ਬਟਾਲਾ, 9 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋ ਸਕੂਲ ਪ੍ਰਬੰਧ ਨੂੰ ਵਧੀਆਂ ਤੇ ਸੌਖਾਲਿਆਂ ਕੀਤਾ ਗਿਆ ਹੈ, ਵਿਭਾਗ ਵੱਲੋ
ਬੀਤੇ ਦਿਨੀ ਸੁਰੂ ਕੀਤਾ ਗਿਆ ਉਡਾਣ ਪ੍ਰੌਜੈਕਟ ਵਿ਼ਦਿਆਰਥੀਆਂ ਵਾਸਤੇ ਚਾਨਣ ਮੁਨਾਰਾ ਬਣੇਗਾ ਤੇ ਮੁਕਾਬਲੇ ਦੀਆਂ ਪ੍ਰੀਖਿਅਆਵਾ ਵਾਸਤੇ ਸਵੇਰ ਦੀ ਸਭਾ ਵਿੱਚ ਵਿਭਾਗ ਵੱਲੋ ਭੇਜੇ ਗਏ ਪ੍ਰਸਨ ਤੇ ਦੂਜੇ ਦਿਨ ਭੇਜੇ ਗਏ ਪ੍ਰਸਨਾਂ ਦੇ ਜਵਾਬ ਵਿਦਿਆਰਥੀ ਤੇ ਅਧਿਆਪਕ ਬੜੇ ਵਧੀਆਂ ਪ੍ਰਭਾਵਸਾਲੀ ਢੰਗ ਨਾਲ ਇਸ ਪ੍ਰੋਜੈਕਟ ਨੂੰ ਸਿੱਖ ਸਿਖਾ ਰਹੇ ਹਨ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਪ੍ਰਿੰਸੀਪਲ ਰਵਿੰਦਰਪਾਲ ੰਿਸਘ ਚਾਹਲ ਤੇ ਇੰਚਾਰਜ ਅਧਿਆਪਕ ਨਰੇਸ ਕੁਮਾਰੀ, ਪਿਆਰਾ ਲਾਲ, ਦਵਿੰਦਰ ਸਿੰਘ ਤੇ ਬਾਕੀ ਅਧਿਆਪਕਾਂ ਵੱਲੋ ਵਿਦਿਆਰਥੀਆਂ ਨੂੰ ਮੁਕਾਬਲੇ ਦੀਆ ਪ੍ਰੀਖਿਆ ਦੀ ਤਰਜ ਤੇ ਤਿਆਰੀ ਕਰਵਾਈ ਜਾ ਰਹੀ ਹੈ।ਵਿਦਿਆਰਥੀ ਅਮਨਪ਼੍ਰੀਤ ਕੋਰ ਬਾਰਵੀ, ਰਮਨਜੀਤ ਕੌਰ, ਮਨਪ੍ਰੀਤ ਸਿੰਘ, ਪਰਮਿੰਦਰ ਸਿੰਘ, ਗੁਰਪ਼੍ਰੀਤ ਕੌਰ, ਪਵਨਦੀਪ ਕੌਰ, ਕੋਮਲ, ਅਕਾਸ ਸ਼ਰਮਾ ਤੇ ਹੋਰ ਵਿਦਿਆਰਥੀਆਂ ਦੇ ਨਾਲ ਗੱਲਬਾਤ ਦੌਰਾਨ ਇਸ ਉਡਾਣ ਪ੍ਰੋਜੈਕਟ ਬਾਰੇ ਗੱਲ ਬਾਤ ਦੋਰਾਨ ਪਤਾ ਲੱਗਾ ਕਿ ਹਰ ਵਿੰਗ ਤੇ ਤਿਆਰ ਪ੍ਰਸਨ ਬੜੇ ਵ਼ਧੀਆਂ ਤੇ ਮੌਜੂਦਾ ਸਮੇ ਨਾਲ ਮੇਲ ਖਾਂਦੇ ਹਨ।ਇਸ ਵਾਸਤੇ ਇਹ `ਇਹ ਪ੍ਰੋਜੈਕਟ ਵਿਦਿਆਰਥੀਆਂ ਵਾਸਤੇ ਸਹੀ ਰੂਪ ਵਿਚ ਮਾਰਗ ਦਰਸਨ ਬਣੇਗਾ।ਕਿਉਕਿ ਵਿਦਿਆਰਥੀ ਵਰਗ ਇਸ ਉਡਾਣ ਪ੍ਰੋਜੈਕਟ ਤੋ ਸਿੱਖ ਰਿਹਾ ਹੈ ਤੇ ਭਵਿੱਖ ਵਿਚ ਜਦ ਵਿਦਿਆਰਥੀ ਕਿਸੇ ਨੌਰਕੀ ਜਾਂ ਕੋਰਸ ਵਾਸਤੇ ਤਿਆਰੀ ਕਰਨਗੇ ਤਾਂ ਇਹਨਾਂ ਪ੍ਰਸਨਾਂ ਦਾ ਵਿਦਿਆਰਥੀ ਵਰਗ ਨੂੰ ਫਾਇਦਾ ਹੋਵੇਗਾ।ਇਸ ਪ੍ਰੋਜੈਕਟ ਵਿਚ ਹਿਸਾ ਪਾਉਣ ਵਾਲੇ ਅਧਿਆਪਕਾਂ ਵਿਚ ਨਰਿੰਦਰ ਸਿੰਘ, ਗੁਰਮੀਤ ਸਿੰਘ ਕਵਲਪ੍ਰੀਤ ਕੌਰ, ਹਰਜਿੰਦਰ ਸਿੰਘ, ਮਨਇੰਦਰ ਕੌਰ, ਪੂਜਾ ਭਾਰਤੀ, ਰੇਖਾ ਸਲੋ਼਼਼ਤਰਾ, ਪਰਵਿੰਦਰ ਕੌਰ, ਹਰਪ੍ਰੀਤ ਸਿੰਘ, ਰਾਜਵਿੰਦਰ, ਰਮਨ ਬਾਜਵਾ, ਸੁਮਨਦੀਪ ਕੌਰ ਆਦਿ ਨਾਮ ਪ੍ਰਮੁੱਖ ਹਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media