Friday, March 27, 2026

ਡਾ. ਦਰਿਆ ਦੀ ਕਾਵਿ ਕਿਤਾਬ ‘ਜੰਗਲ ਦੇ ਨਾਲ-ਨਾਲ` `ਤੇ ਹੋਈ ਚਰਚਾ

“ਡਾ. ਦਰਿਆ ਛੋਟੀ ਕਵਿਤਾ ਦਾ ਵੱਡਾ ਸ਼ਾਇਰ” – ਡਾ. ਕੈਰੋਂ
ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਵੱਖ-ਵੱਖ ਸਾਹਿਤਕ ਸਭਾਵਾਂ ਦੇ PPN0412201716ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਹੜੇ `ਚ ਪੰਜਾਬੀ ਵਿਦਵਾਨ ਡਾ. ਦਰਿਆ ਦੀ ਨਵ-ਪ੍ਰਕਾਸਿ਼ਤ ਕਾਵਿ ਪੁਸਤਕ ‘ਜੰਗਲ ਦੇ ਨਾਲ-ਨਾਲ` ਤੇ ਵਿਚਾਰ ਚਰਚਾ ਕੀਤੀ ਗਈ।
ਸ਼ਾਇਰ ਦੇਵ ਦਰਦ ਨੇ ਮੰਚ ਸੰਚਾਲਨ ਕਰਦਿਆਂ ਸਮਾਗਮ ਨੂੰ ਲੜੀਬੱਧ ਕੀਤਾ ਅਤੇ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੁਸਤਕ ਬਾਰੇ ਜਾਣ-ਪਹਿਚਾਣ ਕਰਵਾਈ। ਪ੍ਰਮੁੱਖ ਗਜ਼ਲਗੋ ਐਸ.ਨਸੀਮ ਵੱਲੋਂ ਖੂਬਸੂਰਤ ਗਜ਼ਲ ‘ਤੇਰੇ ਦਰਾਂ-ਦਰਵਾਜਿਆਂ ਦੀ ਖੈਰ ਹੋਵੇ` ਨਾਲ ਸ਼ੁਰੂ ਹੋਏ ਇਸ ਸਮਾਗਮ `ਚ ਬੋਲਦਿਆਂ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ‘ਜੰਗਲ ਦੇ ਨਾਲ-ਨਾਲ` ਦੀ ਸਮੁੱਚੀ ਸ਼ਾਇਰੀ ਆਧੁਨਿਕ ਮਨੁੱਖ ਦੇ ਦਵੰਧ ਦੀ ਪੇਸ਼ਕਾਰੀ ਕਰਦੀ ਹੈ।ਡਾ. ਆਤਮ ਰੰਧਾਵਾ ਨੇ ਕਿਹਾ ਕਿ ਡਾ. ਦਰਿਆ ਨਜ਼ਮਾਂ ਜਰੀਏ ਸਮਕਾਲੀ ਸੰਕਟ ਦੇ ਸੱਚ ਨੂੰ ਬਿਆਨਦੇ ਹਨ। ਡਾ. ਨਰੇਸ਼ ਅਤੇ ਦਿਲਜੀਤ ਸਿੰਘ ਬੇਦੀ ਨੇ ਸਾਂਝੇ ਤੌਰ ਤੇ ਕਿਹਾ ਕਿ ਹਾਂ ਪੱਖੀ ਸੁਰ ਵਾਲੀ ਸ਼ਾਇਰੀ ਇਸ ਪੁਸਤਕ ਦਾ ਹਾਸਲ ਹੈ। ਡਾ. ਪ੍ਰਵੀਨ ਨੇ ਕਿਹਾ ਕਿ ਡਾ. ਦਰਿਆ ਧੀਮੀ ਸੁਰ `ਚ ਵੱਡੀਆਂ ਗੱਲਾਂ ਕਰਨ ਦੇ ਸਮਰੱਥ ਹੈ। ਸ਼ਾਇਰ ਮਲਵਿੰਦਰ ਅਤੇ ਨਿਰਮਲ ਅਰਪਨ ਨੇ ਕਿਹਾ ਕਿ ਸਮੁੱਚੀਆਂ ਰਚਨਾਵਾਂ ਸਰਲ ਸ਼ਬਦਾਂ `ਚ ਗਹਿਰੇ ਅਰਥ ਸਿਰਜਦੀਆਂ ਹਨ। ਡਾ. ਸੁਖਦੇਵ ਸਿੰਘ ਅਤੇ ਡਾ. ਗੁਰਪ੍ਰੀਤ ਸਿੱਧੂ ਨੇ ਦੱਸਿਆ ਕਿ ਪੁਸਤਕ ਅਜੋਕੀ ਪੀੜ੍ਹੀ ਦੇ ਯਥਾਰਥ ਨੂੰ ਪੇਸ਼ ਕਰਦੀ ਹੈ। ਡਾ. ਜੋਗਿੰਦਰ ਸਿੰਘ ਕੈਰੋਂ ਅਤੇ ਅਜ਼ਾਇਬ ਸਿੰਘ ਹੁੰਦਲ ਨੇ ਪ੍ਰਧਾਨਗੀ ਭਾਸ਼ਨ `ਚ ਡਾ. ਦਰਿਆ ਨੂੰ ਛੋਟੀ ਕਵਿਤਾ ਦਾ ਵੱਡਾ ਸ਼ਾਇਰ ਦੱਸਿਆ। ਇਸ ਸਮੇਂ ਸ਼ੈਲਿੰਦਰਜੀਤ ਰਾਜਨ, ਧਰਵਿੰਦਰ ਔਲਖ, ਗੁਰਬਾਜ ਤੋਲਾ ਨੰਗਲ, ਯਾਕੂਬ ਅਤੇ ਮੈਡਮ ਟੀਨਾ ਸ਼ਰਮਾ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਪ੍ਰੋ: ਮੋਹਨ ਸਿੰਘ, ਜਸਬੀਰ ਕੌਰ, ਜੋਗਿੰਦਰ ਸਿੰਘ ਜੋਗੀ, ਪ੍ਰਿੰ: ਸੇਵਾ ਸਿੰਘ ਕੌੜਾ, ਮਨਮੋਹਨ ਢਿੱਲੋਂ, ਗੁਰਪ੍ਰੀਤ ਰੰਗੀਲਪੁਰ, ਹਰਭਜਨ ਬਰਾੜ, ਡਾ. ਕਸ਼ਮੀਰ ਸਿੰਘ, ਹਰਜੀਤ ਸੰਧੂ, ਲਖਵਿੰਦਰ ਸਿੰਘ ਗਿੱਲ, ਅਜੀਤ ਸਿੰਘ ਨਬੀਪੁਰ, ਜਗਤਾਰ ਗਿੱਲ, ਹਰਭਜਨ ਖੇਮਕਰਨੀ, ਸੁਖਰਾਜ ਭੁੱਲਰ, ਗੁਰਪ੍ਰੀਤ ਧੰਜਲ, ਜਤਿੰਦਰ ਭਨੋਟ, ਅੰਕਿਤਾ ਸਹਿਦੇਵ, ਪ੍ਰਤੀਕ ਸਹਿਦੇਵ, ਜਗਤਾਰ ਸਿੰਘ ਖੋਦੇਬੇਟ ਆਦਿ ਤੋਂ ਇਲਾਵਾ ਵੱਡੀ ਗਿਣਤੀ `ਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply