ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਰੈਗੂਲਰ/ ਪ੍ਰਾਈਵੇਟ ਵਿਦਿਆਰਥੀਆਂ ਦੇ ਸੈਸ਼ਨ ਨਵੰਬਰ/ਦਸੰਬਰ 2017-18 ਦੇ ਰੋਲ-ਨੰਬਰ ਸੰਬੰਧੀ ਯੂਨੀਵਰਸਿਟੀ ਵੱਲੋਂ ਰੈਗੂਲਰ/ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਵੈਬ ਪੋਰਟਲ (www.punjabcollegeadmissions.org) ‘ਤੇ ਪਹਿਲਾ ਹੀ ਅਪਲੋਡ ਕੀਤੇ ਜਾ ਚੁੱਕੇ ਹਨ।ਇਸ ਸਬੰਧੀ ਜਾਰੀ ਪ੍ਰੈਸ ਨੋਟ ਅਨੁਸਾਰ ਯੂਨੀਵਰਸਿਟੀ ਵਲੋਂ ਕਿਸੇ ਵੀ ਵਿਦਿਆਰਥੀ ਦਾ ਰੋਲ-ਨੰਬਰ ਨਹੀਂ ਰੋਕਿਆ ਗਿਆ।ਪ੍ਰਾਈਵੇਟ ਵਿਦਿਆਰਥੀ ਆਪਣੇ ਰੋਲ-ਨੰਬਰ ਆਪਣਾ ਸਟੂਡੈਂਟ ਆਈ.ਡੀ ਲੋਗਇਨ ਕਰਕੇ ਡਾਊਨਲੋਡ ਕਰ ਸਕਦੇ ਹਨ ਅਤੇ ਰੈਗੂੁਲਰ ਵਿਦਿਆਰਥੀ ਆਪਣਾ ਰੋਲ ਨੰਬਰ ਕਾਲਜ ਯੂਜ਼ਰ ਆਡੀ ਦੁਆਰਾ ਆਪਣੇ ਕਾਲਜ ਤੋ ਲੈ ਸਕਦੇ ਹਨ।ਕਾਲਜ ਆਪਣੇ ਪੱਧਰ ਤੇ ਯੋਗ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਕਰ ਸਕਦੇ ਹਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media