ਸੰਦੌੜ, 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਚੋਣ ਮੀਟਿੰਗ ਪਿੰਡ ਸੰਗਾਲਾ ਦੇ ਗੁਰਦੁਆਰਾ
ਸਾਹਿਬ ਵਿਖੇ ਹੋਈ।ਚੋਣ ਵਿੱਚ ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਸਮੇਤ ਮਾਣਕ ਕਣਕਵਾਲ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਅਬਜ਼ਰਵਰ ਵਜੋਂ ਸਾਮਿਲ ਹੋਏ।ਇਸ ਚੋਣ ਵਿੱਚ ਬਲਜਿੰਦਰ ਸਿੰਘ ਹਥਨ ਪ੍ਰਧਾਨ, ਸਰਬਜੀਤ ਸਿੰਘ ਭੁਰਥਲਾ ਜਨਰਲ ਸਕੱਤਰ, ਮਨਜਿੰਦਰ ਮੰਗਾ ਭੁਰਥਲਾ ਸੀਨੀਅਰ ਮੀਤ ਪ੍ਰਧਾਨ, ਤਰਲੋਚਨ ਸਿੰਘ ਨਾਰੋਮਾਜਰਾ ਸਹਾਇਕ ਸਕੱਤਰ, ਕੁਲਵਿੰਦਰ ਸਿੰਘ ਭੂਦਨ ਖਜਾਨਚੀ, ਕਰਨੈਲ ਸਿੰਘ ਭੂਦਨ ਸਹਾਇਕ ਖਜਾਨਚੀ, ਜਰਨੈਲ ਸਿੰਘ ਚੁਪਕਾ ਪ੍ਰੈਸ ਸਕੱਤਰ, ਮੀਤ ਪ੍ਰਧਾਨ ਨਿਰਮਲ ਸਿੰਘ ਅਲੀਪੁਰ ਚੁਣੇ ਗਏ।ਕਮੇਟੀ ਮੈਂਬਰਾਂ ਵਿੱਚ ਦਰਸ਼ਨ ਸਿੰਘ ਮਾਮਦਪੁਰ, ਚੰਦ ਸਿੰਘ ਸੱਦੋਪੁਰ, ਮੇਲਾ ਸਿੰਘ ਕੰਗਣਵਾਲ, ਦਰਸ਼ਨ ਸਿੰਘ ਰਟੋਲਾਂ, ਜਰਨੈਲ ਸਿੰਘ ਲੱਛਾਬੱਦੀ, ਸੰਤਰਾਮ ਸਿੰਘ ਹਥਨ, ਲਾਲ ਸਿੰਘ ਸੰਗਾਲਾ, ਚਰਨਜੀਤ ਸਿੰਘ ਹਥਨ ਅਤੇ ਨਾਇਬ ਸਿੰਘ ਭੈਣੀ ਕਲਾਂ ਚੁਣੇ ਗਏ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media