ਅੰਮਿ੍ਤਸਰ, 8 ਦਸੰਬਰ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ‘ਪੰਜ ਰੋਜ਼ਾ ਰੰਗ ਉਤਸਵ ਦੌਰਾਨ ਨਾਹਰ ਸਿੰਘ ਔਜਲਾ ਦਾ ਲਿਖਿਆ ਅਤੇ ਮਾ: ਤਰਲੋਚਨ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਸੁਪਰਵੀਜਾ’ ਦਾ ਮੰਚਣ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ।ਇਹ ਨਾਟਕ ਕੈਨੇਡਾ ਵਸਦੇ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਹੈ। ਸੁਪਰਵੀਜ਼ਾ ਨਾਟਕ ਕੈਨੇਡਾ ਵਿੱਚ ਵਸਦੇ ਲੜਕੇ ਅਤੇ ਲੜਕੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਸਬੰਧਤ ਮੁਸ਼ਕਲਾਂ ਨੂੰ ਵੀ ਪੇਸ਼ ਕਰਦਾ ਹੈ।ਕੈਨੇਡੀਅਨ ਸਰਕਾਰ ਵੱਲੋਂ ਮਾਤਾ ਪਿਤਾ ਨੂੰ ਪੱੱਕੇ ਤੌਰ ਤੇ ਉਥੇ ਲਿਜਾਉਣ ਦੀ ਥਾਂਹ ਕਾਨੂੰਨ ਵਿੱਚ ਤਬਦੀਲੀ ਕਰਕੇ ਇਕ ਸੁਪਰਵੀਜ਼ਾ ਰਾਹੀਂ ਮਾਪਿਆਂ ਨੂੰ ਕੈਨੇਡਾ ਬੁਲਾਉਣ ਦਾ ਨਵਾਂ ਤਰੀਕਾ ਵਰਤੋਂ ਵਿੱਚ ਲਿਆਂਦਾ ਗਿਆ ਹੈ। ਸੁਪਰਵੀਜੇ ਦੇ ਗਏ ਮਾਪੇ ਨਾਂਹ ਹੀ ਉਥੇ ਕੋਈ ਕੰਮ ਕਰ ਸਕਦੇ ਹਨ ਤੇ ਨਾਂ ਹੀ ਕਿਸੇ ਕਿਸਮ ਦੀ ਸਰਕਾਰੀ ਮਦਦ ਮਿਲ ਸਕਦੀ ਹੈ। ਜਿਸ ਕਰਕੇ ਮਾਪਿਆਂ ਨੂੰ ਕੈਨੇਡਾ ਵਿੱਚ 2 ਸਾਲ ਬਾਅਦ ਵਾਪਸ ਮੁਲਕ ਆਉਣਾ ਪੈਂਦਾ ਹੈ ਤੇ ਉਹ ਕਦੇ ਵੀ ਪੱਕੇ ਤੌਰ ਤੇ ਨਹੀਂ ਰਹਿ ਸਕਦੇ। ਇਸ ਵੀਜ਼ਾ ਦੇ ਨਾਲ ਬੱਚਿਆਂ ਤੇ ਖਰਚੇ ਦਾ ਬੋਝ ਕਾਫ਼ੀ ਪੈ ਜਾਂਦਾ ਹੈ। ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਸੁਪਰਵੀਜੇ ਦੇ ਮੰਗਵਾਉਣ ਲਈ ਆਪਣੀ ਇਨਕਮ ਦਾ ਬਿਓਰਾ ਦੇਣਾ ਪੈਂਦਾ ਹੈ, ਜੇਕਰ ਉਨ੍ਹਾਂ ਦੀ ਇਨਕਮ ਘੱਟ ਹੈ ਤਾਂ ਉਹਨਾਂ ਨੂੰ ਕਈ ਵਾਰ ਦੋ-ਦੋ ਜਗ੍ਹਾਂ ਦੇ ਕੰਮ ਕਰਨਾ ਪੈਂਦਾ ਹੈ। ਜਿਸ ਕਾਰਨ ਨੂੰ ਕਾਫ਼ੀ ਮਾਨਸਿਕ ਰੂਪ ਨਾਲ ਉਲਝਨਾ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।ਜਿਸ ਨਾਲ ਪਰਿਵਾਰਕ ਮੈਂਬਰਾਂ ’ਚ ਇਕ ਤਨਾਅ ਵਾਲੀ ਸਥਿਤੀ ਪੈਦਾ ਹੋ ਜਾਂਦਾ ਹੈ।
ਇਸ ਨਾਟਕ ਦੇ ਪਾਤਰ ਅਵਤਾਰ ਕੌਰ ਔਜਲਾ (ਕੈਨੇਡਾ ਤੋਂ), ਹਰਜਸਪ੍ਰੀਤ ਕੌਰ ਗਿੱਲ (ਕੈਨੇਡਾ ਤੋਂ), ਪਰਵੇਸ਼ ਸੇਠੀ, ਰਾਜਵਿੰਦਰ ਸਮਰਾਲਾ, ਕਮਲਜੀਤ ਕੌਰ, ਗੁਰਸਹਿਜ ਕੌਰ ਸਿੱਧੂ, ਤਰਨਬੀਰ ਆਦਿ ਕਲਾਕਾਰਾਂ ਵੱਲੋਂ ਅਦਾਕਾਰੀ ਕੀਤੀ। ਇਸ ਨਾਟਕ ਵਿੱਚ ਰੋਸ਼ਨੀ ਅਬਦੁਲ ਖ਼ਾਨ ਅਤੇ ਨਾਟਕ ਦਾ ਸੰਗੀਤ ਵਿਨੈ ਕਮਲ ਤੇ ਅਵਾਜ਼ ਲਾਡੀ ਧਾਲੀਵਾਲ ਤੇ ਸੰਨੀ ਸਵਰਾਜ ਨੇ ਦਿੱਤੀ। ਇਸ ਮੌਕੇ ਤੇ ਵਿਰਸਾ ਵਿਹਾਰ ਦੇ ਪ੍ਰਧਾਨ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ, ਪਰਮਜੀਤ ਸਿੰਘ, ਰੇਨੂੰ ਸਿੰਘ, ਭੁਪਿੰਦਰ ਸਿੰਘ ਸੰਧੂ, ਡਾ. ਸ਼ਿਆਮ ਸੁੰਦਰ ਦੀਪਤੀ, ਮਲਵਿੰਦਰ, ਗੁਰਤੇਜ ਮਾਨ, ਨਰਿੰਦਰ ਸਾਂਘੀ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media