦੀ ਮਜ਼ਬੂਤ ਲਈ ਵਿਕਾਸ ਦੀ ਲਿਸਟ ਕਾਫ਼ੀ ਲੰਮੀ ਹੈ।
ਸਮਾਗਮ ਨੂੰ ਸਫ਼ਲ ਬਣਾਉਣ ਲਈ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਆਈਆਂ ਹੋਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਖ਼ਾਲਸਾ ਮੈਨੇਜ਼ਮੈਂਟ ਨੇ ਬੱਚਿਆਂ ਲਈ ਸ਼ਾਨਦਾਰ ਹੋਸਟਲ, ਕੰਟੀਨ, ਮੈਸ, ਖੇਡ ਮੈਦਾਨ, ਜਿੰਮ, ਸਵੀਮਿੰਗ, ਸੱਭਿਆਚਾਰਕ ਪ੍ਰੋਗਰਾਮਾਂ ਲਈ ਵਿਦਿਆਰਥੀਆਂ ਦੇ ਅਭਿਆਸ ਲਈ ਵਧੀਆ ਬਦੋਬਸਤ, ਮੈਡੀਕਲ ਸਹੂਲਤ, ਕਲਾਸਾਂ ਦੇ ਖੁੱਲ੍ਹੇ ਦੇ ਹਵਾਦਾਰ ਕਮਰੇ ਦੀ ਵਿਵਸਥਾ ਕੀਤੀ ਅਤੇ ਕਰ ਰਹੀ ਹੈ।
ਇਸ ਮੌਕੇ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਫ਼ਾਇਨਾਸ ਸਕੱਤਰ ਗੁਨਬੀਰ ਸਿੰਘ, ਸਰਦੂਲ ਸਿੰਘ ਮੰਨਨ, ਰਾਜਬੀਰ ਸਿੰਘ, ਅਜ਼ਮੇਰ ਸਿੰਘ ਹੇਰ, ਨਿਰਮਲ ਸਿੰਘ, ਸੁਖਦੇਵ ਸਿੰਘ ਅਬਦਾਲ, ਜਤਿੰਦਰ ਬਰਾੜ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ, ਪ੍ਰਿੰ: ਨਿਰਮਲ ਸਿੰਘ ਭੰਗੂ, ਡੀ.ਐਸ ਰਟੌਲ, ਡਾ. ਇੰਦਰਜੀਤ ਸਿੰਘ ਗੋਗੋਆਣੀ ਆਦਿ ਤੋਂ ਇਲਾਵਾ ਕਾਲਜ ਸਟਾਫ਼ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply