ਬਠਿੰਡਾ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦਸਿਆ ਕਿ 30 ਨਵੰਬਰ 2017 ਨੂੰ ਸਵੇਰੇ 5:40 ਵਜੇ ਅਡਾਪਸ਼ਨ ਏਜੰਸੀ ਸ੍ਰੀ ਆਨੰਤ ਅਨਾਥ ਆਸ਼ਰਮ ਨਥਾਣਾ ਦੇ ਪੰਘੂੜੇ ਵਿੱਚ ਇੱਕ ਲਾਵਾਰਿਸ ਲੜਕੀ, ਉਮਰ ਤਕਰੀਬਨ 10 ਮਹੀਨੇ ਆਈ ਹੈ। ਇਸ ਦੀ ਸੂਚਨਾ ਅਡਾਪਸ਼ਨ ਏਜੰਸੀ ਦੇ ਚੇਅਰਮੈਨ ਕਿ੍ਰਸ਼ਨ ਬਾਂਸਲ ਵਲੋ ਜ਼ਿਲਾ ਬਾਲ ਸੁਰੱਖਿਆ ਦਫਤਰ ਨੂੰ ਦਿੱਤੀ ਗਈ।ਇਸ ਤੇ ਕਾਰਵਾਈ ਕਰਦੇ ਹੋਏ ਜ਼ਿਲਾ ਬਾਲ ਸੁਰੱਖਿਆ ਦਫਤਰ ਵਲੋਂ ਰਛਪਾਲ ਸਿੰਘ ਵਲੋਂ ਉਕਤ ਬੱਚੀ ਦੀ ਗੁੰਮਸ਼ੁਦਗੀ ਰਿਪੋਰਟ ਸਬੰਧੀ ਥਾਣਾ ਨਥਾਣਾ ਵਿਖੇ ਦਰਜ ਕਰਵਾਈ ਗਈ ਅਤੇ ਬੱਚੀ ਦਾ ਸਰਕਾਰੀ ਹਸਪਤਾਲ ਨਥਾਣਾ ਵਿਖੇ ਮੈਡੀਕਲ ਕਰਵਾਇਆ ਗਿਆ।
ਇਸ ਉਪਰੰਤ ਬੱਚੀ ਨੂੰ ਆਰਜ਼ੀ ਤੌਰ `ਤੇ ਅਡਾਪਸ਼ਨ ਏਜੰਸੀ ਆਨੰਤ ਅਨਾਥ ਆਸ਼ਰਮ ਨਥਾਣਾ ਵਿਖੇ ਸ਼ਿਫਟ ਕਰ ਦਿੱਤਾ ਗਿਆ।ਇਸ ਸਮੇਂ ਦੌਰਾਨ ਬੱਚੀ ਦੇ ਵਾਰਸਾਂ ਦੀ ਭਾਲ ਕੀਤੀ ਜਾਵੇਗੀ, ਜੇਕਰ ਬੱਚੀ ਦੇ ਵਾਰਸਾਂ ਦਾ ਪਤਾ ਨਹੀ ਚੱਲਦਾ ਤਾਂ ਇਸ ਬੱਚੀ ਨੂੰ ਲੀਗਲੀ ਫ੍ਰੀ ਕਰਨ ਉਪਰੰਤ ਜੁਵੇਨਾਈਲ ਜਸਟਿਸ (ਕੇਅਰ ਆਫ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਦੇ ਸੈਕਸ਼ਨ 58 ਤਹਿਤ ਲੋੜਵੰਦ ਮਾਪਿਆਂ ਨੂੰ ਗੋਦ ਦੇ ਦਿੱਤਾ ਜਾਵੇਗਾ।ਜ਼ਿਲਾ ਬਾਲ ਸੁਰਖਿਆ ਅਫਸਰ ਵਲੋਂ ਆਮ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਨੂੰ ਇਸ ਤਰਾਂ ਦਾ ਬੱਚਾ ਲਾਵਾਰਿਸ ਹਾਲਤ ਵਿੱਚ ਮਿਲਦਾ ਹੈ ਤਾਂ ਬੱਚੇ ਨੂੰ ਜ਼ਿਲੇ ਵਿੱਚ ਬਣੇ ਦੋ ਪੰਘੂੜੇ (ਬਠਿੰਡਾ ਜਾਂ ਨਥਾਣਾ) ਵਿੱਚ ਛਡਿਆ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਜ਼ਿਲਾ ਬਾਲ ਸੁਰੱਖਿਆ ਦਫਤਰ ਵਿਖੇ ਬੱਚੇ ਨੂੰ ਸੌਂਪਿਆ ਜਾ ਸਕਦਾ ਹੈ।ਉਨਾਂ ਇਹ ਵੀ ਦੱਸਿਆ ਕਿ ਇਸ ਸਮੇਂ ਸ੍ਰੀ ਆਨੰਤ ਅਨਾਥ ਆਸ਼ਰਮ ਅਡਾਪਸ਼ਨ ਏਜੰਸੀ ਨਥਾਣਾ ਵਿਖੇ 4 ਲੜਕੀਆਂ ਅਤੇ ਦੋ ਲੜਕੇ ਮੌਜੂਦ ਹਨ। ਜਿਹੜੇ ਲੋੜਵੰਦ ਮਾਪੇ ਬੱਚਿਆਂ ਨੂੰ ਗੋਦ ਲੈਣਾ ਚਾਹੁੰਦੇ ਹਨ ਉਹ ਆਪਣੇ ਆਪ ਨੂੰ ਵਿਭਾਗ ਦੀ ਸਾਈਟ … ਉਪਰ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਕਿਹਾ ਕਿ ਹੁੁਣ ਤੱਕ ਅਡਾਪਸ਼ਨ ਏਜੰਸੀ ਸ੍ਰੀ ਆਨੰਤ ਅਨਾਥ ਆਸ਼ਰਮ ਨਥਾਣਾ ਵਲੋਂ ਦੋ ਲੜਕਿਆਂ ਨੂੰ ਲੋੜਵੰਦ ਪਰਿਵਾਰਾਂ ਨੂੰ ਗੋਦ ਦਿੱਤਾ ਜਾ ਚੁੱਕਾ ਹੈ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media