Friday, May 1, 2026

ਚੌਥੇ ਦਿਨ ਦੀਆਂ 63 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਹੈਂਡਬਾਲ ਅੰਤਰ-19 ਲੜਕੀਆਂ ਦੇ ਸੈਮੀ ਫਾਈਨਲ ਮੈਚ ਹੋਏ

ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਚੌਥੇ ਦਿਨ ਜਿਲ੍ਹਾ ਸਿੱਖਿਆ ਅਫਸ਼ਰ(ਸੈ.ਸਿ) ਬਠਿੰਡਾ ਦੀ ਯੋਗ ਅਗਵਾਈ PPN0812201724ਵਿੱਚ 63 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਹੈਂਡਬਾਲ ਅੰਤਰ-19 ਲੜਕੀਆਂ ਸੇਂਟ ਜੇਵੀਅਰ ਸਕੂਲ਼ ਬਠਿੰਡਾ ਵਿਖੇ ਧੁਮ ਧੱੜਕੇ ਨਾਲ ਜਾਰੀ ਰਹੀਆਂ। ਅੱਜ ਚੌਥੇ ਦਿਨ ਬੱਚਿਆ ਨੂੰ ਅਸ਼ੀਰਵਾਦ ਦੇਣ ਲਈ ਸਟੇਟ ਆਰਗਾਨਈਜਰ (ਸਪੋਰਟਸ) ਰਪਿੰਦਰ ਸਿੰਘ ਰਵੀ ਮੁੱਖ ਮਹਿਮਾਨ ਵਜੋ ਪਹੁੰਚੇ। ਉਹਨਾਂ ਬੱਚਿਆ ਨੂੰ ਚੰਗੇ ਖਿਡਾਰੀ ਵਜੋਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਖੇਡਾਂ ਦਾ ਜਿੰਦਗੀ ਵਿੱਚ ਮਹੱਤਵ ਬਾਰੇ ਦੱਸਿਆ ।ਉਹਨਾਂ ਸਟੇਟ ਖੇਡਾਂ ਦੇ ਵਧੀਆ ਪ੍ਰਬੰਧਾਂ ਲਈ ਜਿਲ੍ਹਾ ਸਿੱਖਿਆ ਅਫਸ਼ਰ (ਸੈ.ਸਿ) ਬਠਿੰਡਾ ਸ੍ਰੀਮਤੀ ਮਨਿੰਦਰ ਕੌਰ ਅਤੇ ਸਹਾਇਕ ਸਿੱਖਿਆ ਅਫਸਰ ਖੇਡਾਂ ਗੁਰਪ੍ਰੀਤ ਸਿੰਘ ਦੀ ਸਲਾਘਾ ਕੀਤੀ।ਇਸ ਮੌਕੇ ਉਪ ਜਿਲ੍ਹਾ ਅਫਸ਼ਰ(ਸੈ.ਸਿ) ਸ੍ਰੀਮਤੀ ਭੁਪਿੰਦਰ ਕੌਰ ਵਿਸ਼ੇਸ ਤੌਰ ਤੇ ਪਹੁੰਚੇ।ਆਏ ਹੋਏ ਮਹਿਮਾਨਾ ਨੂੰ ਸਹਾਇਕ ਸਿੱਖਿਆ ਅਫਸ਼ਰ ਖੇਡਾਂ ਨੇ `ਜੀ ਆਇਆ` ਕਿਹਾ ।ਇਸ ਮੋਕੇ ਅਜੀਤਪਾਲ ਸਿੰਘ ਲੁਧਿਆਣਾ ,ਪਿੰ੍ਰਸ਼ੀਪਲ ਫਾਦਰ ਯੂਲਾਲਿਓ ਫਰਨਾਡਿਸ਼ ਜੇਂਟ ਜੇਵੀਅਰ ਸਕੂਲ ਹਾਜਰ ਸਨ,ੀ ਜਲ੍ਹਾ ਵੌਕੈਸ਼ਨਲ ਕੌ-ਆਰਡੀਨੇਟਰ ਬਲਰਾਜ ਸਿੰਘ, ਪਿ੍ਰੰਸੀਪਲ ਪਵਨ ਕੁਮਾਰ, ਪਿ੍ਰਸੀਪਲ ਪ੍ਰੇਮ ਕੁਮਾਰ, ਮੁੱਖ ਅਧਿਆਪਕ ਹਰਚਰਨ ਸਿੰਘ, ਪਿ੍ਰੰਸੀਪਲ ਰਮਨਦੀਪ ਸਿੰਘ ਗਿੱਲ, ਗੁਰਦੀਪ ਸਿੰਘ ਪੀਟੀਆਈ, ਜਗਦੀਸ਼ ਕੁਮਾਰ ਲੈਕ ਤੁੰਗਵਾਲੀ, ਪਰਮਜੀਤ ਸਿੰਘ ਲੈਕ ਫਿਜੀ ਸੇਂਟ ਜੇਵੀਅਰ, ਪਰਮਜੀਤ ਕੌਰ (ਸੰਗਰੂਰ) ਅਬਜਰਵਰ, ਦਵਿੰਦਰਪਾਲ ਸਿੰਘ ਜੇਵੀਅਰ, ਹਰਭਗਵਾਨ ਦਾਸ ਪੀਟੀਆਈ ਵਿਰਕ ਹਾਜਰ ਸਨ।ਅੱਜ ਚੋਥੇ  ਦਿਨ ਪਹਿਲੇ ਸੈਮੀ ਫਾਈਨਲ ਮੈਚ ਵਿੱਚ ਬਠਿੰਡਾ ਨੇ ਮੋਗਾ ਨੂੰ 15-11 ਦੇ ਫਰਕ ਨਾਲ ਹਰਾਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜੇ ਸੈਮੀ ਫਾਈਨਲ ਮੈਚ ਵਿੱਚ ਸ੍ਰੀ ਅਮਿ੍ਰੰਤਸਰ ਫਾਈਨਲ ਵਿੱਚ ਪ੍ਰਵੇਸ ਕੀਤਾ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸੁਖਜਿੰਦਰਪਾਲ ਸਿੰਘ ਲੈਕ ਫਿਜੀ ਅੇਜੂ, ਕਰਮਜੀਤ ਸਿੰਘ ਘੁੱਦਾ, ਨਾਜਰ ਸਿੰਘ ਲੈਕ ਮਹਿਤਾ, ਹਰਪ੍ਰੀਤ ਸਿੰਘ ਡੀਪੀਈ, ਪਵਿੱਤਰ ਸਿੰਘ ਡੀਪੀਈ, ਇਕਬਾਲ ਸਿੰਘ ਡੀਪੀਈ,ਬਲਤੇਜ ਸਿੰਘ ਪੀਟੀਆਈ,ਸਤਿੰਦਰਪਾਲ ਕੌਰ ਪੀਟੀਆਈ,ਕਿਰਨਜੀਤ ਕੌਰ ਪੀਟੀਆਈ, ਹਰਪਾਲ ਸਿੰਘ ਡੀਪੀਈ, ਕੁਲਵੀਰ ਸਿੰਘ ਪੀਟੀਆਈ ਅਤੇ ਬਲਜੀਤ ਸਿੰਘ ਪੀਟੀਆਈ ਬੀੜ ਬਹਿਮਣ ਆਦਿ ਦਾ ਵਿਸ਼ੇਸ ਯੋਗਦਾਨ ਰਿਹਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply