ਉਚ ਸਿੱਖਿਆ ਨੂੰ ਪ੍ਰਫੁਲਿੱਤ ਕਰਨ ਲਈ ਕਾਲਜਾਂ ਨੂੰ ਖੁਦ ਮੁਖਤਿਆਰ ਦਾ ਰੁਤਬਾ ਦੇਣਾ ਜਰੂਰੀ – ਠਾਕੁਰ
ਅੰਮਿ੍ਤਸਰ, 26 ਨਵੰਬਰ (ਪੰਜਾ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ੁਦ ਮੁਖਤਿਆਰ ਸੰਸਥਾ ਖਾਲਸਾ ਕਾਲਜ ਵਿਖੇ ਅੱਜ 111ਵੀਂ ਸਲਾਨਾ ਕਾਨਵੋਕੇਸ਼ਨ
ਦੌਰਾਨ 600 ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਮੌਕੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਨਵੀਂ ਦਿੱਲੀ ਦੇ ਸੈਕਟਰੀ ਸ੍ਰੀ ਪੀ.ਕੇ ਠਾਕੁਰ ਨੇ ਕਿਹਾ ਕਿ ਦੇਸ਼ ’ਚ ਕਾਲਜਾਂ ਨੂੰ ਖੁਦ ਮੁਖਤਿਆਰ ਕਰਨਾ ਅਤਿਅੰਤ ਜਰੂਰੀ ਹੈ।ਉਨ੍ਹਾਂ ਕਹਿਾ ਕਿ ਯੂ.ਜੀ.ਸੀ ਚਾਹੁੰਦੀ ਹੈ ਕਿ ਯੂਨੀਵਰਸਿਟੀਆਂ ਵਾਂਗ ਕਾਲਜਾਂ ਨੂੰ ਵੀ ਆਤਮ ਨਿਰਭਰ ਬਣਾਉਣ ਲਈ ਅਕਾਦਮਿਕ ਅਤੇ ਵਿੱਤੀ ਤੌਰ ’ਤੇ ਖੁਦ ਮੁਖਤਿਆਰ ਐਲਾਨਿਆ ਜਾਵੇ।ਠਾਕੁਰ ਨੇ ਕਿਹਾ ਕਿ ਯੂ.ਜੀ.ਸੀ ਨੇ ਇਕ ਉਚ ਪੱਧਰੀ ਪਾਲਿਸੀ ਨੂੰ ਅਪਨਾਉਂਦਿਆਂ ਦੇਸ਼ ’ਚ ਕਾਲਜਾਂ ਨੂੰ ਇਹ ਦਰਜਾ ਦੇਣ ਦੀ ਲਈ ਪ੍ਰੇਰਿਤ ਕੀਤਾ ਹੈ, ਜਿਸ ਨਾਲ ਉਹ ਅਦਾਰੇ ਜੋ ਕਿ ਮੁੱਢਲੀਆਂ ਸ਼ਰਤਾਂ ਨੂੰ ਪੂਰਿਆ ਕਰਦੇ ਹਨ, ਨੂੰ ਖੁਦਮੁਖਤਿਆਰ ਸੰਸਥਾਵਾਂ ਦਾ ਦਰਜਾ ਦਿੱਤਾ ਜਾਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਠਾਕੁਰ ਨੇ ਮੰਨਿਆ ਕਿ ਯੂ.ਜੀ.ਸੀ ਦੇ ਸਨਮੁੱਖ ਕੁੱਝ ਫ਼ੰਡਾਂ ਦੀ ਘਾਟ ਹੈ, ਪਰ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ ਉਚ ਸਿੱਖਿਆ ਸਬੰਧੀ ਫੈਸਲਿਆਂ ਲਈ ਲੋੜੀਂਦੇ ਵਿੱਤੀ ਪ੍ਰਬੰਧ ਕੀਤੇ ਜਾ ਰਹੇ ਹਨ।ਠਾਕੁਰ ਨੇ ਕਿਹਾ ਕਿ ਜਿਵੇਂ ਕਿ ਇਤਿਹਾਸਕ ਖ਼ਾਲਸਾ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਕਲੌਤਾ ਐਟੋਨੋਮਸ ਕਾਲਜ ਹੈ, ਉਹ ਚਾਹੁੰਦੇ ਹਨ ਕਿ ਹੋਰ ਕਾਲਜ ਵੀ ਯੂ.ਜੀ.ਸੀ ਦੀ ਇਸ ਪਾਲਿਸੀ ਦਾ ਲਾਭ ਲੈਣ।ਇਸ ਤੋਂ ਪਹਿਲਾਂ ਕਾਲਜ ਪਹੁੰਚਣ ’ਤੇ ਠਾਕੁਰ ਦਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਨਿੱਘਾ ਸਵਾਗਤ ਕੀਤਾ।ਮਜੀਠੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਰਵਾਇਤੀ ਸਿੱਖਿਆ ਦੇ ਨਾਲ ਨਾਲ ਮੌਲਿਕ ਸਿੱਖਿਆ ਪ੍ਰਦਾਨ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ’ਚ ਪ੍ਰੋਫੈਸ਼ਨਲ ਵਿੱਦਿਆ ਦਾ ਇਕ ਪ੍ਰਵਾਹ ਚਲ ਰਿਹਾ ਹੈ, ਜਿਸ ਸਦਕਾ ਸਾਡੀਆਂ ਸੰਸਥਾਵਾਂ ਨੂੰ ਵੀ ਮੌਜ਼ੂਦਾ ਹਾਲਾਤਾਂ ਮੁਤਾਬਕ ਵਿੱਦਿਅਕ ਪ੍ਰਣਾਲੀ ’ਚ ਬਦਲਾਅ ਲਿਆਉਣ ਦੀ ਜਰੂਰਤ ਹੈ।ਛੀਨਾ ਨੇ ਵੀ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਬਦਲਦੇ ਹਾਲਾਤਾਂ ਮੁਤਾਬਕ ਪ੍ਰੋਫੈਸ਼ਨਲ ਵਿੱਦਿਆ ਨੂੰ ਅਪਨਾਉਣ ਦੀ ਗੱਲ ਕਹੀ।ਉਨ੍ਹਾਂ ਨੇ ਔਰਤਾਂ ’ਚ ਵਿੱਦਿਆ ਦੇ ਪ੍ਰਸਾਰ ਨੂੰ ਹੋਰ ਤੇਜ਼ ਕਰਨ ’ਤੇ ਜ਼ੋਰ ਦਿੰਦਿਆ ਕਿਹਾ ਕਿ ਪੜ੍ਹੀ ਲਿਖੀ ਔਰਤ ਹੀ ਇਕ ਸੁਹਿਰਦ ਅਤੇ ਅਗਾਂਹਵਧੂ ਸਮਾਜ ਸਿਰਜ ਸਕਦੀ ਹੈ। ਪ੍ਰਿੰ: ਡਾ. ਮਹਿਲ ਸਿੰਘ ਨੇ ਕਾਲਜ ਦੀ ਸਾਲਾਨਾ ਤਰੱਕੀ ਰਿਪੋਰਟ ਪੇਸ਼ ਕਰਦਿਆਂ ਕਾਲਜ ਦੀਆਂ ਵਿੱਦਿਅਕ, ਸੱਭਿਆਚਾਰਕ ਅਤੇ ਖੇਡਾਂ ’ਚ ਪ੍ਰਾਪਤੀਆਂ ਸਬੰਧੀ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਕਾਲਜ ਖ਼ੁਦਮੁਖਤਿਆਰ ਹੋਣ ਸਦਕਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਭਰਪੂਰ ਸਮਝਦਾ ਹੈ, ਜਿਸ ਸਦਕਾ ਪਿਛਲੇ ਅਕਾਦਮਿਕ ਵਰ੍ਹੇ ’ਚ ਇਸ ਨੇ ਵੱਖ ਵੱਖ ਖੇਤਰਾਂ ’ਚ ਉਪਲਬੱਧੀਆਂ ਹਾਸਲ ਕੀਤੀਆਂ ਹਨ।ਇਸ ਮੌਕੇ ਕੌਂਸਲ ਦੇ 2 ਸੀਨੀਅਰ ਮੈਂਬਰਾਂ ਸਵਿੰਦਰ ਸਿੰਘ ਕੱਥੂਨੰਗਲ ਅਤੇ ਗੁਨਬੀਰ ਸਿੰਘ ਨੂੰ ਉਨ੍ਹਾਂ ਦੁਆਰਾ ਸੋਸਾਇਟੀ ਅਧੀਨ ਚਲ ਰਹੀਆਂ ਸੰਸਥਾਵਾਂ ਪ੍ਰਤੀ ਨਿਭਾਈਆਂ ਜਿੰਮੇਵਾਰੀਆਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਜਿਸ ਦੌਰਾਨ ਕਰੀਬ 600 ਦੇ ਲਗਭਗ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਯੂਨੀਵਰਸਿਟੀ ’ਚ ਟਾਪਰ ਆਉਣ ਵਾਲੇ 8 ਵਿਦਿਆਰਥੀਆਂ ਨੂੰ 51005100 ਦੀ ਨਗਦ ਰਾਸ਼ੀ ਅਤੇ ਤਮਗੇ ਅਤੇ ਕਾਲਜ ’ਚ ਟਾਪਰ ਆਉਣ ਵਾਲੇ 7 ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏੇ।ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ 125 ਸਾਲ ਤੋਂ ਪੰਜਾਬ, ਪੰਜਾਬੀਅਤ ਦੀ ਇਸ ਬੇਸ਼ਕੀਮਤੀ ਵਿਰਾਸਤ ਨੇ ਦੇਸ਼ ਨੂੰ ਕਈ ਨਾਮਵਰ ਪ੍ਰਮੁੱਖ ਸਖ਼ਸ਼ੀਅਤਾਂ ਦਿੱਤੀਆਂ ਹਨ, ਜਿਨ੍ਹਾਂ ਨੇ ਆਪਣੀਆਂ ਸ਼ਾਨਦਾਰ ਕਾਰਗੁਜ਼ਾਰੀਆਂ ਨਾਲ ਦੇਸ਼ ਅਤੇ ਕਾਲਜ ਦਾ ਨਾਮ ਚਮਕਾਇਆ ਹੈ, ਜੋ ਕਿ ਬੜੇ ਹੀ ਫ਼ਖਰ ਵਾਲੀ ਗੱਲ ਹੈ।ਇਸ ਮੌਕੇ ਮੀਤ ਪ੍ਰਧਾਨ ਚਰਨਜੀਤ ਸਿੰਘ ਚੱਢਾ, ਮੈਂਬਰ ਹਰਮਿੰਦਰ ਸਿੰਘ, ਸੰਤੋਖ ਸਿੰਘ ਸੇਠੀ, ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਪਿ੍ਰੰ: ਜੇ.ਐਸ ਢਿੱਲੋਂ, ਪ੍ਰਿੰ: ਨਾਨਕ ਸਿੰਘ, ਪ੍ਰਿੰ: ਨਿਰਮਲ ਸਿੰਘ ਭੰਗੂ, ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜ਼ੂਦ ਹੋਣਗੇ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media