Wednesday, March 11, 2026

ਕੌਮਾਂਤਰੀ ਅਧਿਕਾਰ ਮਨੁੱਖੀ ਦਿਵਸ ’ਤੇ ਬਠਿੰਡਾ ’ਚ ਸ਼ਾਂਤਮਈ ਰੋਸ ਮਾਰਚ

ਭਾਰਤ ’ਚ ਸਿੱਖਾਂ ਦੀ ਨਸਲਕੁਸ਼ੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ – ਬਾਬਾ ਮਹਿਰਾਜ
ਬਠਿੰਡਾ, 9 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ’ਤੇ ਬਠਿੰਡਾ ਵਿੱਚ ਧਾਰਮਿਕ ਤੇ PPN0912201708ਸਮਾਜਿਕ ਜਥੇਬੰਦੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੀਤਾ ਗਿਆ। ਨੌਜਵਾਨਾਂ ਵਲੋਂ ਅਤਿ ਅਨੁਸਾਸ਼ਨ ਨਾਲ ਕੱਢੇ ਮਾਰਚ ਨੂੰ ਸ਼ਹਿਰੀਆਂ ਨੇ ਅਚੰਭੇ ਨਾਲ ਦੇਖਿਆ।ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਲੈ ਕੇ ਮਿੰਨੀ ਸਕੱਤਰੇਤ ਤੱਕ ਕੀਤੇ ਮਾਰਚ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਪੰਜਾਬੀ ਨੂੰ ਦੇਸ਼ ਨਿਕਾਲਾ ਦੇਣ ਤੋਂ ਲੈ ਕੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਤੇ ਫਿਰ ਕੋਈ ਇਨਸਾਫ਼ ਨਾ ਮਿਲਣਾ ਮਨੁੱਖੀ ਅਧਿਕਾਰ ਦੀ ਘੋਰ ਉਲੰਘਣਾ ਹੈ।ਮਾਰਚ ਵਿੱਚ ਲਖਵੀਰ ਸਿੰਘ ਲੱਖਾ ਸਿਧਾਣਾ ਦਾ ਮਾਲਵਾ ਯੂਥ ਫੈਡਰੇਸ਼ਨ ਦੇ ਵਰਕਰਾਂ ਨੇ ਵੀ ਵੱਡੀ ਗਿਣਤੀ ’ਚ ਸਮੂਲੀਅਤ ਕੀਤੀ।ਬਾਬਾ ਮਹਿਰਾਜ ਨੇ ਅਜੋਕੇ ਮੌਕੇ ਕੈਪਟਨ ਦੀ ਹਕੂਮਤ ਵੱਲੋਂ ਨੌਜਵਾਨਾਂ ਨੂੰ ਝੁਠੇ ਮੁਕੱਦਮਿਆਂ ਵਿੱਚ ਫਸਾ ਕੇ ਉਹਨਾਂ ’ਤੇ ਘੋਰ ਤਸੱਦਦ ਕਰਨ ਦੀ ਕਾਰਵਾਈ ਨੂੰ ਕੈਪਟਨ ਵੱਲੋਂ ਜਿੱਦ ਵਿੱਚ ਆ ਕੇ ਕੀਤੇ ਜਾ ਰਹੇ ਅੱਤਿਆਚਾਰ ਕਰਾਰ ਦਿੰਦਿਆ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਪਰਵਾਸੀ ਪੰਜਾਬੀ ਵਿਦੇਸ਼ਾਂ ਵਿੱਚ ਪੰਜਾਬ ’ਚ ਆਪਣੀਆਂ ਮਾਵਾਂ ਦੇ ਭੋਗਾਂ ’ਤੇ ਆਉਣ ਨੂੰ ਤਰਸਣਗੇ ਤੇ ਇਹ ਗੱਲ ਹੁਣ ਕੈਪਟਨ ਸਹੀ ਕਰਨ ’ਤੇ ਤੁਲਿਆ ਹੋਇਆ ਹੈ।ਬਾਬਾ ਹਰਦੀਪ ਸਿੰਘ ਮਹਿਰਾਜ ਨੇ ਸਿੱਖ ਨੌਜਵਾਨਾਂ ’ਤੇ ਤੁਰੰਤ ਤਸ਼ੱਦਦ ਬੰਦ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਜੋ ਦਿੱਲੀ ਦਾ ਰਾਸ਼ਟਰਵਾਦ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਜਕੜਵਾਦ ਵਿੱਚ ਲੈ ਕੇ ਉਹਨਾਂ ਦਾ ਘਾਣ ਕਰ ਰਿਹਾ ਹੈ ਇਸ ਤੋਂ ਸੁਚੇਤ ਹੋ ਕੇ ਇਸ ਵਿਰੁੱਧ ਸੰਘਰਸ਼ ਕਰਨਾ ਸਮੇਂ ਦੀ ਜਰੂਰਤ ਹੈ।ਉਹਨਾਂ ਬਠਿੰਡਾ ਪੁਲਿਸ ਵੱਲੋਂ ਬੀਤੇ ਕੱਲ ਇੱਕ 12 ਸਾਲਾਂ ਮਾਸੂਮ ਬੱਚੇ ’ਤੇ ਤਸੱਦਦ ਕਰਨ, ਉਸ ਦੇ ਗੁਪਤ ਅੰਗਾਂ ਵਿੱਚ ਪਟਰੋਲ ਪਾਉਣ ਦੀ ਕਾਰਵਾਈ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਕਰਾਰ ਦਿੰਦਿਆ ਕਿਹਾ ਕਿ ਇਸ ਵੇਲੇ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਉਸ ਦਾ 60 ਪ੍ਰਤੀਸ਼ਤ ਹਿੱਸਾ ਪੁਲਿਸ ਵੱਲੋਂ ਕੀਤਾ ਜਾਂਦਾ ਹੈ।ਉਹਨਾਂ ਕਿਹਾ ਕਿ ਭਾਰਤੀ ਹਕੂਮਤ ਵੱਲੋਂ ਲੋਕਾਂ ਦੀ ਆਵਾਜ਼ ਦਬਾਉਣ ਲਈ ਜਬਰ ਦਾ ਜੋ ਕੁਹਾੜਾ ਤੇਜ ਕਰ ਦਿੱਤਾ ਹੈ ਉਸ ਨੂੰ ਰੋਕਣ ਲਈ ਸਭ ਘੱਟ ਗਿਣਤੀ ਕੌਮਾਂ ਨੂੰ ਇੱਕ ਮੰਚ ’ਤੇ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਇਸ ਵੇਲੇ ਭਾਰਤ ਵਿੱਚ ਪਸ਼ੂਆਂ ਦਾ ਅਧਿਕਾਰ ਤਾਂ ਹੈ ਪਰ ਮਨੁੱਖ ਦਾ ਕੋਈ ਅਧਿਕਾਰ ਹੈ।
ਇਸ ਮੌਕੇ 7 ਮਤੇ ਸਰਬਸੰਮਤੀ ਨਾਲ ਪਾਸ ਕੀਤੇ ਜਿਸ ਵਿੱਚ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ, ਸਿੱਖ਼ਾਂ ਦੀ ਨਸਲਕੁਸ਼ੀ ਦਾ ਵਿਰੋਧ, ਸਿੱਖਾਂ ਦੀ ਹਰ ਇਨਸਾਫ਼ ਪਸੰਦ ਕਾਰਵਾਈ ਨੂੰ ਅੱਤਵਾਦ ਤੇ ਦੇਸ਼ ਧਰੋਹੀ ਕਰਾਰ ਦੇਣ ਦਾ ਵਿਰੋਧ, ਝੂਠੇ ਕੇਸਾਂ ਵਿੱਚ ਫਸਾਏ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ, ਸਜ਼ਾ ਭੁਗਤ ਚੁੱਕੇ ਸਾਰੇ ਸਿੱਖਾਂ ਸਮੇਤ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਪੰਜਾਬ ਵਿੱਚ ਲਿਆਉਣ ਅਤੇ ਅਜੋਕੇ ਮੌਕੇ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੇ ਮਤੇ ਪਾਸ ਕੀਤੇ।ਭਾਈ ਗੁਰਵਿੰਦਰ ਸਿੰਘ ਬਠਿੰਡਾ ਨੇ ਨਵੰਬਰ `84 ਸਿੱਖ ਨਸਲਕੁਸ਼ੀ ਨੂੰ ਇਨਸਾਫ਼ ਨਾ ਮਿਲਣਾ ਤੇ ਅਜੋਕੇ ਵੇਲੇ ਅਖ਼ੌਤੀ ਜਾਤ-ਪਾਤ ਦੇ ਨਾਂ ’ਤੇ ਇੱਕ ਵਰਗ ਦਾ ਕਤਲੇਆਮ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਏਖਾਨਾ ਨੇ ਭਾਰਤ ਦੇ ਅਖ਼ੌਤੀ ਲੋਕਤੰਤਰ ਦੇ ਮੁਖੌਟੇ ਹੇਠ ਲੋਕਾਂ ਦੇ ਹਿੱਤਾਂ ਤੇ ਹੱਕਾਂ ਨੂੰ ਦਰੜਨਾ ਮਨੁੱਖੀ ਅਧਿਕਾਰਾਂ ਦਾ ਖ਼ਾਤਮਾ ਕਰਾਰ ਦਿੱਤਾ।
ਇਸ ਮੌਕੇ ਦਲ ਖ਼ਾਲਸਾ ਦੇ ਜੀਵਨ ਸਿੰਘ ਗਿੱਲ ਕਲਾਂ, ਜਗਦੀਪ ਸਿੰਘ ਗਿੱਲ ਖ਼ੁਰਦ, ਪੰਜਾਬੀ ਮਾਂ ਬੋਲੀ ਸਤਿਕਾਰ ਐਕਸਨ ਕਮੇਟੀ ਦੇ ਬਲਜਿੰਦਰ ਸਿੰਘ ਬਾਗ਼ੀ ਕੋਟਭਾਰਾ, ਮਾਲਵਾ ਯੂਥ ਫੈਡਰੇਸ਼ਨ ਵਲੋਂ ਮਨਪ੍ਰੀਤ ਸਿੰਘ ਨਿੱਕਾ ਸਿਧਾਣਾ, ਗੁਰਦੀਪ ਸਿੰਘ ਮੋਢੀ ਸਿਧਾਣਾ, ਮੇਜਰ ਸਿੰਘ ਕਾਲੋਕੇ, ਬੱਬੂ ਢੱਪਾਲੀ, 1984 ਸਿੱਖ ਪਰਵਾਸ਼ੀ ਸੰਘਰਸ਼ ਕਮੇਟੀ ਵੱਲੋਂ ਅਮਰਦੀਪ ਸਿੰਘ, ਸੁਰਿੰਦਰ ਸਿੰਘ ਬੈਂਸ, ਨਿਊ ਏਕ ਨੂਰ ਖ਼ਾਲਸਾ ਫ਼ੌਜ ਵੱਲੋਂ ਬਲਜੀਤ ਸਿੰਘ ਗੰਗਾ, ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਦੇ ਮਨਜੀਤ ਸਿੰਘ ਬਠਿੰਡਾ, ਜਸਵੀਰ ਸਿੰਘ ਬਠਿੰਡਾ, ਬਾਬਾ ਦੀਪ ਸਿੰਘ ਗੱਤਕਾ ਅਖ਼ਾੜਾ ਬਠਿੰਡਾ ਦੇ ਰਮਨਦੀਪ ਸਿੰਘ ਰਮਿੱਤਾ, ਚੜ੍ਹਦੀ ਕਲਾ ਪੰਥਕ ਸੇਵਾ ਲਹਿਰ ਦੇ ਬਾਬਾ ਸਤਨਾਮ ਸਿੰਘ, ਫ਼ਤਹਿ ਦਸਤਾਰ ਕਲੱਬ ਬਠਿੰਡਾ ਦੇ ਅਵਤਾਰ ਸਿੰਘ ਮੋਨੂ, ਡਾ. ਬੀ.ਅੰਬੇਦਕਰ ਯਾਦਗਰੀ ਲਾਇਬਰੇਰੀ, ਕੋਟ ਫ਼ੱਤਾ ਵੱਲੋਂ ਹੁਸਨਿੰਦਰ ਸਿੰਘ, ਸੁਖਵੀਰ ਸਿੰਘ ਤੇ ਇਕਬਾਲ ਮੇਟ ਆਦਿ ਸਮੇਤ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਸ਼ਾਮਲ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply