ਪਠਾਨਕੋਟ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਵਿਦਿਆ ਦਾ ਦਾਨ ਸਭ ਤੋਂ ਮਹਾਨ ਕਾਰਜ ਹੈ, ਜੋ ਵਿਅਕਤੀ ਦੇ ਪੂਰੇ ਜੀਵਨ ਨੂੰ ਰੋਸ਼ਨ ਕਰਦੀ ਹੈ ਅਤੇ ਵਿਅਕਤੀ ਆਪਣਾ ਸਕੂਲ ਟਾਈਮ ਕਦੀ ਵੀ ਨਹੀਂ ਭੁਲਦਾ, ਵਿਸ਼ੇਸ ਤੋਰ `ਤੇ ਸਕੂਲ ਦੇ ਟੀਚਰ ਵਿਅਕਤੀ ਨੂੰ ਹਮੇਸ਼ਾਂ ਯਾਦ ਰਹਿੰਦੇ ਹਨ।ਇਸ ਦੇ ਨਾਲ ਹੀ ਸਕੂਲਾਂ ਵਲੋਂ ਦਿੱਤੇ ਗਏ ਵਿੱਦਿਆ ਦੇ ਦਾਨ ਦੇ ਨਾਲ-ਨਾਲ ਕਲਚਰਲ ਪ੍ਰੋਗਰਾਮ ਅਤੇ ਹੋਰ ਕਲਾਂਵਾਂ ਵਿੱਚ ਵਿਦਿਆਰਥੀ ਨੂੰ ਨਿਪੁੰਨ ਬਣਾਉਣਾ ਵੀ ਇਕ ਮਹੱਤਵ ਪੂਰਨ ਕਾਰਜ ਹੈ। ਇਹ ਪ੍ਰਗਟਾਵਾ ਸ੍ਰੀਮਤੀ ਅਰੂਨਾ ਚੋਧਰੀ ਮੰਤਰੀ ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਪੰਜਾਬ ਨੇ ਜਿਲ੍ਹਾ ਪਠਾਨਕੋਟ ਦੇ ਦੋ ਵੱਖ-ਵੱਖ ਸਕੂਲਾਂ ਦੇ ਸਲਾਨਾ ਸਮਾਰੋਹ ਦੇ ਦੋਰਾਨ ਸੰਬੋਧਨ ਕਰਦਿਆਂ ਕੀਤਾ।
ਸਭ ਤੋਂ ਪਹਿਲਾਂ ਸ੍ਰੀਮਤੀ ਅਰੁਨਾ ਚੋਧਰੀ ਮੰਤਰੀ ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਪੰਜਾਬ ਏਂਜਲ ਪਬਲਿਕ ਸਕੂਲ ਪਠਾਨਕੋਟ ਪਹੁੰਚੇ ਜਿਥੇ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦਾ ਸਵਾਗਤ ਸਕੂਲ ਦੇ ਚੇਅਰਮੈਨ ਰਿਟਾਇਰਡ ਕਰਨਲ ਮਾਨ ਸਿੰਘ, ਐਮ.ਡੀ ਗੁਰਕਿਰਪਾਲ ਸਿੰਘ ਅਤੇ ਪ੍ਰਿੰਸੀਪਲ ਸਿਵਾਲਿਕਾ ਢਿੱਲੋਂ ਨੇ ਕੀਤਾ।
ਸਮਾਰੋਹ ਦਾ ਅਰੰਭ ਮੁੱਖ ਮਹਿਮਾਨ ਨੇ ਦੀਪਕ ਰੋਸ਼ਨ ਕਰ ਕੇ ਕੀਤਾ।ਇਸ ਸਮੇਂ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ, ਅਸੋਕ ਸਰਮਾ ਸਹਾਇਕ ਕਮਿਸ਼ਨਰ ਜਨਰਲ, ਰਵਿੰਦਰ ਸਰਮਾ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ), ਕੁਲਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਅਤੇ ਹੋਰ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।ਸਮਾਰੋਹ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ ਗਿਆ।ਇਸ ਤੋਂ ਬਾਅਦ ਸ੍ਰੀਮਤੀ ਅਰੂਨਾ ਚੋਧਰੀ ਦਿੱਲੀ ਪਬਲਿਕ ਸਕੂਲ ਦੇ ਸਲਾਨਾ ਸਮਾਰੋਹ ਵਿੱਚ ਬਤੋਰ ਮੁਖ ਮਹਿਮਾਨ ਵਜੋਂ ਸਾਮਲ ਹੋਏ।ਜਿਥੇ ਪ੍ਰਿੰਸੀਪਲ ਰਵਨੀਤ ਕੋਰ ਸੈਣੀ ਨੇ ਸਵਾਗਤ ਕੀਤਾ ਅਤੇ ਮੁੱਖ ਮਹਿਮਾਨ ਨੇ ਦੀਪਰ ਰੋਸ਼ਨ ਕਰ ਕੇ ਸਮਾਰੋਹ ਦਾ ਅਰੰਭ ਕੀਤਾ।
ਇਸ ਮੋਕੇ ਸੰਬੋਧਨ ਕਰਦਿਆਂ ਸ੍ਰੀਮਤੀ ਅਰੁਨਾ ਚੋਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਲਈ ਪ੍ਰਾਇਮਰੀ ਸਿੱਖਿਆ `ਤੇ ਫੋਕਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆੳੂਂਣ ਤੋਂ ਬਾਅਦ ਜਨਤਾ ਨਾਲ ਜੋ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਵੀ ਕੀਤੇ ਹਨ।ਉਨ੍ਹਾਂ ਬੇਰੋਜਗਾਰਾਂ ਨੂੰ ਰੋਜਗਾਰ ਦਿੱਤੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਮੋਹਾਲੀ ਵਿੱਖੇ ਰੋਜਗਾਰ ਮੇਲਾ ਲਗਾ ਕੇ ਕਰੀਬ 27 ਹਜ਼ਾਰ ਲੋਕਾਂ ਨੂੰ ਰੋਜਗਾਰ ਦਿੱਤਾ ਹੈ।ਸਿੱਖਿਆ ਦੇ ਖੇਤਰ ਸਬੰਧੀ ਕਿਹਾ ਕਿ ਪੰਜਾਬ ਵਿੱਚ ਜੋ ਤਿੰਨ ਸਾਲ ਦੇ ਬੱਚੇ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰਨ ਦੀ ਪ੍ਰਕ੍ਰਿਆ ਸੁਰੂ ਕੀਤੀ ਹੈ।ਇਸ ਦੇ ਨਾਲ ਇਸ ਕਾਰਜ ਵਿੱਚ ਪੰਜਾਬ ਭਾਰਤ ਦਾ ਮੋਹਰੀ ਜਿਲ੍ਹਾ ਬਣ ਕੇ ਸਾਹਮਣੇ ਆਇਆ ਹੈ। ਇਹ ਪਿਛਲੇ ਅੱਠ ਮਹੀਨੇ ਦੇ ਕਾਰਜਕਾਲ ਵਿੱਚ ਪੰਜਾਬ ਸਰਕਾਰ ਦੀ ਇਕ ਵਿਸ਼ੇਸ ਉਪਲੱਬਧੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਪੜੇ ਲਿਖੇ ਨੋਜਵਾਨਾਂ ਨੂੰ ਰੋਜਗਾਰ ਦਿੰਦਿਆਂ ਪਿਛਲੇ ਸਮੇਂ ਦੋਰਾਨ 1600 ਅਧਿਆਪਕਾਂ ਦੀ ਨਵੀਂ ਭਰਤੀ ਕੀਤੀ ਹੈ ਅਤੇ ਹੋਰ 3582 ਨਵੀਂਆਂ ਨੋਕਰੀਆਂ ਵੀ ਕੱਢੀਆਂ ਹਨ।ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਬੱਚੇ ਦਾ ਪੂਰਨ ਵਿਕਾਸ ਕਰਨ ਵਿੱਚ ਸਹਾਇਕ ਹੁੰਦੇ ਹਨ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ੳੂਹ ਆਪਣੇ ਬੱਚਿਆਂ ਦਾ ਪੂਰਨ ਸਹਿਯੋਗ ਕਰਨ।ਸਮਾਰੋਹਾਂ ਦੋਰਾਨ ਸ੍ਰੀਮਤੀ ਅਰੁਨਾ ਚੋਧਰੀ ਨੇ ਦੋਨਾਂ ਸਕੂਲਾਂ ਨੂੰ 2-2 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ।ਸਕੂਲ ਪਬ੍ਰੰਧਕ ਕਮੇਟੀਆਂ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media