Wednesday, March 18, 2026

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਵੀ ਦਰਬਾਰ ਆਯੋਜਿਤ

 ਬਟਾਲਾ, 27 ਨਵੰਬਰ (ਪੰਜਾਬ ਪੋਸਟ- ਨਰਿੰਦਰ ਸਿੰਘ ਬਰਨਾਲ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅੰਤਰਰਾਸ਼ਟਰੀ ਸੰਸਥਾ ਬਟਾਲਾ ਵਲੋਂ ਨਾਮ ਸਿਮਰਨ guru-teg-bahadur-jiਕੇਦਰ (ਰਜਿ.) ਸੁਖਮਨੀ ਕਲੌਨੀ ਬਟਾਲਾ ਵੱਲੋ ਨੌਵੀ ਪਾਤਸਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹੀਦੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।ਇਸ ਮਹਾਨ ਕਵੀ ਦਰਬਾਰ ਵਿੱਚ ਨਾਮਵਰ ਕਵੀ ਨੇ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਕਵਿਤਾਵਾਂ ਪੜੀਆਂ।ਸੂਰਮਿਆਂ ਤੇ ਯੋਧਿਆਂ ਦੀਆਂ ਕਵਿਤਾਵਾਂ ਪੜਣ ਵਾਲਿਆਂ ਵਿੱਚ ਕਵੀ ਮਲਕੀਤ ਸਿੰਘ, ਨਰਿੰਦਰ ਸੰਧੂ ਬਟਾਲਵੀ, ਗਿਆਨੀ ਸੁਰਿੰਦਰ ਸਿੰਘ ਨਿਮਾਣਾ, ਬਲਵਿੰਦਰ ਸਿੰਘ ਗੰਭੀਰ, ਨਰਿੰਦਰ ਸਿੰਘ ਸੰੱਘਾ, ਚੰਨ ਬੋਲੇਵਾਲੀਆ, ਬੀਬਾ ਮੌਕਸਦੀਪ ਕੌਰ ਲੁਧਿਆਣਾ, ਡਾ. ਰਮਨਦੀਪ ਸਿੰਘ, ਦੀਪ ਨੇ  ਹਾਜਰੀ ਭਰੀ ਇਸ ਮੌਕੇ ਨਾਮ ਸਿਮਰਨ ਕੇਦਰ ਦੇ ਚੇਅਰਮੈਨ ਗੁਰਬਚਨ ਸਿੰਘ, ਗਿਆਨੀ ਭੁਪਿੰਦਰ ਸਿੰਘ, ਦਲੀਪ ਸਿੰਘ, ਰਵਿੰਦਰਪਾਲ ਸਿੰਘ, ਲਖਵਿੰਦਰ ਸਿੰਘ, ਸੁੱਖਾ ਸਿੰਘ, ਬੀਬੀ ਕਮਲਜੀਤ ਕੌਰ, ਬਲਬੀਰ ਕੌਰ, ਪਰਵਿੰਦਰ ਕੌਰ, ਅਰਸਦੀਪ ਸਿੰਘ, ਜਰਨੈਲ ਸਿੰਘ, ਦਵਿੱਦਰ ਸਿੰਘ ਖਾਲਸਾ, ਰਛਪਾਲ ਸਿੰਘ, ਦਵਿੰਦਰ ਸਿੰਘ ਏ.ਐਸ.ਆਈ, ਰਜਿੰਦਰ ਸਿੰਘ ਪਾਰੋਵਾਲ ਆਦਿ ਮੈਂਬਰ ਤੇ ਸੰਗਤਾਂ ਹਾਜਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply