ਬਠਿੰਡਾ, 9 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਡਿਪਟੀ ਕਮਿਸਨਰ ਬਠਿੰਡਾ ਦੀਪਰਵਾ ਲਾਕਰਾ ਨੇ ਜ਼ਿਲ੍ਹੇ ਦੇ ਮਾਲ ਅਫ਼ਸਰਾਂ
ਦੀ ਮਹੀਨਾਵਾਰ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਹਿਸੀਲ ਅਤੇ ਸਬ ਤਹਿਸੀਲ ਪੱਧਰ ’ਤੇ ਡਿਜ਼ੀਟਲ ਪੈਂਮੈਂਟਾ ਸਬੰਧੀ ਜਾਗਰੂਕਤਾ ਪੈਦਾ ਕਰਨ ਤਾਂ ਜੋ ਵੱਧ ਤੋ ਵੱਧ ਲੋਕ ਇਸ ਦਾ ਲਾਭ ਲੈ ਸਕਣ। ਉਨ੍ਹਾਂ ਨੇ ਮੀਟਿੰਗ ’ਚ ਮੌਜੂਦ ਬੈਂਕ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆ ਕਿਹਾ ਕਿ ਡਿਜ਼ੀਟਲ ਪੈਮੈਂਟਾਂ ਬਾਰੇ ਜਾਣਕਾਰੀ ਪਿੰਡ ਪੱਧਰ ’ਤੇ ਪਹੰੁਚਾਉਣ ਲਈ ਹਰ ਇਕ ਪਿੰਡ ’ਚ ਕੈਂਪ ਲਗਾਇਆ ਜਾਵੇ। ਇਨ੍ਹਾਂ ਕੈਂਪਾਂ ’ਚ ਪਿੰਡਾਂ ਦੇ ਨੌਜਵਾਨ, ਜਿਹੜੇ ਕਿ ਮੋਬਾਇਲ ਤਕਨੀਕ ਬਾਰੇ ਗਿਆਨ ਰੱਖਦੇ ਹੋਣ, ਨੂੰ ਇਸ ਸੰਬਧੀ ਸਿਖਲਾਈ ਦਿੱਤੀ ਜਾਵੇ ਤਾਂ ਜੋ ਪਿੰਡ ਵਾਲਿਆਂ ਨੂੰ ਲੋੜ ਪੈਣ ’ਤੇ ਮਦਦ ਪਿੰਡ ਵਿਖੇ ਹੀ ਦਿੱਤੀ ਜਾ ਸਕੇ।ਉਨ੍ਹਾਂ ਕਿਹਾ ਕਿ ਹਰ ਇਕ ਬੈਂਕ ਖਾਤਾ ਧਾਰਕ ਲਈ ਆਪਣਾ ਆਧਾਰ ਨੰਬਰ ਅਤੇ ਮੋਬਾਇਲ ਨੰਬਰ ਆਪਣੇ ਬੈਂਕ ਖਾਤੇ ਨਾਲ ਜੋੜਨਾ ਜ਼ਰੂਰੀ ਹੈ। ੇਕਰ ਕੋਈ ਵੀ ਵਿਅਕਤੀ 31 ਦਸੰਬਰ 2017 ਤੱਕ ਇਹ ਲਿੰਕ ਨਹੀ ਕਰਵਾਉਂਦਾ ਤਾਂ ਉਸ ਦਾ ਖਾਤਾ ਫਰੀਜ ਕਰ ਦਿੱਤਾ ਜਾਵੇਗਾ ਅਤੇ ਉਹ ਆਪਣੇ ਖਾਤੇ ਰਾਹੀਂ ਕਿਸੇ ਵੀ ਪ੍ਰਕਾਰ ਦਾ ਲੈਣ ਦੇਣ ਨਹੀਂ ਕਰ ਸਕੇਗਾ। ਉਨ੍ਹਾਂ ਮਾਲ ਅਧਿਕਾਰੀਆਂ ਨੂੰ ਦਿਸ਼ਾਂ ਨਿਰਦੇਸ਼ ਦਿੱਤੇ ਕਿ ਜਿਹੜੀ ਤਹਿਸੀਲਾਂ ਦੀਆਂ ਫਰਦਾਂ ਹੁਣ ਤੱਕ ਆਨ ਲਾਈਨ ਨਹੀਂ ਹੋਈਆਂ ਉਹ ਆਪਣਾ ਕੰਮ ਜਲਦ ਤੋਂ ਜਲਦ ਨੇਪਰੇ ਚਾੜ੍ਹਣ।ਇਸ ਮੌਕੇ ਬੋਲਦਿਆਂ ਡੀ.ਐਸ.ਐਮ ਬਠਿੰਡਾ ਲਵਨੀਤ ਕੁਮਾਰ ਨੇ ਆਏ ਹੋਏ ਮਾਲ ਅਫ਼ਸਰਾਂ ਨੂੰ ਭਾਰਤ ਸਰਕਾਰ ਦੇ ਭੀਮ ਮੋਬਾਇਲ ਐਪਲੀਕੇਸ਼ਨ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਇਹ ਬਹੁਤ ਸਰਲ ਅਤੇ ਭਰੋਸੇਯੋਗ ਐਪਲੀਕੇਸ਼ਨ ਹੈ ਜਿਸ ਰਾਹੀਂ ਸਾਰੀਆਂ ਡਿਜ਼ੀਟਲ ਪੈਮੈਂਟਾਂ ਆਸਾਨੀ ਨਾਲ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ ਸ਼ੇਨਾ ਅਗਰਵਾਲ, ਉਪ ਮੰਡਲ ਮੈਜਿਸਟ੍ਰੇਟ ਸ੍ਰੀਮਤੀ ਸਾਕਸ਼ੀ ਸਾਹਨੀ ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਸੁਭਾਸ਼ ਖੱਟਕ, ਸਹਾਇਕ ਕਮਿਸ਼ਨਰ ਟੂ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media