Tuesday, June 9, 2026

ਅੰਗਹੀਣ, ਬੇਸਹਾਰਾ ਲੋਕਾਂ ਦੀ ਮਦਦ ਨਾਲ ਰੱਬ ਖੁਸ਼ ਹੁੰਦਾ ਹੈ- ਵਿਧਾਇਕ ਲਾਡੀ

ਅੰਤਰਰਾਸ਼ਟਰੀ ਅੰਗਹੀਣ ਦਿਵਸ ਨੂੰ ਸਮਰਪਿਤ ਸਟੇਟ ਪੱਧਰੀ ਸਮਾਗਮ ਆਯੋਜਿਤ

ਬਟਾਲਾ, 4 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਸਵ ਭਰ ਵਿੱਚ ਅੰਗਹੀਣ ਦਿਵਸ ਮਨਾਉਦਿਆ, ਅੰਗਹੀਣ ਪ੍ਰਤੀ ਸਮਾਜ ਦਾ ਸਨੇਹ ਤੇ ਪਿਆਰ PPN0412201701ਵੇਖਣ ਨੂੰ ਮਿਲਿਆ, ਇਸੇ ਹੀ ਲੜੀ ਨੂੰ ਮੁੱਖ ਰੱਖਦਿਆ ਬਟਾਲਾ ਦੇ ਸ਼ਿਵ ਕੁਮਾਰ ਆਡੀਟੋਰੀਅਮ ਵਿਚ ਸਟੇਟ ਪੱਧਰੀ ਅੰਗਹੀਣ ਦਿਵਸ ਮਨਾਇਆ ਗਿਆ।ਸਮਾਗਮ ਦਾ ਮੁੱਖ ਸਿਹਰਾ ਸਤਨਾਮ ਸਿੰਘ ਤੇ ਸਰਬਜੀਤ ਸਿੰਘ ਚੱਠਾ ਨੂੰ ਜਿੰਨਾਂ ਦੇ ਯਤਨਾਂ ਸਦਕਾ ਸਮੁੱਚਾ ਪ੍ਰੋਗਰਾਮ ਨੇਪਰੇ ਚੜਿਆ।
ਇਸ ਅੰਗਹੀਣ ਦਿਵਸ ਸਮਾਗਮ `ਚ ਮੁੱਖ ਮਹਿਮਾਨ ਵਜੋਂ ਪਹੰੁਚੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਆਪਣੇ ਸੰਬੋਧਨੀ ਸਬਦਾਂ `ਚ ਕਿਹਾ ਕਿ ਸਾਨੂੰ ਗੁਰੂਦੁਆਰੇ, ਮੰਦਿਰ, ਮਸਜਿਦਾਂ ਦੀ ਸੇਵਾ ਕਰਨ `ਤੇ ਜੋ ਪੁੰਨ ਮਿਲਦਾ ਉਸ ਤੋ਼ ਵੀ ਵੱਧ ਅੰਗਹੀਣ ਮੰਦਬੁੱਧੀ ਤੇ ਅਪੰਗ ਬਚਿਆਂ ਦੀ ਸੇਵਾ ਕਰਨ ਦੇ ਨਾਲ ਮਿਲਦਾ ਹੈ, ਇਹਨਾਂ ਦੀ ਸੇਵਾ ਕਰਨ ਦੇ ਪ੍ਰਮਾਤਮਾ ਖਸ਼ ਹੁੰਦਾ ਹੈ।ਇਕ ਨੇਤਰਹੀਣ ਬੱਚੀ ਨੇ ਮਾਂ ਦੇ ਸਬੰਧ ਵਿਚ ਭਾਵੁਕ ਕਰ ਦੇਣ ਵਾਲਾ ਗੀਤ ਗਾਇਆ ਤਾਂ ਸਾਰਿਆਂ ਦੀ ਅੱਖਾਂ ਨਮ ਹੋ ਗਈਆਂ।ਵਿਧਾਇਕ ਲਾਡੀ ਪੂਰਾ ਸਮਾ ਸਮਾਗਮ ਵਿੱਚ ਬੈਠ ਕੇ ਪ੍ਰੋਗਰਾਮ ਵੇਖਦੇ ਰਹੇ, ਜਦ ਮਾਂ ਦਾ ਗੀਤ ਗਾਉਣ ਵਾਲੀ ਬੱਚੀ ਨੂੰ ਸਨਮਾਨ ਦੇਣ ਵੀ ਵਾਰੀ ਆਈ ਤਾਂ ਬਲਵਿੰਦਰ ਸਿੰਘ ਲਾਡੀ ਵਿਧਾਇਕ ਨੇ ਉਸ ਬੱਚੀ ਪਾਸਂੋ ਮਾਂ ਦਾ ਗੀਤ ਦੁਬਾਰਾ ਸੁਣਿਆ ਤੇ ਭਾਵੁਕ ਨਮ ਹੋਈਆਂ ਅੱਖਾਂ ਨਾਲ ਉਨਾਂ ਹੁੰਦਿਆਂ ਬੱਚੀ ਦਾ ਮਾਨ ਸਨਮਾਨ ਕੀਤਾ।
ਵੱਖ-ਵੱਖ ਜਿਲਿਆਂ ਤੋਂ ਆਏ ਗੋਲਡ ਮੈਡਲਿਸਟ ਬੱਚਿਆਂ ਦੀ ਕੋਰੀੳਗ੍ਰਾਫੀ ਸਲਾਹੁਣਯੋਗ ਸੀ।ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸਹਿਰ ਤੋਂ ਪਹੁੰਚੇ ਅੰਗਹੀਣ ਬੱਚਿਆਂ ਨੇ ਸਮਾਗਮ ਵਿੱਚ ਹਿੱਸਾ ਲਿਆ।ਭੰਗੜੇ ਦੀ ਤਾਲ `ਤੇ ਥਿਰਕ ਰਹੇ ਅੰਗਹੀਣ ਬੱਚਿਆਂ ਵੱਲੋ਼ ਪੇਸ਼ ਕੀਤੀ ਲੁੱਡੀ ਨੇ ਸਰੋਤਿਆਂ ਦਾ ਮਨ ਮੋਹਿਆ। ਸਟੇਟ ਪੱਧਰੀ ਸਮਾਗਮ ਦੌਰਾਨ ਹਰੇਕ ਟੀਮ, ਜਿਲੇ ਤੇ ਬੱਚੇ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਦਿੱਤਾ ਗਿਆ।ਇਸ ਮੌਕੇ ਜਿਲਾ ਸਿਖਿਆ ਅਫਸਰ (ਐਲੀਮੈਂਟਰੀ) ਗੁਰਦਾਸਪੁਰ ਸਲਵਿੰਦਰ ਸਿੰਘ ਸਮਰਾ ਨੇ ਸਤਨਾਮ ਸਿੰਘ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਆਉਦੇ ਸਾਲਾਂ ਵਿੱਚ ਇਹ ਪ੍ਰੋਗਰਾਮ ਹੋਰ ਵੀ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ।
ਸਮਾਗਮ ਦੌਰਾਨ ਉਪ ਜਿਲ੍ਹਾ ਸਿਖਿਆ ਅਫਸਰ ਬਲਬੀਰ ਸਿੰਘ, ਜਿਲ੍ਹਾ ਸਿਖਿਆ ਸੁਧਾਰ ਟੀਮ ਇੰਚਾਰਜ ਤੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਰਵਿੰਦਰਪਾਲ ਸਿੰਘ ਚਾਹਲ, ਭਾਰਤ ਭੂਸ਼ਨ ਸੇਖਵਾਂ, ਪ੍ਰੇਮ ਸਿੰਘ ਸਟੇਟ ਅੇਵਾਰਡੀ, ਜੋਧ ਸਿੰਘ ਸਟੇਟ ਐਵਾਰਡੀ, ਡਾ. ਸੰਜੀਵ ਭੱਲਾ , ਨਿਰਮਲ ਸਿੰਘ ਪੱਪੂ ਬੂੜੇ ਨੰਗਲ, ਅਜਮੇਰਪਾਲ ਸਿੰਘ ਚਾਹਲ, ਮਾਸਟਰ ਜੋਗਿੰਦਰ ਸਿੰਘ ਅਚਲੀਗੇਟ, ਮਨਜੀਤ ਸਿੰਘ ਸੰਧੂ ਸੇਖਪੁਰ, ਲੈਕਚਰਾਰ ਗੁਰਮੀਤ ਸਿੰਘ ਭੋਮਾ, ਲੈਕ ਸਰਬਜੀਤ ਸਿੰਘ ਚੱਠਾ, ਪ੍ਰਿੰਸੀਪਲ ਅਨਿਲ ਸ਼ਰਮਾ, ਲਖਵਿੰਦਰ ਸਿੰਘ ਪੱਡਾ, ਹਰੀ ਉਮ ਜੋ੍ਸੀ, ਗੌਰਮਿੰਟ ਲੈਕਚਰਾਰ ਯੂਨੀਅਨ ਗੁਰਦਾਸਪੁਰ ਪ੍ਰੈਸ ਸਕੱਤਰ ਨਰਿੰਦਰ ਬਰਨਾਲ, ਮਰਕਸ ਧਰਮਿੰਦਰ , ਕਵਿਤਰੀ ਰਵਿੰਦਰ ਕੌਰ ਰੰਧਾਵਾ, ਹਰਚਰਨ ਸਿੰਘ ਸਰਪੰਚ, ਬਿੱਟੂ ਲੈਦਰ ਇੰਪੋਰੀਅਮ ਸਾਹਬਾਦ, ਨਿਰਮਲ ਸਿੰਘ ਆਦੋਵਾਲੀ, ਮਨਦੀਪ ਸਿੰਘ ਸਰਪੰਚ ਰੰਗੜ ਨੰਗਲ, ਮਨਜੀਤ ਸਿੰਘ ਸਰਪੰਚ ਨਾਨਕ ਨੰਗਲ, ਮਨਪ੍ਰੀਤ ਸਿੰਘ ਸਾਹਬਾਦ,ਵਿਸਵ ਪ੍ਰਸਿਧ ਸਤਿੰਦਰ ਕੌਰ ਕਾਹਲੋ ਸਟੇਟ ਐਵਾਰਡੀ, ਆਦਿ ਹਾਜਰ ਸਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply