ਬਠਿੰਡਾ, 10 ਦਸੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਬਠਿੰਡਾ ਐਸੋਸੀਏਸ਼ਨ ਆਫ਼ ਐੱਨ.ਜੀ.ਓ (ਬੈਂਗੋ) ਵੱਲੋਂ ਹਰ ਸਾਲ ਅੰਤਰ ਸਕੂਲ ਅਤੇ ਅੰਤਰ ਕਾਲਜ ਚਿੱਤਰਕਲਾ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਵੀ ਇਹ ਚਿੱਤਰਕਲਾ ਮੁਕਾਬਲੇ ਗੀਤਾ ਭਵਨ, ਸ੍ਰੀ ਗਊਸ਼ਾਲਾ ਬਠਿੰਡਾ ਵਿਖੇ ਕਰਵਾਏ ਗਏ।ਇਹ ਮੁਕਾਬਲੇ ਗਰੁੱਪ ‘ਏ’ (ਸ਼ਹੀਦ ਏ ਆਜ਼ਮ ਭਗਤ ਸਿੰਘ ਗਰੁੱਪ), ਗਰੁੱਪ ‘ਬੀ’ (ਸ਼ਹੀਦ ਰਾਜਗੁਰੂ ਗਰੁੱਪ) ਅਤੇ ਗਰੁੱਪ ‘ਸੀ’ (ਸ਼ਹੀਦ ਸੁਖਦੇਵ ਗਰੁੱਪ) ਵਿਚਕਾਰ ਕਰਵਾਏ ਗਏ।ਸਕੂਲਾਂ ਦੇ ਵੱਖ-ਵੱਖ ਵਿਦਿਆਰਥੀਆਂ ਨੇ ਪਹਿਲੇ ਦੋ ਗਰੁੱਪਾਂ ਵਿੱਚ ਭਾਗ ਲੈਣਾ ਸੀ।ਪਹਿਲੇ ਗਰੁੱਪ ਦਾ ਵਿਸ਼ਾ ਕੋਈ ਵੀ ਚਿੱਤਰ ਬਣਾਉਣਾ ਸੀ ਜਦੋਂ ਕਿ ਦੂਜੇ ਗਰੁੱਪ ਦਾ ਵਿਸ਼ਾ ‘ਅਵਾਰਾ ਪਸ਼ੂਆਂ ਦੀ ਸਮੱਸਿਆ’ ਅਤੇ ‘ਬੇਟੀ ਬਚਾਓ-ਬੇਟੀ ਪੜਾਓ’ ਸੀ। ਸਾਰੇ ਵਿਦਿਆਰਥੀਆਂ ਨੇ ਆਪਣੀ ਕਲਾ ਦੀ ਪ੍ਰਤਿਭਾ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਿਖਾਇਆ ਅਤੇ ਰੰਗਾਂ ਦੀ ਚੋਣ ਵੀ ਬਹੁਤ ਸੁਚੱਜੇ ਢੰਗ ਨਾਲ ਕੀਤੀ। ਬਾਬਾ ਫ਼ਰੀਦ ਪਬਲਿਕ ਸੀਨੀ. ਸੈਕੰ. ਸਕੂਲ ਅਜੀਤ ਰੋਡ ਦੇ ਪੰਜਵੀਂ ਤੋਂ ਦੱਸਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਨੇ ਪਹਿਲੇ ਦੋ ਗਰੁੱਪਾਂ ਵਿੱਚ ਭਾਗ ਲਿਆ।ਜਿਨਾਂ ਵਿੱਚੋ ਇਸ ਸਕੂਲ ਦੇ ਨਿਰਮਲ ਸਿੰਘ, ਅਨਮੋਲਪ੍ਰੀਤ ਕੌਰ ਅਤੇ ਸਾਹਿਲਦੀਪ ਸਿੰਘ ਨੂੰ ਕੰਨਸੋਲੇਸ਼ਨ ਇਨਾਮ ਦਿੱਤੇ ਗਏ।ਡਾ. ਮਨਦੀਪ ਮਿੱਤਲ ਸੀ.ਜੇ.ਐਮ, ਬਠਿੰਡਾ ਅਤੇ ਮੇਅਰ ਬਲਵੰਤ ਨਾਥ ਰਾਏ ਵਲੋਂ ਬੱਚਿਆਂ ਨੂੰ ਇਨਾਮ ਦਿੱਤੇ ਗਏ।ਸਕੂਲ ਪ੍ਰਿੰਸੀਪਲ ਦਲਜੀਤ ਸਿੰਘ ਸਿੱਧੂ ਨੇ ਇਹਨਾਂ ਪ੍ਰਤਿੱਭਾਵਾਨ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਇਹਨਾਂ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media