ਬਠਿੰਡਾ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਇਟੀ ਦੀ ਪ੍ਰੈਸ ਕਲੱਬ ਵਿੱਚ ਕਾਨਫਰੰਸ ਦੌਰਾਨ ਪ੍ਰਧਾਨ ਸਿਮਰਨਜੋਤ ਸਿਘ ਖਾਲਸਾ ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਦੇ ਸਕੂਲਾਂ ਵਿੱਚ ਦਸਤਾਰ ਸਜਾਉਣ ਦੇ 13 ਐਡੀਸ਼ਨ ਕਰਵਾਏ ਗਏ।ਇਨਾਂ ਐਡੀਸ਼ਨਾਂ ਦਾ ਫਾਇਨਲ ਐਡੀਸ਼ਨ ਅੱਜ 3 ਦਸੰਬਰ ਨੂੰ ਸਵੇਰੇ ਅਰੰਭ ਹੋਣਗੇ। ਜਿਨਾਂ ਵਿੱਚ ਸਭ ਤੋਂ ਵਧੀਆ ਦਸਤਾਰ ਵਾਲਿਆਂ ਨੂੰ ਪਹਿਲੇ 5100/-, ਦੂਜੇ 2100/- ਤੀਜੇ 1100/- ਰੁਪਏ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਜੱਜਾਂ ਦੀ ਭੂਮਿਕਾ ਜਗਪ੍ਰੀਤ ਸਿੰਘ ਫਤਹਿਗੜ ਸਾਹਿਬ, ਬਾਜ਼ ਸਿੰਘ ਖਾਲਸਾ, ਕੁਲਦੀਪ ਸਿੰਘ ਸਿੱਧਵਾਂ ਨਿਭਾਉਣਗੇ। ਇਨਾਂ ਐਡੀਸ਼ਨਾਂ ਵਿੱਚ 500 ਦੇ ਕਰੀਬ ਬੱਚੇ ਚੁਣੇ ਗਏ ਹਨ।ਸਾਰੇ ਬੱਚਿਆਂ ਨੂੰ ਫਾਈਨਲ ਐਡੀਸ਼ਨ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ 100 ਬੱਚਿਆਂ ਨੂੰ ਦਸਤਾਰਾਂ ਦਿਤੀਆਂ ਜਾਣਗੀਆਂ। ਇਨਾਂ ਐਡੀਸ਼ਨਾਂ ਵਿੱਚ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਵਿਦਿਅਕ ਅਦਾਰਿਆਂ ਵੱਲੋਂ ਵਿਸ਼ੇਸ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਮੌਕੇ ਸਿਮਰਨਜੋਤ ਸਿਘ ਖਾਲਸਾ, ਕਰਮਜੀਤ ਸਿੰਘ, ਜਗਮੀਤ ਸਿੰਘ, ਅਵਤਾਰ ਸਿੰਘ, ਗੁਰਭਗਤ ਸਿੰਘ, ਕੁਲਦੀਪ ਸਿੰਘ, ਪ੍ਰਭਦੀਪ ਸਿੰਘ, ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਆਦਿ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media