ਬਠਿੰਡਾ, 9 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਵਿਚ ਇਕ ਕੈਂਪ ਕੋਰਟ ਦਾ ਆਯੋਜਨ ਮੌਕੇ ਦੋ ਕੈਦੀਆਂ ਨੂੰ ਉਨ੍ਹਾਂ ਦੇ ਚਾਲ ਚੱਲਣ ਵੇਖ ਕੇ ਰਿਹਾਅ ਕੀਤਾ ਗਿਆ। ਕੁੱਝ ਕੈਦੀਆਂ ਨੇ ਸ਼ਿਕਾਇਤ ਕੀਤੀ ਕਿ ਉਹਨ੍ਹਾਂ ਦੇ ਚਲਾਨ ਪੇਸ਼ ਨਹੀਂ ਹੋ ਰਹੇ ਹਨ ਅਤੇ ਕੁੱਝ ਕੈਦੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਿਚ ਦੋ ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ।ਇਸ ਮੌਕੇ ਮਨਜੀਤ ਸਿੰਘ, ਡਿਪਟੀ ਜੇਲ੍ਹ ਸੁਪਰਡੈਂਟ ਹਾਜ਼ਿਰ ਸਨ।ਇਸ ਤੋਂ ਇਲਾਵਾ ਸਕੱਤਰ ਸਾਹਿਬ ਨੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਸੈਮੀਨਾਰ ਲਗਾਇਆ।ਉਨ੍ਹਾਂ ਨੇ ਕੈਂਦੀਆਂ/ਹਵਾਲਾਤੀਆਂ ਨੂੰ ਨਾਲਸਾ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਕ ਦੱਸਿਆ ਕਿ ਜੇਕਰ ਕਿਸੇ ਕੈਂਦੀ /ਹਵਾਲਾਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਉਹ ਜੇਲ੍ਹ ਵਿਚ ਕੰਮ ਕਰ ਰਹੇ ਪੈਰਾ ਲੀਗਲ ਵਲੰਟੀਅਰਜ਼ ਦੀ ਮਦਦ ਲੈ ਕੇ ਕਾਗਜ਼ `ਤੇ ਆਪਣਾ ਪੂਰਾ ਨਾਲ ਨਾਮ, ਐਫ.ਆਈ.ਆਰ ਤੇ ਧਾਰਾ ਲਿਖ ਕੇ ਸਾਨੂੰ ਦੇਣ ਅਤੇ ਨਾਲ ਹੀ ਸਕੱਤਰ ਸਾਹਿਬ ਨੇ ਜੇਲ੍ਹ ਵਿਚ ਕੰਮ ਕਰਦੇ ਪੈਰਾ ਲੀਗਲ ਵਲੰਟੀਅਰਾਂ ਨੂੰ ਆਦੇਸ਼ ਦਿੱਤੇ ਕਿ ਜੇਲ੍ਹ ਵਿਚ ਅਨਪੜ੍ਹ ਅਤੇ ਜਰੂਰਤਮੰਦ ਕੈਂਦੀਆਂ ਦੀਆਂ ਸਮੱਸਿਆਵਾਂ ਲਿਖਣ ਵਿਚ ਮੱਦਦ ਕਰਨ। ਉਨ੍ਹਾਂ ਕੈਂਦੀਆਂ ਦੀ ਇਕ ਵੱਖਰੀ ਸੂਚੀ ਵੀ ਤਿਆਰ ਕੀਤੀ ਜਿਨ੍ਹਾਂ ਦੇ ਅਜੇ ਤੱਕ ਚਲਾਨ ਪੇਸ਼ ਨਹੀਂ ਕੀਤੇ।ਇਸ ਤੋਂ ਬਾਅਦ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਨੇ ਦੱਸਿਆ 9 ਦਸਬੰਰ 2017 ਨੂੰ ਜਿਲ੍ਹਾ ਕਚਹਿਰੀ ਬਠਿੰਡਾ ਵਿਖੇ ਨੈਸ਼ਨਲ ਲੋਕ ਅਦਾਲਤ ਲੱਗ ਰਹੀ ਹੈ।ਜਿਸ ਵਿਚ ਹਰ ਪ੍ਰਕਾਰ ਦੇ ਕੇਸਾਂ ਦੇ ਨਿਪਟਾਰਾ ਕੀਤੇ ਜਾਣ ਦੇ ਉਪਰਾਲੇ ਕੀਤੇ ਜਾਣਗੇ।ਇਸ ਤਰ੍ਹਾਂ ਕਰਨ ਨਾਲ ਆਪਸੀ ਭਾਈਚਾਰੇ ਵਿੱਚ ਵਾਧਾ ਹੋਵੇਗਾ, ਅਤੇ ਲੋਕਾਂ ਦਾ ਪੈਸਾ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media