ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ “ਕੰਪਿਊਟਰ ਸਾਖਰਤਾ ਦਿਵਸ” ਮਨਾਇਆ ਗਿਆ।ਇਸ ਖਾਸ ਮੌਕੇ ਵਿਦਿਆਰਥੀਆਂ ਦੀ ਕੰਪਿਊਟਰ ਤੇ ਟਾਇੰਪਿੰਗ ਦੀ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ 9ਵੀਂ ਤੇ ਦਸਵੀ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਤੇ ਰਮਨੀਕ ਕੌਰ ਦਸਵੀ ਬੀ ਨੇ ਪਹਿਲਾ, ਨੰਦਨੀ ਦਸਵੀ ਬੀ ਨੇ ਦੂਜਾ, ਲਵਪ੍ਰੀਤ ਸਿੰਘ ਨੇ ਤੀਜਾ, ਸੁਖਮਨਜੀਤ ਕੌਰ ਨੇ ਚੌਥਾ ਅਤੇ ਰੂਪਨੀਤ ਕੌਰ ਨੇ ਪੰਜਵਾ ਇਨਾਮ ਹਾਸਲ ਕੀਤਾ।ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਬਮਰਾ ਨੇ ਇਸ ਮੌਕੇ ਕਿਹਾ ਕਿ ਕੰਪਿਊਟਰ ਦੀ ਸਿਖਿਆ ਹਾਸਲ ਕਰਨਾ ਅੱਜ ਦੇ ਡਿਜੀਟਲ ਯੁੱਗ ਦੀ ਮੁਢੱਲੀ ਲੋੜ ਹੈ। ਇਸ ਦੀ ਸਿਖਿਆ ਤੋਂ ਬਿਨਾਂ ਅੱਜ ਦੇ ਦੌਰ ਵਿੱਚ ਇਨਸਾਨ ਅਧੂਰਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media