Monday, July 6, 2026

ਗੈਂਗਸਟਰ ਨੂੰ ਕਾਬੂ ਕਰਨ ਸਿਵਲ ਵਰਦੀ `ਚ ਆਈ ਬਰਨਾਲਾ ਪੁਲਿਸ ਨਾਲ ਲੋਕ ਉਲਝੇ- ਗੈਂਗਸਟਰ ਕਾਬੂ

ਸੰਦੌੜ, 26 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕਸਬਾ ਸੰਦੌੜ ਵਿਖੇ ਮਾਹੌਲ ਉਸ ਵਕਤ ਇਕਦਮ ਗਰਮਾ ਗਿਆ ਜਦੋਂ ਬਰਨਾਲਾ ਜਿਲੇ੍ਹ ਨਾਲ ਸਬੰਧਿਤ ਸਿਵਲ ਵਰਦੀ `ਚ ਆਈ ਪੁਲਿਸ ਦੀ ਇਕ ਟੀਮ ਨੇ ਦਾਣਾ ਮੰਡੀ ਸਾਹਮਣੇ ਇਕ ਗੈਂਗਸਟਰ ਨੂੰ ਕਾਬੂ ਕਰ ਲਿਆ ਤਾਂ ਲੋਕਾਂ ਦੀ ਭੀੜ ਬਦਮਾਸ਼ਾਂ ਦੇ ਭੁਲੇਖੇ ਪੁਲਿਸ ਨਾਲ ਉਲਝ ਗਈ।ਪਰ ਇਸ ਮਾਮਲੇ ਨੰੂ ਬਾਅਦ `ਚ ਸੰਦੌੜ ਪੁਲਿਸ ਵਲੋਂ ਮੌਕੇ `ਤੇ ਪਹੁੰਚ ਕੇ ਸੁਲਝਾ ਲਿਆ ਗਿਆ।ਵਰਨਣਯੋਗ ਹੈ ਕਿ ਬਰਨਾਲਾ ਜ਼ਿਲੇ੍ਹ ਦੀ ਪੁਲਿਸ ਨੇ ਬਰਨਾਲਾ ਜ਼ਿਲੇ੍ਹ ਦੇ ਇਕ ਗੈਂਗਸਟਰ ਜੋ ਬਠਿੰਡਾ ਜੇਲ੍ਹ ਦੇ ਇੱਕ ਗੋਲੀਕਾਂਡ ਅਤੇ ਕਤਲ, ਲੁੱਟਮਾਰ ਤੇ ਹੋਰ ਅਪਰਾਧਿਕ ਮਾਮਲਿਆਂ `ਚ ਸ਼ਾਮਿਲ ਰਿਹਾ ਦਸਿਆ ਜਾਂਦਾ ਹੈ, ਨੂੰ ਅੱਜ ਸੰਦੌੜ ਤੋਂ ਗਿ੍ਰਫ਼ਤਾਰ ਕਰਨ `ਚ ਸਫਲਤਾ ਹਾਸਲ ਕਰ ਲਈ ਹੈ।ਉਧਰ ਜਦ ਸੰਦੌੜ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਪਲਵਿੰਦਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply