ਜੰਡਿਆਲਾ ਗੁਰੂ, 10 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) ਵੱਖ-ਵੱਖ ਜਥੇਬੰਦੀਆਂ ਦੇ ਭਾਰੀ ਰੋਸ ਤੋਂ ਬਾਅਦ ਜੰਡਿਆਲਾ ਗੁਰੂ ਵਿਖੇ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਵਲੋਂ ਮੀਟ, ਆਂਡਿਆਂ, ਸ਼ਰਾਬ ਦੇ ਠੇਕੇ ਅਤੇ ਗੰਦੇ ਨਾਲਿਆਂ ਦੇ ਵਿਚਕਾਰ ਹੋ ਰਹੇ ਧਾਰਮਿਕ ਸਮਾਗਮ ਦੀ ਜਗ੍ਹਾ ਪ੍ਰਬੰਧਕਾਂ ਨੇ ਤਬਦੀਲ ਕਰ ਦਿੱਤੀ ਹੈ।ਬੀਤੇ ਦਿਨੀ ਇਸ ਸਮਾਗਮ ਨੂੰ ਲੈ ਕੇ ਅਖਬਾਰਾਂ ਤੇ ਸੋਸ਼ਲ ਮੀਡੀਆ `ਤੇ ਰੋਸ ਪ੍ਰਗਟ ਕੀਤਾ ਸੀ।ਜਿਸ ਤੋ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਬਲਬੀਰ ਸਿੰਘ ਮੁੱਛਲ ਵਲੋਂ ਵੀ ਜਗ੍ਹਾ ਦਾ ਦੌਰਾ ਕਰ ਕੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਇਸ ਜਗ੍ਹਾ `ਤੇ ਧਾਰਮਿਕ ਸਮਾਗਮ ਨਾ ਕਰਵਾਉਣ।ਇਸ ਤੋਂ ਇਲਾਵਾ ਸਿੱਖ ਯੂਥ ਭਿੰਡਰਾਂਵਾਲੇ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਵੀ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਫ ਸੁਥਰੀ ਜਗ੍ਹਾ `ਤੇ ਹੀ ਹੋਣੇ ਚਾਹੀਦੇ ਹਨ।ਪਰ ਪ੍ਰਬੰਧਕ ਕਮੇਟੀ ਦੇ ਸਹਿਯੋਗੀ ਜਥੇ ਦੇ ਕੁੱਝ ਸਿੰਘ ਇਸ ਗੱੱਲ `ਤੇ ਅੜੇ ਹੋਏ ਸਨ ਕਿ ਨਗਰ ਕੀਰਤਨ ਵੀ ਇਸ ਜਗ੍ਹਾ ਤੋਂ ਹੀ ਨਿਕਲਦੇ ਹਨ, ਫਿਰ ਗੁਰੂ ਸਾਹਿਬ ਦਾ ਪ੍ਰਕਾਸ਼ ਇਥੇ ਕਿਉਂ ਨਹੀਂ ਹੋ ਸਕਦਾ।ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੇ ਉਦੇਸ਼ ਨਾਲ ਬਣਾਏ ਗਏ ਉਪਰੋਕਤ ਸਹਿਯੋਗੀ ਜਥੇ ਦੇ ਸਿੰਘਾਂ ਨੂੰ ਇਹ ਵੀ ਗੁੱਸਾ ਸੀ ਕਿ ਉਹਨਾਂ ਦੇ ਸਮਾਗਮ ਦੀ ਜਗ੍ਹਾ ਬਦਲਣ ਲਈ ਇਕ “ਸ਼ਰਾਬੀ” ਅਹਿਮ ਭੂਮਿਕਾ ਨਿਭਾਅ ਰਿਹਾ ਹੈ।ਪਰ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਦੇ ਪ੍ਰਧਾਨ ਪਰਮਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਉਹ ਉਸ ਵਿਅਕਤੀ ਦੇ ਧੰਨਵਾਦੀ ਹਨ ਜਿਸ ਨੇ ਇਸ ਮੱਦੇ ਬਾਰੇ ਉਨਾਂ ਨੂੰ ਜਾਣੂ ਕਰਵਾਇਆ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ।ਉਧਰ ਭਾਈ ਬਲਬੀਰ ਸਿੰਘ ਮੁੱਛਲ ਅਤੇ ਭਾਈ ਰਣਜੀਤ ਸਿੰਘ ਨੇ ਇਕ ਸਾਂਝੇ ਬਿਆਨ ਰਾਹੀਂ ਸਮਾਗਮ ਕਰਵਾਉਣ ਵਾਲੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖ ਕੇ ਜਗ੍ਹਾ ਵਿਚ ਤਬਦੀਲੀ ਕੀਤੀ ਹੈ ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media