ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਜਰਾਤ ਇਲਾਕੇ ਵਿੱਚ ਸੁੰਦਰਨਗਰ ਵਿਖੇ ਤੈਨਾਤ ਇਨਕਮ ਟੈਕਸ ਦੇ ਡਿਪਟੀ ਕਮਿਸ਼ਨਰ ਸ਼੍ਰੀ ਡੀਕੇ ਮੀਣਾ ਖਿਲਾਫ਼ ਇੱਕ ਜਾਂਚ ਕੇਸ ਵਿੱਚ ਇੱਕ ਟੈਕਸ ਭੁਗਤਾਨ ਕਰਤਾ ਨੂੰ ਬੁਰੀ ਨੀਅਤ ਨਾਲ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ਾਂ ਸਹਿਤ ਸ਼ਿਕਾਇਤ ਪ੍ਰਾਪਤ ਹੋਈ ਸੀ।ਕਰ-ਨਿਰਧਾਰਣ, ਹੱਕ ਵਿੱਚ ਕਰਨ ਲਈ ਉਸ ਖ਼ਿਲਾਫ਼ ਕਰ ਦਾਤਾ ਦੇ ਚਾਰਟਰਡ ਅਕਾਊਂਟੈਂਟ ਕੋਲੋਂ ਰਿਸ਼ਵਤ ਮੰਗਣ ਦਾ ਦੋਸ਼ ਹੈ।ਗੱਲਬਾਤ ਦੀਆਂ ਆਡੀਓ ਰਿਕਾਰਡਿੰਗਜ਼ ਵੀ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚ ਮਾਮਲੇ ਨੂੰ ਸੁਲਝਾਉਣ ਲਈ ਵਿਭਾਗ ਦੇ ਅਫ਼ਸਰਾਂ ਵੱਲੋਂ ਮੰਗੀ ਗਈ ਰਿਸ਼ਵਤ ਦੀ ਰਕਮ ਦਾ ਜ਼ਿਕਰ ਕੀਤਾ ਗਿਆ ਹੈ।
ਦੋਸ਼ਾਂ ਦੀ ਸਚਾਈ ਦੀ ਤਸਦੀਕ ਕਰਨ ਲਈ, ਸੀਬੀਡੀਟੀ ਦੇ ਵਿਜੀਲੈਂਸ ਡਾਇਰੈਕਟੋਰੇਟ ਵੱਲੋਂ ਕੇਸ ਰਿਕਾਰਡ ਦੀ ਤੁਰੰਤ ਮੰਗ ਕੀਤੀ ਗਈ ਸੀ।ਜਾਂਚ ਦੌਰਾਨ ਗੰਭੀਰ ਕਮੀਆਂ ਅਤੇ ਬੇਨਿਯਮੀਆਂ ਪਾਈਆਂ ਗਈਆਂ ਜੋ ਅਫ਼ਸਰ ਖਿਲਾਫ਼ ਲੱਗੇ ਦੋਸ਼ਾ ਦੀ ਪੁਸ਼ਟੀ ਕਰਦੀਆਂ ਹਨ।ਮਾਮਲਾ ਜਾਂਚ ਅਧੀਨ ਹੈ।ਵਿਭਾਗ ਅਜਿਹੇ ਗਲਤ ਵਿਹਾਰ ਅਤੇ ਭ੍ਰਿਸ਼ਟਾਚਾਰ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਦਾ।ਜਾਂਚ ਲੰਬਿਤ ਹੋਣ ਕਰਕੇ ਅਫ਼ਸਰ ਨੂੰ ਮੁਅੱਤਲੀ ਅਧੀਨ ਰੱਖਿਆ ਗਿਆ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media