ਅੰਮ੍ਰਿਤਸਰ, 26 ਨਵੰਬਰ (ਜਸਬੀਰ ਸਿੰਘ ਸੱਗੂ) – ਭਾਰਤ ਵਿਕਾਸ ਪਰਿਸ਼ਦ ਸੈਂਟਰਲ ਵਲੋਂ ਮਜੀਠਾ ਵੇਰਕਾ ਬਾਈਪਾਸ ਸਥਿਤ ਚੈਤਨਯ ਮਹਾ ਪ੍ਰਭੂ ਮੰਦਿਰ ਵਿਖੇ
ਪ੍ਰਧਾਨ ਪ੍ਰੋ: ਐਚ. ਐਸ ਵਾਲੀਆ, ਕੈਂਪ ਇੰਚਾਰਜ਼ ਆਰ.ਡੀ ਸ਼ਰਮਾ ਅਤੇ ਸੂਬਾ ਸੰਚਾਲਕ (ਵਿਕਲਾਂਗ ਪ੍ਰੋਜੈਕਟ) ਦੀ ਦੇਖ ਰੇਖ `ਚ ਵਿਕਲਾਂਗ ਸਹਾਇਤਾ ਕੈਂਪ ਲਗਾਇਆ ਗਿਆ।ਸਹਿਯੋਗੀ ਸੰਸਥਾਵਾਂ ਰਾਸ਼ਟਰੀ ਲਘੂ ਉਦਯੋਗ ਨਿਗਮ, ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਪੰਜਾਬ ਅਤੇ ਚੈਤਨਯ ਮਹਾ ਪ੍ਰਭੂ ਮੰਦਿਰ ਦੇ ਸਹਿਯੋਗ ਨਾਲ ਲੱਗੇ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਮੈਬਰ ਰਾਜ ਸਭਾ ਸ਼ਵੇਤ ਮਲਿਕ ਨੇ ਕੀਤਾ।ਕੈਂਪ ਦੌਰਾਨ ਲੋੜਵੰਦਾਂ ਨੂੰ 42 ਕੰਨਾਂ ਦੀਆਂ ਮਸ਼ੀਨਾਂ, 20 ਬਨਾਵਟੀ ਅੰਗ ਅਤੇ 2 ਵਹੀਲ ਚੇਅਰਜ਼ ਼ਦਿੱਤੀਆਂ ਗਈਆਂ। ਪ੍ਰੋ: ਵਾਲੀਆ ਨੇ ਪਰਿਸ਼ਦ ਦੇ ਕੰਮਾਂ ਦਾ ਜਿ਼ਕਰ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਸੰਸਥਾ ਸਮਾਜ਼ ਸੇਵਾ ਦੇ ਕੰਮਾਂ ਤੋਂ ਇਲਾਵਾ, ਭਾਰਤ ਦੀ ਮਹਾਨ ਸਭਿਅਤਾ, ਸੰਸਕ੍ਰਿਤੀ ਅਤੇ ਮੁੱਲਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਕੰਮ ਕਰ ਰਹੀ ਹੈ ਤਾਂ ਕਿ ਦੇਸ਼ ਦਾ ਬਹੁਪੱਖੀ ਵਿਕਾਸ ਹੋ ਸਕੇ। ਵਿਕਲਾਂਗ ਕੈਪਾਂ ਦੇ ਸੂਬਾ ਇੰਚਾਰਜ ਬੁਧੀਸ਼ ਅਗਰਵਾਲ ਅਤੇ ਅੰਮ੍ਰਿਤਸਰ ਦੇ ਇੰਚਾਰਜ ਆਰ.ਡੀ ਸ਼ਰਮਾ ਨੇ ਕਿਹਾ ਕਿ ਕੈਂਪ ਦੇ ਲਾਭ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਦੇ ਲਈ ਅੰਮ੍ਰਿਤਸਰ ਦੇ ਅਲੱਗ ਅਲੱਗ ਖੇਤਰਾਂ ਦਾ ਦੋਰਾ ਕੀਤਾ ਗਿਆ ਅਤੇ ਲੋੜਵੰਦਾਂ ਦੀ ਇੱਕ ਲਿਸਟ ਬਣਾਈ ਗਈ।12 ਨਵੰਬਰ ਨੂੰ ਇੱਕ ਕੈਂਪ ਲਗਾ ਕੇ ਮੈਡੀਕਲ ਮਾਹਿਰਾਂ ਦੀ ਇੱਕ ਟੀਮ ਨੇ ਹਰੇਕ ਜ਼ਰੂਰਤਮੰਦ ਦਾ ਨਿਰੀਖਣ ਕੀਤਾ ਗਿਆ।
ਮੁੱਖ ਮਹਿਮਾਨ ਸ਼ਵੇਤ ਮਲਿਕ ਅਤੇ ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਸੈਂਟਰਲ ਦੇ ਮੈਬਰਾਂ ਨੇ 64 ਲੋੜਵੰਦ ਵਿਕਲਾਂਗਾਂ ਨੂੰ ਸੁਨਣ ਦੀ ਮਸ਼ੀਨਾਂ, ਬਨਾਵਟੀ ਅੰਗ ਅਤੇ ਵਹੀਲਚੇਅਰਜ਼ ਭੇਂਟ ਕੀਤੀਆਂ।ਇਸ ਮੋਕੇ ਬੋਲਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਪ੍ਰੋ: ਐਚ.ਐਸ ਵਾਲੀਆ ਦੀ ਅਗਵਾਈ ਹੇਠ ਭਾਰਤ ਵਿਕਾਸ ਪਰਿਸ਼ਦ ਸ਼ਲਾਘਾਯੋਗ ਕੰਮ ਕਰ ਰਹੀ ਹੈ।ਉਹਨਾਂ ਇਹ ਵੀ ਕਿਹਾ ਕਿ ਭਾਰਤ ਦੇ ਸੰਤੁਲਿਤ ਅਤੇ ਬਹੁਪੱਖੀ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਆਰਥਿਕ ਅਤੇ ਸਮਾਜਿਕ ਰੂਪ ਨਾਲ ਪੱਛੜੇ ਲੋਕਾਂ ਦੀ ਮਦਦ ਕੀਤੀ ਜਾਵੇ।ਉਨਾਂ ਨੇ ਅਜਿਹੇ ਕੰਮਾਂ ਲਈ ਹਰ ਤਰਾਂ੍ਹ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਅੰਮ੍ਰਿਤਸਰ ਯੂਨਿਟ ਦੇ ਸਕੱਤਰ ਕ੍ਰਿਸ਼ਨ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ, ਸ਼ਖਸ਼ੀਅਤਾਂ ਅਤੇ ਰਾਸ਼ਟਰੀ ਲਘੂ ਉਦਯੋਗ ਨਿਗਮ ਅਤੇ ਚੈਤਨਯ ਮਹਾ ਪ੍ਰਭੂ ਮੰਦਿਰ ਦੀ ਮੈਨੇਜਿੰਗ ਕਮੇਟੀ ਦੇ ਮੈਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਉਪ ਪ੍ਰਧਾਨ ਕਿਰਨ ਕੁਮਾਰ ਸ਼ਰਮਾ, ਵਿੱਤ ਸਕੱਤਰ ਭਗਵਤੀ ਪ੍ਰਸਾਦ ਅਰੋੜਾ, ਬੀ.ਬੀ ਸ਼ਰਮਾ, ਆਰ.ਐਲ ਸ਼ਰਮਾ, ਸ਼੍ਰੀਮਤੀ ਸੁਨੀਤਾ ਸ਼ਰਮਾ, ਸ਼੍ਰੀਮਤੀ ਵੰਦਨਾ ਅਰੋੜਾ ਅਤੇ ਵਿਨੋਦ ਸੇਠ ਨੇ ਆਪਣਾ ਪੂਰਾ ਸਹਿਯੋਗ ਦਿੱਤਾ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media