ਸੰਦੌੜ, 26 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅਧਿਆਪਕ ਦਲ ਪੰਜਾਬ ( ਜਹਾਂਗੀਰ) ਦੀ ਬਲਾਕ ਸ਼ੇਰਪੁਰ ਦੀ ਚੋਣ ਅੱਜ ਬਾਅਦ ਦੁਪਿਹਰ 3.30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿਖੇ ਹੋ ਰਹੀ ਹੈ।ਇਸ ਸਬੰਧੀ ਜਿਲ੍ਹਾ ਕਮੇਟੀ ਮੈਂਬਰ ਲੈਕਚਰਾਰ ਜਸਵਿੰਦਰ ਸਿੰਂਘ ਕੁਠਾਲਾ ਨੇ ਦੱਸਿਆ ਕਿ ਇਸ ਚੋਣ ਦੇ ਵਿੱਚ ਬਲਾਕ ਪੱਧਰੀ ਟੀਮ ਚੁਣੀ ਜਾਵੇਗੀ, ਤਾਂ ਜੋ ਅਧਿਆਪਕ ਦਲ ਪੰਜਾਬ ਹਮੇਸ਼ਾ ਦੀ ਤਰ੍ਹਾਂ ਅਧਿਆਪਕਾਂ ਦੇ ਹਿੱਤਾਂ `ਤੇੇ ਪਹਿਰਾ ਦਿੰਦਾ ਰਹੇ ਅਤੇ ਅਧਿਆਪਕ ਮਸਲਿਆਂ ਨੂੰ ਪਹਿਲ ਦੇ ਅਧਾਰ `ਤੇ ਹੱਲ ਕਰਵਾਉਣ ਲਈ ਯਤਨਸ਼ੀਲ ਰਹੇ।ਇਸ ਮੌਕੇ ਉਹਨਾਂ ਨੇ ਸਮੁੱਚੇ ਅਧਿਆਪਕ ਵਰਗ ਨੂੰ ਚੋਣ ਦਾ ਹਿੱਸਾ ਬਨਣ ਦੀ ਅਪੀਲ ਕੀਤੀ।ਇਸ ਮੌਕੇ ਉਹਨਾਂ ਦੇ ਨਾਲ ਦਿਲਵਿੰਦਰ ਸਿੰਘ ਗਰੇਵਾਲ, ਜਗਜੀਤਪਾਲ ਸਿੰਘ ਟਿੱਬਾ, ਕੁਲਵਿੰਦਰ ਸਿੰਘ ਮਾਹਮਦਪੁਰ, ਮਨਪ੍ਰੀਤ ਸਿੰਘ ਧੂਰੀ, ਜਗਤਾਰ ਸਿੰਘ ਫਰਵਾਹੀ ਸਮੇਤ ਕਈ ਆਗੂ ਹਾਜ਼ਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media