ਬਠਿੰਡਾ, 3 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਪ੍ਰਾਇਮਰੀ ਸਕੂਲ ਫੁੱਲੋਂ ਮਿੱਠੀ ਵਿਖੇ ਪੜ੍ਹਦੇ ਬੱਿਚਆਂ ਦੀ ਭਲਾਈ ਅਤੇ ਵਿਦਿਅਕ ਮਿਆਰ ਨੂੰ ਉੱਪਰ ਚੱਕਣ ਲਈ ਪਿੰਡ ਦੇ ਸਮਾਜ ਸੇਵੀ ਜਸਵਿੰਦਰ ਸਰਮਾਂ ਪੂੁੱਤਰ ਪਿ੍ਰਥੀ ਚੰਦ ਸਰਮਾਂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਨਕਦ ਰਾਂਸ਼ੀ ਸਕੂਲ ਮੁਖੀ ਸ੍ਰੀਮਤੀ ਰੇਖਾ ਦੇ ਸਪੁਰਦ ਕੀਤੇ ਅਤੇ ਪ੍ਰਣ ਕੀਤਾ ਕਿ ਉਹ ਹਰ ਮਹੀਨੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਮਾਇਆ ਦਾਨ ਕਰਿਆ ਕਰਨਗੇ। ਇਸ ਅਮੁੱਲੇ ਯੋਗਦਾਨ ਲਈ ਸਕੂਲ ਸਟਾਫ਼,ਮਾਪਿਆ ਅਤੇ ਪਸਵਕ ਕਮੇਟੀ ਮੈਂਬਰਾਂ ਨੇ ਸ਼ਰਮਾਂ ਪਰਿਵਾਰ ਦਾ ਵਿਸ਼ੇਸ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਸਵਰਨਜੀਤ ਸਿੰਘ, ਜੀਤੂ ਬਜਾਜ,ਗੁਰਵੀਰ ਕੌਰ ਅਤੇ ਸੁਨੀਤਪਾਲ ਕੌਰ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media