Tuesday, March 17, 2026

ਏ.ਆਰ.ਟੀ ਤੇ ਆਈ.ਸੀ.ਟੀ.ਸੀ ਸੈਂਟਰ ਪਠਾਨਕੋਟ ਪੰਜਾਬ ਰਾਜ ’ਚੋਂ ਵਧੀਆ ਕਾਰਗੁਜਾਰੀ ਲਈ ਸਨਮਾਨਿਤ

PPN0212201734ਪਠਾਨਕੋਟ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਵਿਸ਼ਵ ਏਡਜ਼ ਦਿਵਸ `ਤੇ ਕਰਵਾਏ ਗਏ ਰਾਜ ਪੱਧਰੀ ਸਮਾਰੋਹ `ਚ ਸਿਵਲ ਹਸਪਤਾਲ ਪਠਾਨਕੋਟ ਦੇ ਏ.ਆਰ.ਟੀ ਅਤੇ ਆਈ.ਸੀ.ਟੀ.ਸੀ ਸੈਂਟਰ ਨੂੰ ਪੰਜਾਬ ਰਾਜ ’ਚੋਂ ਵਧੀਆ ਕਾਰਗੁਜਾਰੀ ਲਈ ਪੰਜਾਬ ਹੈਲਥ ਸਿਸਮਟ ਕਾਰਪੋਰੇਸ਼ਨ ਮੋਹਾਲੀ ਵਿਖੇ ਮਾਨਯੋਗ ਪ੍ਰਮੁੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵਰਾ, ਸਿਹਤ ਵਿਭਾਗ, ਪੰਜਾਬ ਅਤੇ ਸ਼੍ਰੀਨਿਵਾਸਨ (ਏ.ਡੀ.ਸੀ) ਪ੍ਰਾਜੈਕਟ ਡਾਇਰੈਕਟਰ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਨੇ ਸਨਮਾਨਿਤ ਕੀਤਾ।ਇਹ ਸਨਮਾਨ ਨੂੰ ਲੈਣ ਲਈ ਸਿਵਲ ਹਸਪਤਾਲ ਪਠਾਨਕੋਟ ਤੋਂ ਡਾ. ਰਵੀ ਡੋਗਰਾ ਇੰਚਾਰਜ ਏ.ਆਰ.ਟੀ ਸੈਂਟਰ ਪਠਾਨਕੋਟ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ, ਸ਼੍ਰੀਮਤੀ ਸੁਮਨ ਵਿਜ, ਸ਼੍ਰਮਮਤੀ ਬ੍ਰਿਜ ਐਲ.ਟੀ ਅਤੇ ਸ਼੍ਰੀਮਤੀ ਮਨਜੋਤ ਮੋਹਾਲੀ ਪੰਹੁਚੇ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply