ਪਠਾਨਕੋਟ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਾਗ ਵੱਲੋਂ ਜਿਲੇ ਦੇ ਬੇਰੋਜਗਾਰ ਨੋਜਵਾਨਾਂ ਅਤੇ ਕਿਸਾਨਾਂ ਨੂੰ ਮੱਛੀ ਪਾਲਣ ਦੇ ਕਿੱਤੇ ਪ੍ਰਤੀ ਪਿੰਡ ਪੱਧਰ ਤੇ ਪਹੁੰਚ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ। ਵਿਭਾਗੀ ਜਾਗਰੂਕਤਾ ਦਾ ਮੁੱਖ ਉਦੇਸ਼ ਨੋਜਵਾਨਾਂ ਅਤੇ ਕਿਸਾਨਾਂ ਨੂੰ ਮੱਛੀ ਪਾਲਣ ਦੇ ਸਹਾਇਕ ਧੰਦੇ ਨਾਲ ਜੋੜ ਕੇ ਆਰਥਿਕ ਪੱਖ ਤੋਂ ਮਜਬੂਤ ਕਰਨਾਂ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਂਣਾ ਹੈ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਮੱਛੀ ਪਾਲਣ ਕਿੱਤੇ ਦੇ ਲਈ ਕਿਸਾਨਾਂ ਅਤੇ ਚਾਹਵਾਨ ਬੇਰੋਜਗਾਰ ਨੋਜਵਾਨਾਂ ਨੂੰ ਸਰਕਾਰੀ ਮੱਛੀ ਪੂੰਗ ਫਾਰਮ ਹਯਾਤਨਗਰ (ਗੁਰਦਾਸਪੁਰ) ਤੋਂ 100 ਰੁਪਏ ਪ੍ਰਤੀ ਹਜ਼ਾਰ ਮੱਛੀ ਪੂੰਗ ਸਬਸਿਡੀ ਰੇਟਾਂ ਤੇ ਸਪਲਾਈ ਕੀਤਾ ਜਾਂਦਾ ਹੈ।ਉਨਾਂ ਦੱਸਿਆ ਕਿ ਜੇ ਕੋਈ ਕਾਸ਼ਤਕਾਰ ਆਪਣੀ ਮੱਛੀ ਦੀ ਪੈਦਾਵਾਰ ਵਧਾਉਂਣ ਲਈ ਆਕਸੀਜ਼ਨ ਵਧਾਉਂਣ ਵਾਲੇ ਯੰਤਰ (ਏਰੀਏਟਰ) ਲਗਾਉਂਣਾ ਚਾਹੰੁਦਾ ਹੈ ਤਾਂ ਆਰਕੇਵੀਆਈ ਸਕੀਮ ਅਧੀਨ ਸਬਸਿਡੀ ਵੀ ਦਿੱਤੀ ਜਾਂਦੀ ਹੈ।ਉਨਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਗਈ ਯੋਜਨਾਵਾਂ ਦੇ ਅਨੁਸਾਰ ਇਹ ਸਬਸਿਡੀ ਚਾਰ ਵੀਹਲ ਏਰੀਏਟਰ ਤੇ 23 ਹਜ਼ਾਰ ਰੁਪਏ ਯੂਨਿਟ ਅਤੇ ਦੋ ਪੈਡਲ ਵੀਹਲ ਏਰੀਏਟਰ ਤੇ 18 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਦੱਸਿਆ ਕਿ ਕੁਲ ਲਾਗਤ ਦਾ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ ਭਾਵ 1 ਹੈਕਟਰ ਦੇ ਨਵੇਂ ਮੱਛੀ ਪਾਲਣ ਲਈ ਬਣਾਏ ਗਏ ਫਿਸ ਪੋਡ ਤੇ 1.50 ਲੱਖ ਰੁਪਏ ਪੁਟਾਈ ਦੀ ਸਬਸਿਡੀ ਅਤੇ ਪਹਿਲੇ ਸਾਲ ਵਾਸਤੇ ਖਾਦ ਖੁਰਾਕ ਲਈ 50 ਹਜ਼ਾਰ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ।ਮੱਛੀ ਪਾਲਣ ਵਿਭਾਗ ਪਠਾਨਕੋੋਟ ਵੱਲੋਂ ਮੁਢਲੇ ਗਿਆਨ ਲਈ 5 ਦਿਨਾਂ ਦੀ ਟ੍ਰੇਨਿੰਗ ਵੀ ਮੁਫਤ ਦਿੱਤੀ ਜਾਂਦੀ ਹੈ।ਇਸ ਤੋਂ ਇਲਾਵਾ ਪੰਚਾਇਤੀ ਜਮੀਨ ਨੂੰ 10 ਸਾਲ ਤੱਕ ਪਟੇ ਤੇ ਲੈ ਕੇ ਮੱਛੀ ਪਾਲਣ ਦਾ ਕਿੱਤਾ ਅਪਣਾਇਆ ਜਾ ਸਕਦਾ ਹੈ।ਉਨਾਂ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਅਪਣਾਉਂਣ ਵਾਲੇ ਬੇਰੋਜਗਾਰ ਨੋਜਵਾਨਾਂ ਅਤੇ ਕਿਸਾਨਾਂ ਨੂੰ ੳੂਪਰੋਕਤ ਕਿੱਤੇ ਦੇ ਲਈ ਪਹਿਲ ਦੇ ਅਧਾਰ ਤੇ ਏ.ਪੀ ਬਿਜਲੀ ਕੂਨੈਕਸ਼ਨ ਵੀ ਉਪਲੱਬਧ ਕਰਵਾਇਆ ਜਾਂਦਾ ਹੈ।ਉਨਾਂ ਦੱਸਿਆ ਕਿ ਜਿਲਾਂ ਪਠਾਨਕੋਟ ਵਿਖੇ ਜਿਲਾ ਮੱਛੀ ਪਾਲਣ ਅਫਸ਼ਰ ਗੁਰਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਵਿੱਚ ਵਿਸ਼ੇਸ ਕੈਂਪ ਲਗਾ ਕੇ ਨੋਜਵਾਨਾਂ ਅਤੇ ਕਿਸਾਨਾਂ ਨੂੰ ਮੱਛੀ ਪਾਲਣ ਕਿੱਤਾ ਅਪਣਾਉਂਣ ਦੇ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।ਉਨਾ ਦੱਸਿਆ ਕਿ ਜਿਲਾ ਪਠਾਨਕੋਟ ਦੇ ਕਰੀਬ 93 ਲੋਕਾਂ ਨੂੰ ਮੱਛੀ ਪਾਲਣ ਵਿਭਾਗ ਵੱਲੋਂ 5 ਦਿਨਾਂ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ ਅਤੇ ਜਿਲਾ ਪਠਾਨਕੋਟ ਅਧੀਨ ਕਰੀਬ 45 ਏਕੜ ਖੇਤਰ ਅੰਦਰ ਮੱਛੀ ਪਾਲਣ ਕਿੱਤਾ ਕੀਤਾ ਜਾ ਰਿਹਾ ਹੈ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media