Tuesday, October 6, 2026

ਖੇਤ ਨੂੰ ਬਿਨਾਂ ਵਾਹੇ ਜ਼ੀਰੋ ਡਰਿਲ ਨਾਲ ਕਣਕ ਦੀ ਬਿਜਾਈ ਕਰਵਾ ਕੇ ਜ਼ੀਰੋ ਟਿਲੇਜ਼ ਤਕਨੀਕ ਪ੍ਰਦਰਸ਼ਿਤ

ਪਠਾਨਕੋਟ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਸਮੇਂ ਸਿਰ ਬੀਜੀ ਕਣਕ ਨੂੰ ਖੇਤ ਵਿੱਚ ਮੌਜੂਦ ਨਮੀ ਵੇਖ ਕੇ ਪਹਿਲਾ ਪਾਣੀ ਲਾ ਦੇਣਾ ਚਾਹੀਦਾ ਹੈ ਅਤੇ ਪਹਿਲਾ PPN2811201708ਪਾਣੀ ਲਾਉਣ ਤੋਂ 7 ਦਿਨ ਪਹਿਲਾਂ ਜਾਂ ਪਾਣੀ ਲਾਉਣ ਤੋਂ 5 ਦਿਨ ਬਾਅਦ ਯੂਰੀਆ ਖਾਦ ਪਾ ਦੇਣੀ ਚਾਹੀਦੀ ਹੈ। ਇਹ ਵਿਚਾਰ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਸਰਕਲ ਭੋਆ ਬਲਾਕ ਪਠਾਨਕੋਟ ਦੇ ਪਿੰਡ ਸੁਲਤਾਨਪੁਰ ਵਿੱਚ ਕਣਕ ਦੀ ਬਿਜਾਈ ਦਾ ਜਾਇਜ਼ਾ ਲੈਣ ਉਪਰੰਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ।ਇਸ ਮੌਕੇ ਬਲਵਿੰਦਰ ਕੁਮਾਰ ਖੇਤੀ ਉਪ ਨਿਰੀਖਕ, ਸੁਖਜਿੰਦਰ ਸਿੰਘ ਅਸਿਸਟੈਂਟ ਟੈਕਨੀਕਲ ਮੈਨੇਜ਼ਰ, ਸੁਭਾਸ਼ ਕੁਮਾਰ, ਸਰਪੰਚ ਦੀਪਕ ਕੁਮਾਰ, ਯੋਗਰਾਜ, ਉਂਕਾਰ ਸਿੰਘ, ਬੋਧਰਾਜ, ਭਗਵਾਨ ਦਾਸ, ਅਮੋਲ ਕੁਮਾਰ ਅਤੇ ਹੋਰ ਕਿਸਾਨ ਹਾਜ਼ਰ ਸਨ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਕਣਕ ਦੀ ਬਿਜਾਈ ਆਖਰੀ ਪੜਾਅ ਵਿੱਚ ਪਹੁੰਚ ਚੁੱਕੀ ਹੈ।ਉਨਾਂ ਕਿਹਾ ਕਿ ਕਣਕ ਦੀ ਬਿਜਾਈ ਦਾ ਕੰਮ ਦਸੰਬਰ ਤੱਕ ਮੁਕੰਮਲ ਕਰ ਲੈਣਾ ਚਾਹੀਦਾ ਹੈ।ਉਨਾਂ ਕਿਹਾ ਕਿ ਕਮਾਦ ਦੀ ਕਟਾਈ ਉਪਰੰਤ ਪਿਛੇਤੀ ਕਣਕ ਦੀ ਬਿਜਾਈ ਲਈ ਪੀ ਬੀ ਡਬਲਿਯੂ 658  ਜਾਂ ਪੀ.ਬੀ.ਡਬਲਿਯੂ 590 ਕਿਸਮਾਂ ਦੀ ਬਿਜਾਈ ਕਰਨ ਲਈ ਸਿਫਾਰਸ਼ ਕੀਤੀ ਜਾਂਦੀ ਹੈ।ਉਨਾਂ ਕਿਹਾ ਕਿ ਪਿਛੇਤੀ ਬੀਜੀ ਕਣਕ ਦੇ ਬੀਜ ਨੂੰ ਪੰਛੀਆਂ ਤੋਂ ਬਚਾਉਣ ਲਈ 160 ਮਿਲੀ ਲਿਟਰ ਕਲੋਰੋਪਾਈਰੀਫਾਸ ਪ੍ਰਤੀ 40 ਕਿਲੋ ਬੀਜ ਨੂੰ 1 ਲਿਟਰ ਪਾਣੀ ਵਿੱਚ ਘੋਲ ਕੇ ਬੀਜਾਈ ਤੋਂ ਪਹਿਲਾਂ ਸੋਧ ਲੈਣਾ ਚਾਹੀਦਾ।ਉਨਾਂ ਕਿਹਾ ਕਿ ਕਣਕ ਦੀ ਫਸਲ ਦੇ ਨਦੀਨਾਂ ਦੀ ਰੋਕਥਾਮ ਲਈ ਢੁਕਵੇਂ ਨਦੀਨਨਾਸ਼ਕ ਦੀ ਸਹੀ ਮਾਤਰਾ ਵਿੱਚ ਢੁਕਵੇਂ ਸਮੇਂ ਤੇ ਸਹੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਨਦੀਨਨਾਸ਼ਕਾਂ ਦੀ ਚੋਣ ਹਮੇਸ਼ਾਂ ਕਣਕ ਦੀ ਫਸਲ ਵਿੱਚ ਮੌਜੂਦ ਨਦੀਨਾਂ ਦੇ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜ਼ਰੂਰਤ ਤੋਂ ਵੱਧ ਯੂਰੀਆ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੂੀ ਕਿਉਂਕਿ ਸਿਫਾਰਸ਼ਾਂ ਤੋਂ ਵੱਧ ਵਰਤੀ ਯੂਰੀਆ ਕਣਕ ਦੀ ਫਸਲ ਲਈ ਕਈ ਤਰਾਂ ਦੀਆਂ ਸਮੱਸਿਆਂਵਾਂ ਪੈਦਾ ਕਰਦੀ ਹੈ। ਉਨਾਂ ਕਿਹਾ  ਕਿ ਪਿਛੇਤੀ ਬੀਜੀ ਕਣਕ ਨੂੰ ਘੱਟ ਯੂਰੀਆ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਖੇਤ ਨੂੰ ਬਿਨਾਂ ਵਾਹੇ ਜ਼ੀਰੋ ਡਰਿਲ ਨਾਲ ਕਣਕ ਦੀ ਬਿਜਾਈ ਕਰਵਾ ਕੇ ਜ਼ੀਰੋ ਟਿਲੇਜ ਤਕਨੀਕ ਪ੍ਰਦਰਸ਼ਤ ਕੀਤੀ ਗਈ।

Check Also

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

  ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) –   ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …

Leave a Reply