ਬਠਿੰਡਾ, 9 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿਛਲੇ ਦਿਨੀਂ ਸਰਕਾਰੀ ਹਾਈ ਸਕੂਲ਼ ਵਿਰ ਖੁਰਦ ਵਿਖੇ ਸਲਾਨਾ ਸਮਾਰੋਹ
ਕਰਵਾਇਆ ਗਿਆ।ਜਿਸ ਵਿੱਚ ਮੱਖ ਮਹਿਮਾਨ ਵਜੋਂ ਜਿਲ੍ਹਾ ਸਾਇੰਸ ਸੁਪਰਵਾਇਜਰ ਮੈਡਮ ਬਲਜੀਤ ਕੌਰ ਅਤੇ ਸਹਾਇਕ ਸਿੱਖਿਆ ਅਫਸਰ ਖੇਡਾਂ ਗੁਰਪ੍ਰੀਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ।ਬਲਤੇਜ ਸਿੰਘ ਵਿਰਕ (ਸਰਪੰਚ) ਚੇਅਰਮੈਂਨ ਪਸਵਕ ਕਮੇਟੀ ਵਿਰਕ ਖੁਰਦ ਨੇ ਵਿਸ਼ੇਸ ਮਹਿਮਾਨ ਵੱਜੋ ਆਏ।ਸਮਾਰੋਹ ਦੀ ਸੁਰੂਆਤ ਆਏ ਹੋਏ ਮੁੱਖ ਮਹਿਮਾਨਾਂ ਨੇ ਸ਼ਮਾ ਰੌਸ਼ਨ ਕਰਕੇ ਕੀਤੀ।ਸਕੂਲ਼ ਦੇ ਇੰਚਾਰਜ ਮੁੱਖ ਅਧਿਆਪਕ ਮੈਡਮ ਰਸ਼ਪਾਲ ਕੌਰ ਨੇ ਆਏ ਹੋਏ ਮੁੱਖ ਮਹਿਮਾਨਾ ਨੂੰ `ਜੀ ਆਇਆ` ਕਿਹਾ।
ਸਮਾਰੋਹ ਦੀ ਸੁਰੁਆਤ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ `ਸ਼ੁਕਰ ਦਾਤਿਆ ਗਾਣੇ` `ਤੇ ਕੋਰੀਓਗ੍ਰਾਫੀ ਕਰਕੇ ਕੀਤੀ।ਫਿਰ ਮੁੱਖ ਮਹਿਮਾਨ ਨੇ ਬੱਚਿਆਂ ਦੇ ਮਾਪੇ ਅਤੇ ਬਚਿਆਂ ਨੂੰ ਸੰਬੋਧਨ ਕੀਤਾ।ਜਿਲ੍ਹਾ ਸਾਇੰਸ ਸੁਪਰਵਾਇਜਰ ਮੈਡਮ ਬਲਜੀਤ ਕੌਰ, ਸਹਾਇਕ ਸਿੱਖਿਆ ਅਫਸਰ ਖੇਡਾਂ ਗੁਰਪ੍ਰੀਤ ਸਿੰਘ ਸਿੱਧੂ, ਬਲਤੇਜ ਸਿੰਘ ਵਿਰਕ (ਸਰਪੰਚ) ਚੇਅਰਮਨ ਪਸਵਕ ਕਮੇਟੀ ਅਤੇ ਸਕੂਲ ਸਟਾਫ਼ ਵੱਲੋਂ 100% ਹਾਜਰੀਆਂ ਅਤੇ ਪਿਛਲੇ ਸਾਲ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚ੍ਹਿੰਨ ਦੇ ਕਿ ਸਨਮਾਨਿਤ ਕੀਤਾ।ਸਹਾਇਕ ਸਿੱਖਿਆ ਅਫਸਰ ਖੇਡਾਂ ਗੁਰਪ੍ਰੀਤ ਸਿੰਘ ਸਿੱਧੂ ਨੇ ਆਪਣਾ ਸਨਮਾਨ ਚ੍ਹਿੰਨ ਸਕੂਲ਼ ਵਿੱਚ ਰੱਖਣ ਦੀ ਗੱਲ ਕੀਤੀ ਅਤੇ ਛੇਵੀਂ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਬੱਚੇ ਨੂੰ ਉਹ ਟਰਾਫੀ ਦੇਣ ਲਈ ਉਹ ਖੁਦ ਸਕੂਲ ਆਉਣਗੇ।ਇਸ ਤੋਂ ਬਾਅਦ ਬੱਚਿਆਂ ਨੇ ਭੂਰਣ ਹੱਤਿਆ, ਨੰਦਨੀ ਕੇ ਵੀਰਾ ਗੀਤ, ਖੇਡਣ ਦੇ ਦਿਨ ਚਾਰ ਆਦਿ ਗੀਤਾਂ `ਤੇ ਕੌਰੀਓਗ੍ਰਾਫੀ ਪੇਸ਼ ਕੀਤੀ।ਸਮਾਰੋਹ ਦੇ ਅੰਤ ਵਿੱਚ ਕੁੜੀਆਂ ਨੇ ਪੰਜਾਬੀ ਲੋਕ ਨਾਚ ਗਿੱਧਾ ਅਤੇ ਦਸਵੀ ਕਲਾਸ ਦੇ ਮੁੰਡਿਆਂ ਨੇ ਭੰਗੜਾ ਪੇਸ਼ ਕਰਕੇ ਖੁਬ ਰੰਗ ਬੰਨ੍ਹਾਇਆ।ਮੰਚ ਦਾ ਸੰਚਾਲਨ ਮੀਨੂੰ ਗੋਇਲ ਕੰਪਿਊਟਰ ਟੀਚਰ ਅਤੇ ਗੁੰਜਨ ਬਾਲਾ ਸਾਇੰਸ ਮਿਸਟ੍ਰੈਸ ਨੇ ਕੀਤਾ।
ਇਸ ਮੌਕੇ ਪ੍ਰਿੰਸੀਪਲ ਜਗਵੰਤ ਸਿੰਘ, ਗੁਰਦੀਪ ਸਿੰਘ ਸਾਬਕਾ ਚੇਅਰਮੈਨ ਪਾਸਵਕ ਕਮੇਟੀ, ਜਸਵੀਰ ਕੌਰ ਲੈਕ ਪੰਜਾਬੀ ਕਿਲੀ ਨਿਹਾਲ ਸਿੰਘ ਵਾਲਾ, ਜਗਦੀਸ਼ ਸਿੰਘ ਲੈਕਚਰਾਰ ਤੁੰਗਵਾਲੀ, ਗਗਨਦੀਪ ਸਿੰਘ ਐਸ.ਐਸ ਮਾਸਟਰ, ਰਾਜਵੰਤ ਕੋਰ ਐਸ.ਐਸ ਮਿਸਟ੍ਰੈਸ, ਸੁਖਦੀਪ ਕੌਰ ਪੰਜਾਬੀ ਮਿਸਟ੍ਰੈਸ, ਇੰਦਰਜੀਤ ਕੌਰ ਅ/ਕ ਟੀਚਰ, ਹਰਭਗਵਾਨ ਦਾਸ ਪੀਟੀਆਈ, ਨਿਸ਼ਾ ਮੈਥ ਮਿਸਟ੍ਰੈਸ ਆਦਿ ਹਾਜਿਰ ਸਨ।
Check Also
ਛੀਨਾ ਨੇ ਖ਼ਾਲਸਾ ਕਾਲਜ ਵੈਟਰਨਰੀ ਦੀ ਪੁਸਤਕ ਅਤੇ ਵਿਦਿਆਰਥੀ ਮੈਗਜ਼ੀਨ ਕੀਤੀ ਲੋਕ ਅਰਪਿਤ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ …
Punjab Post Daily Online Newspaper & Print Media