Thursday, October 1, 2026

ਸੀਨੀਅਰ ਵਿਦਿਆਰਥੀਆਂ ਨੂੰ ਏਡਜ਼ ਦੇ ਵੱਖ-ਵੱਖ ਪਹਿਲੂਆਂ ਤੋਂ ਕਰਵਾਇਆ ਜਾਣੂ

ਬਠਿੰਡਾ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ ਏਡਜ਼ ਦਿਵਸ ਸੰਬੰਧੀ ਸੀਨੀਅਰ ਵਿਦਿਆਰਥੀਆਂ ਦੇ ਸਮੂਹ ਨੂੰ ਬਾਹਰੋ ਆਏ ਨਰਿੰਦਰ ਕੁਮਾਰ ਬਧੀ ਨੇ ਏਡਜ਼ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ।ਬਚਾਅ ਪੱਖਾਂ ਦਾ ਗਿਆਨ ਕਰਵਾਉਣ ਦੇ ਨਾਲ ਨਾਲ ਬਾਕੀ ਕਈ ਵਡਮੁਲੇ ਵਿਚਾਰਾਂ ਬਾਰੇ ਆਪਣੇ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਵਿਦਿਆਰਥੀਆਂ ਨੂੰ ਏਡਜ਼ ਪ੍ਰਤੀ ਬਾਖੂਬੀ ਜਾਣੂ ਕਰਵਾਇਆ ਗਿਆ।ਵਿਦਿਆਰਥੀਆਂ ਵਿੱਚ ਫਰਜ਼ਾਨਾ ਖ਼ਾਨ, ਮਨਪ੍ਰੀਤ ਕੌਰ, ਰਾਹੁਲ ਸਿੰਘ ਤੇ ਪਰਮਜੀਤ ਸਿੰਘ ਨੇ ਵੱਖ-ਵੱਖ ਵਿਸ਼ਿਆਂ `ਤੇ ਆਪਣੇ ਵਿਚਾਰ ਦੱਸੇ।ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋਗਰਾਮ ਅਫਸਰ ਮੈਡਮ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਏਡਜ਼ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਬਾਕੀ ਸਟਾਫ ਵਿੱਚੋਂ ਜਗਤਾਰ ਸਿੰਘ (ਕੰਟਰੋਲਰ ਪ੍ਰੀਖਿਆਵਾਂ), ਮੈਡਮ ਕਮਲੇਸ਼ ਕੁਮਾਰੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਰਾਜਿੰਦਰ ਸਿੰਘ ਡੀ.ਪੀ, ਮੈਡਮ ਨਰਿੰਦਰਪਾਲ ਕੌਰ ਅਤੇ ਮੈਡਮ ਸੁਨੀਤਾ ਡੀ.ਪੀ ਵੀ ਸ਼ਾਮਿਲ ਹੋਏ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply