Friday, March 27, 2026

ਕਿਰਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਨੇ ਕਈ ਸਕੀਮਾਂ – ਔਲਖ

ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਕਿਰਤੀਆਂ ਦੀ  ਭਲਾਈ ਲਈ ਵੱਚਨਬੱਧ ਹੈ ਅਤੇ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਰਕਾਰ ਵਲੋ ਵੱਖ ਵੱਖ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤੋਖ ਸਿੰਘ ਅੋਲਖ ਲੇਬਰ ਕਮ ਕੰਨਸੀਲੇਸ਼ਨ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਐਕਸਗ੍ਰੇਸ਼ੀਆ ਸਕੀਮ ਅਧੀਨ ਕਿਰਤੀ ਦੀ ਦੁਰਘਟਨਾ ਵਿਚ ਮੌਤ/ਪੂੂਰਨ ਅਪੰਗਤਾ ਤੇ  4 ਲੱਖ ਰੁਪਏ, ਆਂਸ਼ਕ ਅਪੰਗਤਾ ਦੇ ਕੇਸਾਂ ਵਿਚ ਹਰੇਕ ਇਕ ਫੀਸਦ ਅਪੰਗਤਾ ਲਈ 4 ਹਜਾਰ ਰੁਪਏ ਅਤੇ ਕੁਦਰਤੀ ਮੌਤ ਹੋਣ ਤੇ 3 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਉਨਾਂ੍ਹ ਦੱਸਿਆ ਕਿ ਕਿਰਤੀਆਂ ਦੇ ਬੱਚਿਆਂ ਲਈ ਪਹਿਲੀ ਕਲਾਸ ਤੋ ਡਿਗਰੀ ਕਲਾਸਾਂ ਅਤੇ ਉਚੇਰੀ ਸਿੱਖਿਆ ਲਈ 3 ਹਜ਼ਾਰ ਰੁਪਏ ਤੋ ਲੈ ਕੇ 70 ਹਜਾਰ ਰੁਪਏ ਸਲਾਨਾ ਵਜੀਫਾ ਸਮੇਤ ਹੋਸਟਲ ਖਰਚ ਵੀ ਦਿੱਤਾ ਜਾਂਦਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਭਗਤ ਪੂੂਰਨ ਸਿੰਘ ਸਿਹਤ ਬੀਮਾ ਯੋਜਨਾ ਸਕੀਮ ਅਧੀਨ ਕਿਰਤੀ ਅਤੇ ਉਸ ਦੇ ਪਰਿਵਾਰ ਦੇ ਮੈਬਰਾਂ ਲਈ 50 ਹਜ਼ਾਰ ਰੁਪਏ ਦਾ ਮੁਫਤ ਇੰਨਡੋਰ ਇਲਾਜ, ਕਿਰਤੀ ਅਤੇ ਉਨਾਂ੍ਹ ਦੇ ਪਰਿਵਾਰਕ ਮੈਬਰਾਂ ਲਈ ਜਨਰਲ ਸਰਜਰੀ ਵਾਸਤੇ ਵੱਧ ਤੋ ਵੱਧ 50 ਹਜਾਰ ਰੁਪਏ, ਕਿਰਤੀਆਂ ਦੇ ਮਾਨਸਿਕ ਰੋਗਾਂ ਜਾਂ ਅਪੰਗਤਾ ਗ੍ਰਸਤ ਬੱਚਿਆਂ ਨੂੰ 20 ਹਜ਼ਾਰ ਰੁਪਏ ਸਲਾਨਾ, ਇਸਤਰੀ ਕਿਰਤੀ ਨੂੰ ਬੱਚੇ ਦੇ ਜਨਮ ਸਮੇ 21 ਹਜ਼ਾਰ ਰੁਪਏ ਅਤੇ ਪੁਰਸ਼ ਕਿਰਤੀ ਨੂੰ 5 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।ਔਲਖ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲ ਕਿਰਤੀਆਂ ਨੂੰ ਔਜਾਰ ਖਰੀਦਣ ਲਈ 5 ਹਜ਼ਾਰ ਰੁਪਏ,ਬਾਲੜੀ ਤੋਹਫਾ ਸਕੀਮ ਅਧੀਨ ਕਿਰਤੀ ਦੀ ਲੜਕੀ ਦੇ ਜਨਮ ਸ਼ਮੇ 51 ਹਜ਼ਾਰ ਰੁਪਏ, ਕਿਰਤੀਆਂ ਦੀ ਲੜਕੀ ਦੇ ਵਿਆਹ ਸਮੇ 31 ਹਜ਼ਾਰ ਰੁਪਏ (ਦੋ ਲੜਕੀਆ ਤੱਕ) ਦਾ ਸ਼ਗਨ ਅਤੇ ਹਰੇਕ ਦੋ ਸਾਲ ਬਾਅਦ ਸੈਰ ਸਪਾਟੇ ਲਈ 2 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply