Saturday, April 11, 2026

ਜੀ.ਐਨ.ਡੀ.ਯੂ ਐਨ.ਟੀ.ਈ.ਏ ਦੀ ਜਨਰਲ ਬਾਡੀ ਮੀਟਿੰਗ ਅੱਜ 29 ਨੂੰ

ਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇਪਲਾਈਜ਼ ਐਸੋਸ਼ੀਏਸ਼ਨ ਦੀ ਸੈਸ਼ਨ 2017-18 ਦੀ ਪਲੇਠੀ ਮੀਟਿੰਗ 29 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 8:45 ਵਜੇ ਪ੍ਰਬੰਧਕੀ ਬਲਾਕ ਦੇ ਸਾਹਮਣੇ ਅਯੋਜਿਤ ਕੀਤੀ ਜਾਵੇਗੀ।ਇਸ ਸਬੰਧੀ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਬਲਵੀਰ ਸਿੰਘ ਗਰਚਾ ਅਤੇ ਸਕੱਤਰ ਹਰਦੀਪ ਸਿੰਘ ਨਾਗਰਾ ਨੇ ਸਾਂਝੇ ਤੌਰ ਤੇ ਕਿਹਾ ਕਿ ਇਸ ਦੌਰਾਨ ਕਰਮਚਾਰੀਆਂ/ ਅਧਿਕਾਰੀਆਂ ਦੇ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਤੇ ਮਸਲਿਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਜਦੋ ਕਿ ਇਸ ਸਮੇ ਨਿਰਪੱਖ ਤੇ ਬਿਨਾਂ੍ਹ ਕਿਸੇ ਵਾਦ-ਵਿਵਾਦ ਦੇ ਐਸੋਸ਼ੀਏਸ਼ਨ ਸਲਾਨਾ ਚੋਣ ਪ੍ਰਕਿਰਿਆ ਨੇਪੇਰੇ ਚੜ੍ਹਣ ਤੇ ਵੋਟਰਾਂ ਅਤੇ ਰਿਟਰਿੰਗ ਅਫਸਰ ਦਾ ਧੰਨਵਾਦ ਕੀਤਾ ਜਾਵੇਗਾ।ਇਸ ਮੌਕੇ ਭਗਵੰਤ ਸਿੰਘ ਸਿੱਧੂ, ਗੁਰਧੀਰ ਸਿੰਘ ਸਰਕਾਰੀਆ ,ਮਨਪ੍ਰੀਤ ਸਿੰਘ, ਤੇਜਵੰਤ ਸਿੰਘ ਗਿੱਲ, ਜੋਤੀ ਪ੍ਰਸ਼ਾਦ, ਅਮਨ ਅਰੋੜਾ, ਸੁਰਜੀਤ ਸਿੰਘ, ਅਵਤਾਰ ਸਿੰਘ, ਗੁਰਸ਼ਰਨ ਸਿੰਘ, ਗੁਰਚਰਨ ਸਿੰਘ, ਰਸ਼ਪਾਲ ਸਿੰਘ, ਭੋਮਾ ਰਾਮ, ਭੁਪਿੰਦਰਪਾਲ ਸਿੰਘ, ਰਜਿੰਦਰ ਸਿੰਘ, ਹਰੀ ਕਿਸ਼ੋਰ, ਹੀਰਾ ਸਿੰਘ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply