ਪ੍ਰੀਖਿਆ ਦੇ ਦਿਨਾਂ ਵਿੱਚ ਅਕਸਰ ਇਹ ਡਰ ਲੱਗਾ ਹੁੰਦਾ ਹੈ, ਕਿ ਪੇਪਰ ਹੱਲ ਕਰਦੇ ਸਮੇਂ ਯਾਦ ਕੀਤੇ ਸਵਾਲਾਂ ਦੇ ਜਵਾਬ ਭੁੱਲ ਨਾ ਜਾਵੇ।ਇਹ ਪ੍ਰੇਸ਼ਾਨੀ ਕੇਵਲ ਭਾਰਤ ਦੀ ਨਹੀਂ, ਬਲਕਿ ਪੂਰੇ ਸੰਸਾਰ ਦੇ ਵਿਦਿਆਰਥੀਆਂ ਦੀ ਹੈ।ਇਸ ਨੂੰ ਧਿਆਨ ਵਿੱਚ ਰੱਖ ਕੇ ਵਿਗਿਆਨਕਾਂ ਨੇ ਇਸ ਦਾ ਹੱਲ ਲੱਭ ਲਿਆ ਹੈ।ਖੋਜ ਵਿੱਚ ਇਹ ਪਤਾ ਲੱਗਾ ਹੈ ਕਿ ਜੇਕਰ ਕਿਸੀ ਚੀਜ਼ ਨੂੰ ਬੋਲ ਕੇ ਸੁਣਿਆ ਜਾਵੇ ਤਾਂ ਉਹ ਜ਼ਿਆਦਾ ਸਮੇਂ ਤੱਕ ਯਾਦ ਰਹਿੰਦੀ ਹੈ।ਕਨੇਡਾ ਸਥਿਤ ਯੂਨੀਵਰਸਿਟੀ ਦੇ ਵਿਗਿਆਨਕਾਰਾਂ ਦਾ ਕਹਿਣਾ ਹੈ, ਕਿ ਇਸ ਤਰਾਂ ਯਾਦ ਕਰਨ ਨਾਲ ਸਵਾਲਾਂ ਦੇ ਜਵਾਬ ਪ੍ਰੀਖਿਆ ਦੇ ਸਮੇਂ ਤ ਕ ਨਹੀਂ, ਬਲਕਿ ਕਾਫੀ ਲੰਬੇ ਸਮੇਂ ਤੱਕ ਯਾਦ ਰਹਿੰਦੇ ਹਨ।
ਵਿਗਿਆਨਕਾਰਾਂ ਦਾ ਕਹਿਣਾ ਹੈ, ਕਿ ਜਦੋਂ ਅਸੀਂ ਬੋਲ-ਬੋਲ ਕੇ ਪੜ੍ਹਦੇ ਹਾਂ, ਤਾਂ ਸਾਡੀ ਦੋ ਗਿਆਨ-ਇੰਦਰੀਆਂ (ਜੀਭ ਅਤੇ ਕੰਨ) ਵਿਅੱਸਤ ਰਹਿੰਦੀਆਂ ਹਨ।ਇਸ ਤਰਾਂ ਜਦੋਂ ਅਸੀਂ ਆਪਣੀ ਹੀ ਗੱਲ ਨੂੰ ਸੁਣਦੇ ਹਾਂ ਤਾਂ ਇਸ ਦਾ ਸਿੱਧਾ ਅਸਰ ਸਾਡੀ ਯਾਦ ਸ਼ਕਤੀ `ਤੇ ਪੈਂਦਾ ਹੈ।ਜਦੋਂ ਅਸੀਂ ਕਿਸੇ ਅੱਖਰ ਨੂੰ ਬੋਲਣ ਸਮੇਂ ਉਸ `ਤੇ ਜੋਰ ਦਿੰਦੇ ਹਾਂ ਤਾਂ ਉਹ ਅੱਖਰ ਸਾਨੂੰ ਹਮੇਸ਼ਾਂ ਲਈ ਯਾਦ ਹੋ ਜਾਂਦਾ ਹੈ।
ਵਿਗਿਆਨੀਆਂ ਨੇ ਇਸ ਖੋਜ ਦਾ ਪਤਾ ਲਗਾਉਣ ਲਈ ਚਾਰ ਵਿਧੀਆਂ ਦੀ ਵਰਤੋਂ ਕੀਤੀ।ਇਸ ਵਿੱਚ ਚੱਪ – ਚਾਪ ਪੜ੍ਹਨਾ, ਕਿਸੇ ਦੂਸਰੇ ਵਲੋਂ ਬੋਲੇ ਜਾਣ `ਤੇ ਉਸ ਨੂੰ ਸੁਣਨਾ, ਕਿਸੇ ਰਿਕਾਰਡ ਸਮੱਗਰੀ ਨੂੰ ਸੁਣਨਾ ਅਤੇ ਆਪ ਬੋਲ-ਬੋਲ ਕੇ ਕਿਸੇ ਚੀਜ਼ ਨੂੰ ਪੜ੍ਹਨਾ ਸ਼ਾਮਿਲ ਹੈ।ਇਸ ਨਾਲ ਨਤੀਜਾ ਇਹ ਨਿਕਲਿਆ ਕਿ 95% ਬੱਚੇ ਜਿਹੜੇ ਖੁੱਦ ਬੋਲ ਕੇ ਪੜ੍ਹਦੇ ਸਨ।ਉਹਨਾਂ ਨੂੰ ਸਵਾਲਾਂ ਦੇ ਜਵਾਬ ਕਾਫੀ ਲੰਬੇ ਸਮੇਂ ਤੱਕ ਯਾਦ ਰਹੇ।
ਪ੍ਰਿੰਸੀਪਲ ਵਿਜੇ ਗਰਗ
ਮਲੋਟ।
ਮੋਬਾਇਲ- 9465682110