ਜੰਡਿਆਲਾ ਗੁਰੂ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਵਾਹਗਾ ਬਾਰਡਰ ਅਟਾਰੀ ਸਰਹੱਦ ਵਿਖੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਪਰੇਡ ਨੂੰ ਦੇਖਣ ਦਾ ਰੁਝਾਣ ਦਿਨੋਂ ਦਿਨ
ਜਨਤਾ ਵਿਚ ਵੱਧਦਾ ਜਾ ਰਿਹਾ ਹੈ। ਇਥੋਂ ਤੱਕ ਕਿ ਵਿਦੇਸ਼ਾਂ ਤੋਂ ਅੰਮ੍ਰਿਤਸਰ ਆਏ ਸੈਲਾਨੀ ਵੀ ਇਸ ਨੂੰ ਦੇਖਣ ਲਈ ਉਤਸ਼ਾਹਿਤ ਹੁੰਦੇ ਹਨ।ਬੀਤੇ ਦਿਨੀ ਦੁਬਈ ਤੋਂ ਆਏ ਇਕ ਨੌਜਵਾਨ ਭਾਰਤੀ ਜੋੜੇ ਨੇ ਇਸ ਪਰੇਡ ਦਾ ਖੂਬ ਆਨੰਦ ਮਾਣਿਆ ਅਤੇ ਭਾਰਤੀ ਫੌਜੀਆਂ ਵਲੋਂ ਕੀਤੀ ਜਾਂਦੀ ਜੋਸ਼ੀਲੀ ਪਰੇਡ ਨੂੰ ਦੇਖ ਕੇ ਉਹਨਾਂ ਦੀ ਹੋਰ ਹੌਂਸਲਾ ਅਫਜਾਈ ਕੀਤੀ।ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਵਲੋਂ ਵੀ ਭਾਰਤੀ ਫੌਜੀਆਂ ਵਿੱਚ ਕਾਫੀ ਉਤਸ਼ਾਹ ਭਰਿਆ ਜਾ ਰਿਹਾ ਸੀ।ਪਰੇਡ ਦੀ ਗਰਾਊਂਡ ਵਿਚ ਗਾਣਿਆਂ ਦੀ ਤਾਲ `ਤੇ ਲੜਕੀਆਂ ਵਲੋਂ ਖੂਬ ਡਾਂਸ ਕੀਤਾ ਗਿਆ ਅਤੇ ਰਾਸ਼ਟਰੀ ਝੰਡੇ ਨੂੰ ਲਹਿਰਾਇਆ ਜਾ ਰਿਹਾ ਸੀ।ਦੁਬਈ ਤੋਂ ਪਹੁੰਚੇ ਜੋੜੇ ਬਹਿਰੀਨ ਅਤੇ ਪ੍ਰਿਅੰਕਾ ਨੇ ਦੱਸਿਆ ਕਿ ਉਹਨਾਂ ਨੂੰ ਵਾਹਗਾ ਬਾਰਡਰ ਦੇ ਨਾਲ ਨਾਲ ਪਾਕਿਸਤਾਨ ਦੀ ਬਾਰਡਰ ਲਾਈਨ ਦੇਖ ਕੇ ਹੋਰ ਖੁਸ਼ੀ ਹੋਈ। ਇਸ ਮੌਕੇ ਉਹਨਾਂ ਦੇ ਨਾਲ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਅਤੇ ਪੱਤਰਕਾਰ ਹਰਿੰਦਰਪਾਲ ਸਿੰਘ ਵੀ ਮੌਜੂਦ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media