ਵੱਖ ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨੇ ਕੀਤਾ ਦੁੱਖ ਸਾਂਝਾ
ਅੰਮ੍ਰਿਤਸਰ, 26 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੋਮਣੀ ਅਕਾਲੀ ਦਲ ਬਾਦਲ ਅੰਮ੍ਰਿਤਸਰ ਸ਼ਹਿਰੀ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ
ਹਲਕਾ ਦੱਖਣੀ ਅਧੀਨ ਪੈਂਦੀ ਵਾਰਡ ਨੰਬਰ 42 ਤੋਂ ਕੌਸਲਰ ਮਨਮੋਹਨ ਸਿੰਘ ਟੀਟੂ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।ਅੱਜ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਸੇਵੀ ਸੰਸਥਾਵਾ ਦੇ ਆਗੂ ਸਮੇਤ ਸੈਂਕੜੇ ਸੇਜਲ ਅੱਖਾਂ ਦੀ ਹਾਜਰੀ ਵਿਚ ਉਨਾਂ੍ਹ ਦਾ ਅੰਤਿਮ ਸੰਸਕਾਰ ਸਮਸ਼ਾਨਘਾਟ ਨਜਦੀਕ ਗੁਰਦੁਅਰਾ ਸ਼ਹੀਦਾਂ ਸਾਹਿਬ ਵਿਖੇ ਹੋਇਆ।ਇਸ ਦੌਰਾਨ ਮਨਮੋਹਨ ਸਿੰਘ ਟੀਟੂ ਦੇ ਸਪੁੱਤਰ ਕਰਨਦੀਪ ਸਿੰਘ ਵਲੋਂ ਆਪਣੇ ਪਿਤਾ ਦੀ ਚਿਖਾ ਂਨੂੰ ਅਗਨੀ ਦਿਖਾਈ।ਅੰਮਿਤ ਵਿਦਾਇਗੀ ਸਮੇਂ ਦੁੱਖ ਸਾਂਝਾ ਕਰਨ ਪਹੁੰਚੇ ਪ੍ਰਮੁੱਖ ਆਗੂਆਂ ਵਿਚ ਸੰਤ ਬਾਬਾ ਦਰਸ਼ਨ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਾਹਲਾ ਸਾਹਿਬ, ਅਕਾਲੀ ਦਲ ਬਾਦਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਨਵਦੀਪ ਸਿੰਘ ਗੋਲਡੀ, ਰਜਿੰਦਰ ਸਿੰਘ ਮਹਿਤਾ ਮੈਂਬਰ ਸ੍ਰੋਮਣੀ ਕਮੇਟੀ, ਬੀਬੀ ਕਿਰਨਜੋਤ ਕੌਰ ਮੈਂਬਰ ਸ਼ੋਮਣੀ ਕਮੇਟੀ, ਹਰਜਾਪ ਸਿੰਘ ਮੈਂਬਰ ਸ੍ਰੋਮਣੀ ਕਮੇਟੀ, ਗਗਨਦੀਪ ਸਿੰਘ ਜੱਜ ਸੀਨ:ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸੁਖਵਿੰਦਰ ਸਿੰਘ ਗੋਲਡੀ ਤੰਨੇਲ ਸਾਬਕਾ ਚੇਅਰਮੈਨ, ਬਲਦੇਵ ਸਿੰਘ ਬੁਲਾਰੀਆ, ਪ੍ਰਿੰਸੀਪਲ ਪ੍ਰਮਬੀਰ ਸਿੰਘ ਮੱਤੇਵਾਲ, ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਜਥੇਦਾਰ ਪੂਰਨ ਸਿੰਘ ਮੱਤੇਵਾਲ, ਉਪਕਾਰ ਸਿੰਘ ਸੰਧੁ, ਕੌਸਲਰ ਅਮਰਬੀਰ ਸਿੰਘ ਢੋਟ, ਡਾ: ਕੁਲਦੀਪ ਸਿੰਘ ਮੱਤੇਵਾਲ ਸੂਬਾ ਪ੍ਰਧਾਨ ਐਗਟੈਕ, ਸੁਰਿੰਦਰ ਸਿੰਘ ਪ੍ਰਧਾਨ ਹੋਟਲ ਅੇਸੋ:, ਡਾ:ਸੰਜੀਤ ਅਰੋੜਾ, ਮਨਜੀਤ ਸਿੰਘ ਡੀ.ਐਸ.ਪੀ, ਭਰਭੂਰ ਸਿੰਘ ਠੇਕੇਦਾਰ, ਕੌਲਸਰ ਸਮਸ਼ੇਰ ਸਿੰਘ ਸ਼ੇਰਾ, ਕੌਸਲਰ ਅਮਰੀਕ ਸਿੰਘ ਲਾਲੀ, ਕਿਰਨਪ੍ਰੀਤ ਸਿੰਘ ਮੋਨੂ ਕੌਸਲਰ, ਅਮਰੀਕ ਸਿੰਘ ਲਾਲੀ ਕੌਸਲਰ, ਸਾਬਕਾ ਕੌਸਲਰ ਕਵਲਨੈਨ ਸਿੰਘ ਗੁੱਲੂ, ਪ੍ਰਿਤਪਾਲ ਸਿੰਘ ਲਾਲੀ, ਮਲਕੀਤ ਸਿੰਘ ਬੀ.ਡੀ.ੳ., ਅਜੀਤ ਸਿੰਘ ਭਾਟੀਆ ਕੌਸਲਰ, ਮੁਖਤਾਰ ਸਿੰਘ ਸੁਲਤਾਨਵਿੰਡ, ਪਰਮਜੀਤ ਸਿੰਘ ਭਾਟੀਆ ਪੀ.ਏ ਬੁਲਾਰੀਆ, ਜਸਬੀਰ ਸਿੰਘ ਚੱਠਾ, ਜਥੇ: ਤਰਲੋਚਨ ਸਿੰਘ ਮੱਤੇਵਾਲ, ਇੰਸਪੈਕਟਰ ਨੀਰਜ ਕੁਮਾਰ, ਹਰਵਿੰਦਰ ਸਿੰਘ ਵਿੱਕੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਰਾਜਾ ਸਾਂਸੀ, ਪਰਮਿੰਦਰ ਸਿੰਘ ਪਾਰੋਵਾਲ, ਸ਼ਿਵ ਸ਼ੈਨਾ ਆਗੂ ਜੈਗੋਪਾਲ ਲਾਲੀ, ਜਤਿੰਦਰ ਸਿੰਘ ਮੋਤੀ ਭਾਟੀਆ, ਰਵੇਲ ਸਿੰਘ, ਮਨਜੀਤ ਸਿੰਘ ਮੰਜਿਲ ਆਦਿ ਆਗੂ ਮੌਜੂਦ ਸਨ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media