ਅੰਮ੍ਰਿਤਸਰ 27 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ
ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ `ਗੁਰੂ ਨਾਨਕ ਬਾਣੀ ਦਾ ਜੀਵਨ ਦਰਸ਼ਨ: ਵਰਤਮਾਨ ਪਰਿਪੇਖ` ਵਿਸ਼ੇ ਉਪਰ ਦੋ-ਰੋਜ਼ਾ ਸੈਮੀਨਾਰ ਸੰਪੰਨ ਹੋਇਆ।
ਤੀਜੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਗਿਆਨੀ ਪ੍ਰੋ. ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਨੇ ਕੀਤੀ।ਇਸ ਸੈਸ਼ਨ ਦੌਰਾਨ ਵੱਖ-ਵੱਖ ਵਿਦਵਾਨ ਵਕਤਿਆਂ ਦੇ ਕੁੱਲ 8 ਪੇਪਰ ਪੇਸ਼ ਹੋਏ।ਗਿਆਨੀ ਪ੍ਰੋ. ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਆਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਤ ਦੇ ਨਾਲ-ਨਾਲ ਪ੍ਰਭੂ ਕੀਰਤੀ ਉਪਰ ਵੀ ਜ਼ੋਰ ਦਿਤਾ।
ਸੈਮੀਨਾਰ ਦੇ ਚੌਥੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਸਰਬਜਿੰਦਰ ਸਿੰਘ ਨੇ ਕੀਤੀ ਅਤੇ ਆਪਣੇ ਭਾਸ਼ਣ ਵਿਚ ਬੋਲਦਿਆਂ ਆਖਿਆ ਕਿ ਸਮਾਜ ਵਿਚ ਫੈਲੀ ਅਨੈਤਿਕਤਾ ਅਤੇ ਅਸਮਾਨਤਾ ਨੂੰ ਤਾਂ ਹੀ ਦੂਰ ਕੀਤਾ ਜਾ ਸਕਦਾ ਹੈ, ਜੇਕਰ ਗੁਰੂ ਨਾਨਕ ਸਾਹਿਬ ਦੇ ਜੀਵਨ-ਦਰਸ਼ਨ ਅਨੁਸਾਰ ਜੀਵਨ ਬਤੀਤ ਕੀਤਾ ਜਾਵੇ।ਇਸ ਸੈਸ਼ਨ ਵਿਚ ਕੁੱਲ 6 ਪਰਚੇ ਪੜ੍ਹੇ ਗਏ। ਤੀਜੇ ਅਤੇ ਚੌਥੇ ਸੈਸ਼ਨ ਦਾ ਮੰਚ ਸੰਚਾਲਨ ਕ੍ਰਮਵਾਰ ਮਿਸਜ਼ ਸੰਦੀਪ ਕੌਰ ਅਤੇ ਡਾ. ਮੁਹੱਬਤ ਸਿੰਘ ਨੇ ਕੀਤਾ। ਅੰਤ ਵਿਚ ਪ੍ਰੋ. ਜਸਵਿੰਦਰ ਕੌਰ ਢਿਲੋਂ ਨੇ ਸੈਮੀਨਾਰ ਦੀ ਰਿਪੋਰਟ ਪੜ੍ਹੀ।ਉਪਰੰਤ ਵਿਭਾਗ ਦੇ ਮੁਖੀ ਪ੍ਰੋ. ਅਮਰਜੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਲਸਰ ਸਾਹਿਬ ਅਤੇ ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲੇ ਵਿਦਵਾਨਾਂ ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਸੈਮੀਨਾਰ ਵਿਚ ਪ੍ਰੋ. ਜਗਬੀਰ ਸਿੰਘ, ਦਿੱਲੀ, ਪ੍ਰੋ. ਹਰਪਾਲ ਸਿੰਘ ਪਨੂੰ, ਪ੍ਰੋ. ਗੁਰਮੀਤ ਸਿੰਘ ਸਿਧੂ, ਪ੍ਰੋ. ਹਰਭਜਨ ਸਿੰਘ ਦੇਹਰਾਦੂਨ, ਡਾ. ਪਵਨ ਕੁਮਾਰ, ਡਾ. ਰੁਪਿੰਦਰਜੀਤ ਕੌਰ ਗਿੱਲ, ਬਲਵਿੰਦਰ ਸਿੰਘ ਜੌੜਾਸਿੰਘਾ, ਡਾ. ਬਲਜੀਤ ਸਿੰਘ ਵਿਰਕ, ਡਾ. ਗੁਰਮੇਲ ਸਿੰਘ, ਡਾ. ਕੁਲਵਿੰਦਰ ਸਿੰਘ, ਡਾ. ਮਨਜਿੰਦਰ ਸਿੰਘ, ਡਾ. ਬਲਵਿੰਦਰ ਸਿੰਘ ਥਿੰਦ, ਡਾ. ਕੁਲਵਿੰਦਰ ਕੌਰ, ਪ੍ਰੋ. ਦਲਬੀਰ ਸਿੰਘ ਚਾਹਲ, ਪ੍ਰੋ. ਰੇਣੂ ਬਾਲਾ ਆਦਿ ਵਿਦਵਾਨਾਂ ਨੇ ਪਰਚੇ ਪੇਸ਼ ਕੀਤੇ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media