Tuesday, September 8, 2026

ਅਧਿਆਪਕ ਦਲ ਦੀ ਬਲਾਕ ਪੱਧਰੀ ਚੋਣ ਅੱਜ – ਕੁਠਾਲਾ

ਸੰਦੌੜ, 26 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅਧਿਆਪਕ ਦਲ ਪੰਜਾਬ ( ਜਹਾਂਗੀਰ) ਦੀ ਬਲਾਕ  ਸ਼ੇਰਪੁਰ ਦੀ ਚੋਣ ਅੱਜ ਬਾਅਦ ਦੁਪਿਹਰ 3.30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿਖੇ ਹੋ ਰਹੀ ਹੈ।ਇਸ ਸਬੰਧੀ ਜਿਲ੍ਹਾ ਕਮੇਟੀ ਮੈਂਬਰ ਲੈਕਚਰਾਰ ਜਸਵਿੰਦਰ ਸਿੰਂਘ ਕੁਠਾਲਾ ਨੇ ਦੱਸਿਆ ਕਿ ਇਸ ਚੋਣ ਦੇ ਵਿੱਚ ਬਲਾਕ ਪੱਧਰੀ ਟੀਮ ਚੁਣੀ ਜਾਵੇਗੀ, ਤਾਂ ਜੋ ਅਧਿਆਪਕ ਦਲ ਪੰਜਾਬ ਹਮੇਸ਼ਾ ਦੀ ਤਰ੍ਹਾਂ ਅਧਿਆਪਕਾਂ ਦੇ ਹਿੱਤਾਂ `ਤੇੇ ਪਹਿਰਾ ਦਿੰਦਾ ਰਹੇ ਅਤੇ ਅਧਿਆਪਕ ਮਸਲਿਆਂ ਨੂੰ ਪਹਿਲ ਦੇ ਅਧਾਰ `ਤੇ ਹੱਲ ਕਰਵਾਉਣ ਲਈ ਯਤਨਸ਼ੀਲ ਰਹੇ।ਇਸ ਮੌਕੇ ਉਹਨਾਂ  ਨੇ ਸਮੁੱਚੇ ਅਧਿਆਪਕ ਵਰਗ ਨੂੰ ਚੋਣ ਦਾ ਹਿੱਸਾ ਬਨਣ ਦੀ ਅਪੀਲ ਕੀਤੀ।ਇਸ ਮੌਕੇ ਉਹਨਾਂ ਦੇ ਨਾਲ ਦਿਲਵਿੰਦਰ ਸਿੰਘ ਗਰੇਵਾਲ, ਜਗਜੀਤਪਾਲ ਸਿੰਘ ਟਿੱਬਾ, ਕੁਲਵਿੰਦਰ ਸਿੰਘ ਮਾਹਮਦਪੁਰ, ਮਨਪ੍ਰੀਤ ਸਿੰਘ ਧੂਰੀ, ਜਗਤਾਰ ਸਿੰਘ ਫਰਵਾਹੀ ਸਮੇਤ ਕਈ ਆਗੂ ਹਾਜ਼ਰ ਸਨ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply