ਬਠਿੰਡਾ, 29 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਹਰਬੰਸ ਨਗਰ ਸਥਿਤ ਸੁਖਮਨੀ ਸਾਹਿਬ ਸੀਨੀਅਰ ਸੈਕੰਡਰੀ
ਸਕੂਲ ਵਿਖੇ ਸਾਲਾਨਾ ਸਮਾਰੋਹ ਕਰਵਾਇਆ ਗਿਆ।ਸਮਾਰੋਹ ਵਿਚ ਵਿਦਿਆਰਥੀਆਂ ਨੇ ਗਿੱਧੇ-ਭੰਗੜੇ, ਸਕਿੱਟ, ਕੋਰੀਓਗ੍ਰਾਫ਼ੀਆਂ ਰਾਹੀਂ ਆਪਣੀ ਕਲਾ ਦੇ ਜਲਵੇ ਬਿਖੇਰੇ।ਮੁੱਖ ਮਹਿਮਾਨ ਵਜੋਂ ਹਰਵਿੰਦਰ ਸਿੰਘ ਲਾਡੀ ਹਲਕਾ ਬਠਿੰਡਾ (ਦਿਹਾਤੀ) ਅਤੇ ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਨੇ ਸਮੂਲੀਅਤ ਕੀਤੀ।ਸਕੂਲ ਪਿ੍ਰੰਸੀਪਲ ਜਸਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੜੀ।ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਦੇ ਉਪਰਾਲੇ ਦੀ ਸ਼ਲਾਘਾਂ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਮੁਕਾਬਲਿਆਂ ਵਿਚ ਵੀ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਨੰਨੇ-ਮੁੰਨੇ ਬੱਚਿਆਂ ਦੁਆਰਾ ਪੇਸ਼ ਕੀਤੇ ਆਪਣੀ ਪ੍ਰਤਿਭਾ ਦੇ ਵੱਖ-ਵੱਖ ਰੰਗ ਵਿਸੇਸ ਖਿੱਚ ਦਾ ਕੇਂਦਰ ਰਹੇ। ਮੁੱਖ ਮਹਿਮਾਨਾਂ ਨੇ ਸਕੂਲ ਦੇ ਹੋਣਹਾਰ ਬੱਚਿਆਂ ਅਤੇ ਵੱਖ-ਵੱਖ ਮੁਕਾਬਲਿਆਂ ਵਿਚ ਮੋਹਰੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਸਕੂਲ ਪਿ੍ਰੰਸੀਪਲ ਜਸਵਿੰਦਰ ਕੌਰ ਅਤੇ ਸਮੂਹ ਮੈਨੇਜਮੈਂਟ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਸਕੂਲ ਸਟਾਫ਼ ਮੈਂਬਰ ਜਸਪ੍ਰੀਤ ਕੌਰ, ਗੁਰਵਿੰਦਰ ਕੌਰ, ਕਿੰਦਰਪਾਲ ਕੌਰ ਅਤੇ ਕਾਂਗਰਸੀ ਆਗੂ ਜਵਾਹਰ ਸਿੰਘ ਨੰਦਗੜ੍ਹ, ਹਰਦੀਪ ਸਿੰਘ ਮੁਹਾਲਾ, ਸਰਨੀ ਬਲਾਕ ਪ੍ਰਧਾਨ, ਐਡਵੋਕੇਟ ਗੁਰਇਕਬਾਲ ਚਹਿਲ ਅਤੇ ਸੀਨੀਅਰ ਯੂਥ ਆਗੂ ਗੁਰਵਿੰਦਰ ਸਿੰਘ ਆਦਿ ਵੀ ਮੌਜੂਦ ਸਨ। ਸਟੇਜ ਸੰਚਾਲਣ ਦੀ ਜਿੰਮੇਵਾਰੀ ਮਨਪ੍ਰੀਤ ਕੌਰ ਬਰਾੜ ਨੇ ਬਾਖੂਬੀ ਨਿਭਾਈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media