ਬਠਿੰਡਾ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਸ਼ਵ ਏਡਜ਼ ਦਿਵਸ ਸਬੰਧੀ ਪ੍ਰੋਗਰਾਮ ਦੀ ਪ੍ਰਧਾਨਗੀ ਐਸ.ਐਮ.ਓ ਡਾ. ਸਰਬਜੀਤ ਸਿੰਘ ਵੱਲੋਂ ਕੀਤੀ ਗਈ।ਇਸ ਮੌਕੇ ਪ੍ਰੋਗਰਾਮ ਵਿੱਚ ਬਲਾਕ ਸੰਗਤ ਤੋਂ ਸਮੂਹ ਏ.ਐਨ.ਐਮ ਅਤੇ ਆਸ਼ਾ ਫੈਸਿਲਿਟੇਟਰ ਅਤੇ ਨਗਰ ਵਾਸੀਆਂ ਵੱਲੋਂ ਭਾਗ ਲਿਆ ਗਿਆ।ਇਸ ਪ੍ਰੋਗਰਾਮ ਵਿੱਚ ਡਾ: ਸਰਬਜੀਤ ਸਿੰਘ ਨੇ ਪੂਰੇ ਵਿਸ਼ਵ ਭਰ, ਭਾਰਤ ਦੇਸ਼ ਅਤੇ ਪੰਜਾਬ ਸੂਬੇ ਵਿੱਚ ਐਚ ਆਈ ਵਾਇਰਸ ਦੇ ਪ੍ਰਸਾਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਏਡਜ਼ ਦੇ ਇਲਾਜ ਨਾਲ ਸੰਬੰਧਿਤ ਜਾਣਕਾਰੀ ਦਿੱਤੀ।ਐਸ.ਐਮ.ਓ ਨੇ ਕਿਹਾ ਕਿ ਏਡਜ਼ ਦਾ ਵਾਇਰਸ ਕਿਸੇ ਨਾਲ ਬੈਠਕੇ ਖਾਣਾ ਖਾਣ ਨਾਲ ਜਾਂ ਹੱਥ ਮਿਲਾਉਣ ਨਾਲ ਨਹੀਂ ਫੈਲਦਾ ਸਗੋਂ ਇਹ ਵਾਇਰਸ ਵੱਖ ਵੱਖ ਵਿਅਕਤੀਆਂ ਨੂੰ ਇਕ ਹੀ ਸੂਈ ਨਾਲ ਟੀਕਾ ਲਗਾਉਣ ਨਾਲ, ਐਚ.ਆਈ.ਵੀ ਤੋਂ ਪ੍ਰਭਾਵਤ ਖੂਨ ਚੜਾਉਣ ਨਾਲ ਆਪਣੇ ਸਾਥੀ ਪ੍ਰਤੀ ਵਫਾਦਾਰੀ ਨਾ ਨਿਭਾਉਣ ਕਰਕੇ ਫੈਲਦਾ ਹੈ।ਇਸ ਲਈ ਇਸ ਵਾਇਰਸ ਤੋਂ ਪੀੜਿਤ ਵਿਅਕਤੀਆਂ ਤੋਂ ਨਫਰਤ ਨਹੀਂ ਕਰਨੀ ਚਾਹੀਦੀ ਸਗੋਂ ਉਸ ਨੂੰ ਹੌਂਸਲਾ ਦੇਣਾ ਚਾਹੀਦਾ ਹੈ ਅਤੇ ਸਮਾਜ ਨੂੰ ਇਸ ਬਿਮਾਰੀ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।ਇਸ ਮੌਕੇ ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਦੱਸਿਆ ਕਿ ਇਹ ਨਾਮੂਰਾਦ ਬਿਮਾਰੀ ਦੀ ਸ਼ੁਰੂਆਤ ਅਫਰੀਕਾ ਦੇਸ਼ ਤੋਂ ਹੋਈ ਸੀ ਤੇ ਸਭ ਤੋਂ ਪਹਿਲਾਂ 1981 ਵਿੱਚ ਸੰਯੁਕਤ ਰਾਜ ਵਿੱਚ ਇਸ ਦਾ ਪਤਾ ਲਗਾਇਆ ਗਿਆ ਸੀ।ਉਨਾਂ ਕਿਹਾ ਕਿ ਏਡਜ ਇਕ ਅਜਿਹੀ ਬਿਮਾਰੀ ਹੈ ਜਿਸ ਨਾਲ ਵਿਅਕਤੀ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਿਲਕੁੱਲ ਖਤਮ ਹੋ ਜਾਂਦੀ ਹੈ ਜਿਸ ਕਰਕੇ ਵਿਅਕਤੀ ਨੂੰ ਹਜ਼ਾਰਾਂ ਬਿਮਾਰੀਆਂ ਆਪਣੀ ਜਕੜ ਵਿੱਚ ਲੈ ਲੈਦੀਆਂ ਹਨ ਤੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ।।
ਇਸ ਮੌਕੇ ਐਲ.ਐਚ.ਵੀ ਪਰਮਜੀਤ ਕੌਰ ਨੇ ਦਸਿਆ ਕਿ ਸਿਹਤ ਵਿਭਾਗ ਵੱਲੋਂ ਐਸ ਡੀ ਐਚ ਘੁੱਦਾ ਅਤੇ ਸਿਵਲ ਹਸਪਤਾਲ ਬਠਿੰਡਾ ਵਿਖੇ ਆਈ.ਸੀ.ਟੀ ਸੈਂਟਰ ਸਥਾਪਤ ਹਨ, ਜਿਥੇ ਮਾਹਿਰਾਂ ਵਲੋਂ ਸਲਾਹਕਾਰੀ ਦੇ ਨਾਲ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਏਡਜ਼ਗ੍ਰਸਤ ਵਿਅਕਤੀ ਐਂਟੀ ਰੇਟਰੋ ਵਾਇਰਲ ਥੈਰੇਪੀ ਨਾਲ ਸੇਹਤਮੰਦ ਰਹਿ ਸਕਦਾ ਹੈ।ਇਸ ਮੌਕੇ ਐਲ.ਐਚ.ਵੀ ਪਰਮਜੀਤ ਕੌਰ, ਕੁਸਮ ਲਤਾ ਤੋਂ ਇਲਾਵਾ ਆਦਿ ਸਟਾਫ ਹਾਜ਼ਿਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media